Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 3, 2025

Loading

ਚੜ੍ਹਤ  ਪੰਜਾਬ ਦੀ

ਲੁਧਿਆਣਾ, 30 ਅਪ੍ਰੈਲ (ਸਤ ਪਾਲ ਸੋਨੀ ) – ਡਿਪਟੀ ਕਮਿਸ਼ਨਰ ਲੁਧਿਆਣਾ  ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਲੁਧਿਆਣਾ ਦੇ ਲੋਕਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਦੇ ਫੈਸਲਿਆਂ/ਆਦੇਸ਼ਾਂ ਬਾਰੇ ਪ੍ਰਮਾਣਿਕ ਅਤੇ ਅਸਲ ਸਮੇਂ ਦੀ ਜਾਣਕਾਰੀ ਲਈ ਜ਼ਿਲਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਜ਼/ਪੇਜਾਂ ਨਾਲ ਜੁੜਨ ਲਈ ਕਿਹਾ।

ਉਨਾਂ ਕਿਹਾ ਕਿ ਡੀ.ਪੀ.ਆਰ.ਓ, ਲੁਧਿਆਣਾ ਦਾ ਪੇਜ਼ (https://www.facebook.com/LudhianaDPRO) ਫੇਸਬੁੱਕ ਦੁਆਰਾ ਤਸਦੀਕ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੋਸ਼ਲ ਮੀਡੀਆ ਕੋਵਿਡ ਮਹਾਂਮਾਰੀ ਦੇ ਸਮੇਂ ਲੋਕਾਂ ਨੂੰ ਜਾਣਕਾਰੀ ਪਹੁੰਚਾਉਣ ਦਾ ਇਕ ਠੋਸ ਜਰੀਆ ਬਣ ਗਿਆ ਹੈ ਅਤੇ ਲੋਕਾਂ ਨੂੰ ਪ੍ਰਸ਼ਾਸਨ ਦੇ ਆਦੇਸ਼ਾਂ ਸੰਬੰਧੀ ਸਟੀਕ/ਤਾਜ਼ਾ ਅਪਡੇਟ ਲਈ ਇਨਾਂ ਹੈਂਡਲਜ਼/ਪੇਜ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਕੁਝ ਲੋਕ ਸੋਸ਼ਲ ਮੀਡੀਆ ਖਾਸ ਕਰਕੇ ਫੇਸਬੁੱਕ ‘ਤੇ ਫੈਲੀਆਂ ਅਫਵਾਹਾਂ/ਗਲਤ ਜਾਣਕਾਰੀ’ਤੇ ਵਿਸ਼ਵਾਸ ਕਰਨ ਲਈ ਵਰਤਦੇ ਹਨ ਜੋ ਸਮਾਜ ਵਿੱਚ ਭੰਬਲਭੂਸਾ ਪੈਦਾ ਕਰਦੇ ਹਨ।

ਲੋਕ ਡੀ.ਪੀ.ਆਰ.ਓ. ਦੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਯੂਟਿਊਬ ‘ਤੇ ਕਲਿੱਕ ਕਰ ਸਕਦੇ ਹਨ

ਉਨਾਂ ਕਿਹਾ ਕਿ ਉਹ ਹਰ ਹਫ਼ਤੇ, ਫੇਸਬੁੱਕ ਲਾਈਵ ਸੈਸ਼ਨ ਦੁਆਰਾ ਲੋਕਾਂ ਨਾਲ ਗੱਲਬਾਤ ਕਰਦੇ ਹਨ ਅਤੇ ਇਸ ਪੇਜ ‘ਤੇ ਵਸਨੀਕਾਂ ਦੁਆਰਾ ਪੋਸਟ ਕੀਤੇ ਪ੍ਰਸ਼ਨਾਂ ਦੇ ਜਵਾਬ ਦਿੰਦੇ ਹਨ। ਉਨਾਂ ਅੱਗੇ ਕਿਹਾ ਕਿ ਮੈਡੀਕਲ ਮਾਹਰਾਂ ਦਾ ਸੰਜੀਵਨੀ ਗਰੁੱਪ ਵੀ ਇਸ ਪੇਜ਼ ‘ਤੇ ਲੋਕਾਂ ਨੂੰ ਕੋਵਿਡ ਮਹਾਂਮਾਰੀ ਬਾਰੇ ਮਾਰਗ ਦਰਸ਼ਨ ਕਰਦਾ ਹੈ ਅਤੇ ਕੋਵਿਡ ਮਹਾਂਮਾਰੀ ਅਤੇ ਵੈਕਸੀਨ ਸਬੰਧੀ ਝੂੱਠੀਆਂ ਅਫਵਾਹਾਂ ਦਾ ਖੰਡਨ ਵੀ ਕਰਦਾ ਹੈ।ਸ੍ਰੀ ਸ਼ਰਮਾ ਨੇ ਕਿਹਾ ਕਿ ਡੀ.ਪੀ.ਆਰ.ਓ ਲੁਧਿਆਣਾ ਦੇ ਸੋਸ਼ਲ ਮੀਡੀਆ ਹੈਂਡਲ/ਪੇਜਾਂ ਨਾਲ ਜੁੜ ਕੇ ਲੋਕ ਪ੍ਰਸ਼ਾਸਨ ਦੇ ਭਰੋਸੇਯੋਗ ਵੇਰਵੇ ਜਾਂ ਆਦੇਸ਼/ਨਿਰਦੇਸ਼ ਪ੍ਰਾਪਤ ਕਰ ਸਕਦੇ ਹਨ।

ਇਸ ਤੋਂ ਇਲਾਵਾ, ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੀ.ਪੀ.ਆਰ.ਓ ਲੁਧਿਆਣਾ ਦੇ ਹੈਂਡਲਜ਼/ਪੇਜ

ਫੇਸਬੁੱਕ (https://www.facebook.com/dproludhianapage/),

ਟਵਿੱਟਰ (https://mobile.twitter.com/LudhianaDpro),

ਇੰਸਟਾਗ੍ਰਾਮ (https://instagram.com/dproludhiana?r=nametag

67210cookie-checkਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਅਪੀਲ, ਪ੍ਰਸ਼ਾਸ਼ਨ ਦੇ ਫੈਸਲਿਆਂ/ਆਦੇਸ਼ਾਂ ਬਾਰੇ ਪ੍ਰਮਾਣਿਕ ਜਾਣਕਾਰੀ ਲਈ ਡੀ.ਪੀ.ਆਰ.ਓ. ਦੇ ਸੋਸ਼ਲ ਮੀਡੀਆ ਹੈਂਡਲਜ਼/ਪੇਜਾਂ ਨਾਲ ਜੁੜਨ ਲਈ ਕਿਹਾ
error: Content is protected !!