ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 5 ਨਵੰਬਰ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਵਿਕਾਸ਼ ਕਾਰਜਾਂ ਨੂੰ ਲੈ ਕੇ ਸਰਕਾਰ ਪਿਛਲੇ ਪੌਣੇ ਪੰਜ ਸਾਲਾਂ ਤੋਂ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਅਤੇ ਪੰਜਾਬ ਅੰਦਰ ਵਿਕਾਸ ਕਾਰਜਾਂ ਦੇ ਨੀਂਹ ਪੱਥਰਾਂ ਦੀ ਗਿਣਤੀ ਵੀ ਹਰ ਰੋਜ਼ ਵੇਖਣ ਨੂੰ ਮਿਲਦੀ ਹੈ ਪਰ ਸਚਾਈ ਕੁਝ ਹੋਰ ਹੈ ਸਰਕਾਰ ਨੇ ਵਿਕਾਸ਼ ਕਾਰਜਾਂ ਦੇ ਸਿਰਫ ਢੰਡੋਰੇ ਪਿੱਟੇ ਹਨ ਵਿਕਾਸ਼ ਕਿਤੇ ਵੀ ਨਜਰ ਨੀ ਆ ਰਿਹਾ। ਹਰ ਪਾਸੇ ਸੀਵਰੇਜ਼ ਦਾ ਬੁਰਾ ਹਾਲ ਸੜਕਾਂ ਟੁੱਟੀਆਂ ਵਿਖਾਈ ਦੇ ਰਹੀਆਂ ਹਨ।
ਅਜਿਹਾ ਹੀ ਮਾਮਲਾ ਸਥਾਨਕ ਕਸਬਾ ਫੂਲ ਵਿਖੇ ਵੇਖਣ ਨੂੰ ਮਿਲਿਆ। ਮੇਨ ਬਜਾਰ ਨੇੜੇ ਕਿਲਾ ਦੇ ਸੱਜੇ ਪਾਸੇ ਸੀਵਰੇਜ਼ ਲੀਕਜ਼ ਹੋਣ ਨਾਲ ਆਸ-ਪਾਸ ਦੀਆਂ ਤਕਰੀਬਨ ਚਾਰ ਦੁਕਾਨਾਂ ਵਿੱਚ ਸੀਵਰੇਜ ਦਾ ਪਾਣੀ ਪੈਣ ਕਾਰਨ ਤਰੇੜਾਂ ਆ ਚੁੱਕੀਆਂ ਹਨ। ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਸੰਦੀਪ ਕੁਮਾਰ ਵਾਇਸ਼ ਪ੍ਰਧਾਨ ਅਗਰਵਾਲ ਸਭਾ ਫੂਲ, ਚਿਮਨ ਲਾਲ, ਛਿੰਦਾ ਚਹਿਲ, ਸੁਖਦੇਵ ਸਿੰਘ ਖੱਟੀ ਅਤੇ ਗੁਰਪ੍ਰੀਤ ਸ਼ਰਮਾ ਨੇ ਦੱਸਿਆ ਕਿ ਸੀਵਰੇਜ ਦੇ ਪਾਣੀ ਕਾਰਨ ਦੁਕਾਨਾਂ ਵਿੱਚ ਆਈਆਂ ਤਰੇੜਾਂ ਦੀ 23 ਅਕਤੂਬਰ ਨੂੰ ਆਨਲਾਈਨ ਸਿਕਾਇਤ ਪਾਈ ਸੀ। ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨਾਂ ਸਬੰਧਿਤ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਲੀਕੇਜ਼ ਸੀਵਰੇਜ ਦਾ ਜਲਦੀ ਹੱਲ ਕੀਤਾ ਤਾਂ ਦੁਕਾਨਦਾਰਾਂ ਦੇ ਸਹਿਯੋਗ ਨਾਲ ਕਿਲਾ ਚੌਕ ਵਿਖੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਦੱਸ ਦੇਈਏ ਕਿ ਸਥਾਨਕ ਕਿਲਾ ਮੁਬਾਰਕ ਦਾ ਵੀ ਕੰਮ ਜੋਰਾਂ ‘ਤੇ ਚੱਲ ਰਿਹਾ ਹੈ ਜਿਸ ਦੀ ਤਕਰੀਬਨ ਸਰਕਾਰ ਵੱਲੋਂ 25 ਕਰੋੜ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਪਰ ਸੀਵਰੇਜ ਕਾਰਨ ਜਿੱਥੇ ਦੁਕਾਨਾਂ ਵਿੱਚ ਤਰੇੜਾਂ ਆਈਆਂ ਹਨ ਉਥੇ ਕਿਲੇ ਦੀ ਇਮਾਰਤ ਦਾ ਵੀ ਨੁਕਸਾਨ ਹੋਣਾ ਵਾਜਬ ਹੈ ਜਿਸ ਵੱਲ ਪ੍ਰਸਾਸ਼ਨ ਅਤੇ ਸਬੰਧਿਤ ਅਧਿਕਾਰੀਆਂ ਨੂੰ ਫੌਰੀ ਧਿਆਨ ਦੇਣ ਦੀ ਲੌੜ ਹੈ।
896720cookie-checkਫੂਲ ਵਿਖੇ ਸੀਵਰੇਜ਼ ਲੀਕ ਹੋਣ ਕਾਰਨ ਦੁਕਾਨਾਂ ਵਿੱਚ ਆਈਆਂ ਤਰੇੜਾਂ