November 24, 2024

Loading

ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 14 ਫਰਵਰੀ (ਕੁਲਵਿੰਦਰ ਕੜਵਲ) : ਸਰਦੂਲਗੜ੍ਹ ਇਲਾਕੇ ਦੇ ਪਿੰਡ ਮੀਰਪੁਰ ਦਾ ਨੌਜਵਾਨ ਗਾਇਕ ਗੁਰਦੀਪ ਦੰਦੀਵਾਲ ਪਹਿਲਾ ਦੋਗਾਣਾ ਕਰਨ ਤੋਂ ਬਾਅਦ ਹੁਣ ਆਪਣੇ ਇਕ ਨਵੇਂ ਪਰਿਵਾਰਕ ਸੌਲੋ ਗੀਤ ਦੇ ਜਰੀਏ ਦਰਸ਼ਕਾਂ ਦੇ ਰੂਬਰੂ ਹੋਇਆ। ਇਸ ਗੀਤ ਵਿੱਚ ਉਹਨਾ ਵੱਲੋਂ ਨਿਮਨ ਮੱਧਵਰਗ ਪਰਿਵਾਰ ਦੇ ਨੌਜਵਾਨ ਦੀ ਜੱਦੋ-ਜਹਿਦ ਭਰਭੂਰ ਜਿੰਦਗੀ ਨੂੰ ਦਰਸਾਇਆ ਗਿਆ ਹੈ, ਕਿ ਕਿਵੇਂ ਇੱਕ ਨੌਜਵਾਨ ਅਜੋਕੋ ਸਮੇਂ ਵਿੱਚ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਸੰਭਾਲਦਾ ਤੇ ਕਿਵੇਂ ਆਪਣੇ ਪਰਿਵਾਰ ਦੀਆਂ ਜਰੂਰਤਾਂ ਪੂਰੀਆਂ ਕਰਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗੁਰਦੀਪ ਦੰਦੀਵਾਲ ਨੇ ਦੱਸਿਆ ਕਿ ਓਹਨਾ ਦੇ ਗੀਤ “ਜੁੰਮੇਵਾਰੀ” ਜ਼ੋ 10 ਫਰਵਰੀ ਨੂੰ ਰਿਲੀਜ਼ ਹੋਇਆ ਨੂੰ ਦਰਸ਼ਕਾਂ ਵੱਲੋਂ ਭਰਭੂਰ ਹੁੰਗਾਰਾ ਮਿਲ ਰਿਹਾ ਹੈ। ਅਦਾਕਾਰ ਤੇ ਗਾਇਕ ਗੁਰਦੀਪ ਦੰਦੀਵਾਲ ਨੇ ਦੱਸਿਆ ਕਿ ਇਹ ਗੀਤ ਜੱਸੀ ਮਾਨ ਨੇ ਲਿਖਿਆ ਹੈ, ਅਤੇ ਇਸਦਾ ਫਿਲਮਾਕਣ ਵਿਲਾਸਰਾ ਫ਼ਿਲਮਜ਼ ਵਲੋ ਕੀਤਾ ਗਿਆ। ਗੀਤ ਵਿੱਚ ਮੱਡੋਲੀਅਨ ਸੁਖਮਨ ਹੀਰਕੇ ਨੇ ਵਜਾਇਆ, ਅਤੇ ਡਾਕਟਰ ਡੀ ਨੇ ਧੁਨਾਂ ਨਾਲ ਸ਼ਿੰਗਾਰਿਆ ਅਤੇ ਜੀਡੀ ਮਿਊਜਿਕ ਵੱਲੋਂ ਰਲੀਜ਼ ਕੀਤਾ ਗਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਦੰਦੀਵਾਲ ਦੇ ਸਾਥੀ ਬਿੰਦਰ ਮੀਰਪੁਰੀਆ ਵੱਲੋਂ ਸਟੋਰੀ ਬਾਖੂਬੀ ਨਾਲ ਤਿਆਰ ਕੀਤੀ ਗਈ। ਰਮਨ ਮਾਨਸਾ ਅਤੇ ਅਤਿੰਨ ਬਾਂਸਲ ਨੇ ਵਿਸ਼ੇਸ਼ ਸਾਥ ਦਿੱਤਾ। ਗਾਇਕ ਤੇ ਅਦਾਕਾਰ ਗੁਰਦੀਪ ਦੰਦੀਵਾਲ ਨੇ ਆਪਣੇ ਇਸ ਗੀਤ ਨੂੰ ਪਿਆਰ ਦੇਣ ਲਈ ਆਪਣੇ ਸਰੋਤਿਆਂ ਦਾ ਬਹੁਤ ਧੰਨਵਾਦ ਕੀਤਾ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
140510cookie-checkਪਰਿਵਾਰਕ ਗੀਤ “ਜੁੰਮੇਵਾਰੀ” ਨਾਲ ਲਵਾਈ ਦੰਦੀਵਾਲ ਨੇ ਹਾਜ਼ਰੀ
error: Content is protected !!