Categories CLOSEMEETING NEWSPREVENTION NEWSPunjabi News

ਨੇਬਰਹੁੱਡ ਕੈਂਪਸ ਫੂਲ ਨੂੰ ਬੰਦ ਹੋਣ ਤੋਂ ਰੋਕਣ ਲਈ ਜਨਤਕ ਜਥੇਬੰਦੀਆਂ ਵੱਲੋਂ ਭਰਵੀਂ ਮੀਟਿੰਗ

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 25 ਸਤੰਬਰ(ਪ੍ਰਦੀਪ ਸ਼ਰਮਾ) : ਇਲਾਕੇ ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਪੈਂਦੇ ਨੇਬਰਹੁੱਡ ਕੈਂਪਸ ਫੂਲ ਨੂੰ ਬੰਦ ਹੋਣ ਦੀ ਕਗਾਰ ਤੇ ਪੁੱਜਣ ਦੇ ਚਲਦਿਆਂ ਇਲਾਕੇ ਦੇ ਲੋਕਾਂ ਵੱਲੋਂ ਅੱਜ ਸਥਾਨਕ ਯੂਨੀਵਰਸਿਟੀ ਕੈਂਪਸ ਚ ਇਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਉਕਤ ਮੀਟਿੰਗ ਦਾ ਮੁੱਖ ਏਜੰਡਾ ਉਕਤ ਕਾਲਜ ਨੂੰ ਬੰਦ ਹੋਣ ਤੋਂ ਬਚਾਉਣ ਲਈ ਵਿਉੰਤਬੰਦੀ ਨੂੰ ਉਲੀਕੇ ਜਾਣ ਬਾਰੇ ਸੀ। ਇਸ ਮੌਕੇ ਮੀਟਿੰਗ ਦੌਰਾਨ ਹੀ ਇਕ ਵੱਖਰੀ ਹੋਰ ਮੀਟਿੰਗ ਬੀਕੇਯੂ ਕ੍ਰਾਂਤੀਕਾਰੀ ਪੰਜਾਬ, ਬੀਕੇਯੂ ਏਕਤਾ ਸਿੱਧੂਪੁਰ ਅਤੇ ਪਿੰਡਾਂ ਦੀਆਂ ਪੰਚਾਇਤਾਂ ਦਰਮਿਆਨ ਹੋਈ ਜਿਸ ਵਿੱਚ ਸਾਂਝੇ ਤੌਰ ਤੇ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਇਸ ਕਾਲਜ ਨੂੰ ਬੰਦ ਹੋਣ ਤੋਂ ਬਚਾਉਣ ਲਈ ਹੁਣ ਸੰਘਰਸ਼ ਕਰਨ ਦਾ ਸਮਾਂ ਆ ਚੁੱਕਿਆ ਹੈ ਕਿਓਂਕਿ ਸਰਕਾਰਾਂ ਨਹੀਂ ਚਾਉਂਦੀਆਂ ਕਿ ਇਹ ਕਾਲਜ ਲੋਕਾਂ ਨੂੰ ਸਿਖਿਆ ਮੁਹਈਆ ਕਰਵਾਉਣ।

ਓਹਨਾ ਕਿਹਾ ਕਿ ਇਸ ਕਾਲਜ ਨੂੰ ਬਣਾਉਣ ਖਾਤਰ ਉਸ ਵੇਲੇ ਦੇ ਸਮੇ ਦੌਰਾਨ ਲੋਕਾਂ ਵੱਲੋਂ ਕਰੀਬ 50 ਏਕੜ ਜਮੀਨ ਦਾਨ ਦਿੱਤੀ ਗਈ ਸੀ ਤਾਂ ਜੋ ਇਸ ਇਲਾਕੇ ਦੇ ਬੱਚੇ ਮੁਫ਼ਤ ਉੱਚ ਪੱਧਰੀ ਸਿਖਿਆ ਹਾਸਲ ਕਰਕੇ ਆਪਣਾ ਭਵਿੱਖ ਸਵਾਰ ਸਕਣ ਪਰ ਪਿਛਲੇ ਕੁਝ ਸਮੇ ਤੋਂ ਇਹ ਕਾਲਜ ਨੂੰ ਬੰਦ ਕਰਨ ਦੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ। ਓਹਨਾ ਆਖਿਆ ਕਿ ਵਿਸ਼ੇਸ਼ ਮੀਟਿੰਗ ਚ ਇਕ 7 ਮੈਂਬਰੀ ਪ੍ਰਚਾਰ ਕਮੇਟੀ ਗਠਿਤ ਕੀਤੀ ਗਈ ਹੈ ਜੋ ਕਿ ਆਉਂਦੇ ਐਤਵਾਰ ਤਕ ਪਿੰਡਾਂ ਅੰਦਰ ਜਾਕੇ ਲੋਕਾਂ ਨੂੰ ਇਸ ਕਾਲਜ ਨੂੰ ਬਚਾਉਣ ਖਾਤਰ ਅੱਗੇ ਆਉਣ ਦੀ ਅਪੀਲ ਕਰੇਗੀ ਤੇ ਇਸ ਕਮੇਟੀ ਵਿੱਚ ਸੁਖਦੇਵ ਸੁਖੀ ਸਰਪੰਚ ਰਾਈਆ, ਜਸਵਿੰਦਰ ਜੱਸ ਸਰਪੰਚ ਬੱਜੋਆਣਾ, ਤੀਰਥ ਸਿੰਘ ਭਾਈਰੂਪਾ, ਪੁਰਸ਼ੋਤਮ ਮਹਿਰਾਜ ਬੀਕੇਯੂ ਕ੍ਰਾਂਤੀਕਾਰੀ ਪੰਜਾਬ, ਜਗਸੀਰ ਮਹਿਰਾਜ ਪੇਂਡੂ ਮਜਦੂਰ ਯੂਨੀਅਨ, ਸੁਖਦੇਵ ਸਿੰਘ ਫੂਲ ਬੀਕੇਯੂ ਸਿੱਧੂਪੁਰ ਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਮਨਵੀਰ ਮੰਨਾ ਮਹਿਰਾਜ ਸ਼ਾਮਲ ਹਨ।
ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਆਉਂਦੇ ਐਤਵਾਰ ਵਿਸ਼ਾਲ ਮਾਰਚ ਦਾ ਐਲਾਨ
ਇਸ ਮੌਕੇ ਫੂਲ ਸਾਬ ਨੇ ਕਿਹਾ ਕਿ ਆਉਂਦੇ ਐਤਵਾਰ ਨੂੰ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਇਕੱਠੇ ਹੋਕੇ ਉਸੇ ਦਿਨ ਸੰਘਰਸ਼ ਕਮੇਟੀ ਦੇ ਐਲਾਨ ਹੋਣ ਮਗਰੋਂ ਫੂਲ ਕਚਹਿਰੀਆਂ ਤੋਂ ਲੈਕੇ ਰਾਮਪੁਰਾ ਸ਼ਹਿਰ ਅੰਦਰ ਵਿਸ਼ਾਲ ਮਾਰਚ ਕੱਢਿਆ ਜਾਵੇਗਾ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਇਸ ਕਾਲਜ ਨੂੰ ਬਚਾਉਣ ਲਈ ਚੇਤਨ ਕੀਤਾ ਜਾ ਸਕੇ। ਓਥੇ ਹੀ ਬੀਕੇਯੂ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਆਖਿਆ ਕਿ ਇਹ ਕਾਲਜ ਨਾਲ ਹਰ ਵਰਗ ਉੱਚ ਪੱਧਰੀਆਂ ਡਿਗਰੀਆਂ ਹਾਸਲ ਕਰਕੇ ਸਫਲਤਾ ਪ੍ਰਾਪਤ ਕਰਨ ਦੇ ਸੁਪਨੇ ਵੇਖਦਾ ਹੈ ਪਰ ਬੀਤੇ ਸਾਲ 2021-22 ਦੇ ਦਾਖਲੇ ਸ਼ੈਸ਼ਨ ਦੌਰਾਨ ਇਥੇ ਦਾਖਲੇ ਬੰਦ ਕਰਕੇ ਸਿਖਿਆ ਹਾਸਲ ਕਰਨਾ ਚਾਉਂਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜੋ ਕਿ ਕਿਸੇ ਵੀ ਤਰਾਂ ਨਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਓਹਨਾ ਕਿਹਾ ਕਿ ਹੁਣ ਇਸ ਕਾਲਜ ਨੂੰ ਬਚਾਉਣ ਖਾਤਰ ਸਾਨੂੰ ਸਭਨੂੰ ਅੱਗੇ ਆਉਣ ਦੀ ਅਹਿਮ ਲੋੜ ਹੈ ਤਾਂ ਜੋ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਜਾਰੀ ਰਹਿ ਸਕੇ।
ਓਹਨਾ ਕਿਹਾ ਕਿ ਯੂਨੀਵਰਸਿਟੀ ਪ੍ਰਬੰਧਕਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਇਹ ਕਾਲਜ ਦੀ ਇਹ ਹਾਲਤ ਹੋਈ ਹੈ। ਇਸ ਮੌਕੇ ਇਕੱਤਰ ਹੋਏ ਇਕੱਠ ਨੂੰ ਵਿਦਿਆਰਥੀ ਮਨਪ੍ਰੀਤ ਸਿੰਘ ਮੰਨਾ, ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੇ ਜ਼ਿਲਾ ਬਠਿੰਡਾ ਪ੍ਰਧਾਨ ਪੁਰਸ਼ੋਤਮ ਮਹਿਰਾਜ, ਲੋਕ ਸੰਗਰਾਮ ਮੋਰਚੇ ਦੇ ਆਗੂ ਲੋਕਰਾਜ ਮਹਿਰਾਜ, ਲੋਕ ਅਧਿਕਾਰ ਲਹਿਰ ਤੋਂ ਰੁਪਿੰਦਰ ਸਿੰਘ ਤਲਵੰਡੀ, ਐਡਵੋਕੇਟ ਜਸਵਿੰਦਰ ਸਿੰਘ, ਸਰਪੰਚ ਗੁਰਮੇਲ ਸਿੰਘ, ਰੂਪ ਸਿੰਘ ਢਿਲਵਾਂ ਬੀਕੇਯੂ ਸਿੱਧੂਪੁਰ, ਜਗਸੀਰ ਮਹਿਰਾਜ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਆਦਿ ਆਗੂਆਂ ਨੇ ਸੰਬੋਧਨ ਕੀਤਾ ਅਤੇ ਸਟੇਜ ਦੀ ਕਾਰਵਾਈ ਬਹਾਦਰ ਸ਼ਰਮਾ ਨੇ ਨਿਭਾਈ।
#For any kind of News and advertisment contact us on 980-345-0601
129200cookie-checkਨੇਬਰਹੁੱਡ ਕੈਂਪਸ ਫੂਲ ਨੂੰ ਬੰਦ ਹੋਣ ਤੋਂ ਰੋਕਣ ਲਈ ਜਨਤਕ ਜਥੇਬੰਦੀਆਂ ਵੱਲੋਂ ਭਰਵੀਂ ਮੀਟਿੰਗ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)