April 29, 2024

Loading

ਚੜ੍ਹਤ ਪੰਜਾਬ ਦੀ

 ਲੁਧਿਆਣਾ, 05 ਅਪ੍ਰੈਲ (ਸਤ ਪਾਲ ਸੋਨੀ)  : ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੀ.ਵਾਈ.ਡੀ.ਬੀ) ਵੱਲੋਂ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਦੀ ਪ੍ਰਧਾਨਗੀ ਹੇਠ ਅੱਜ ਤੱਕ ਜ਼ਿਲੇ ਵਿੱਚ ਕੁੱਲ 12 ਕੋਵਿਡ-19 ਵੈਕਸੀਨੇਸ਼ਨ ਕੈਂਪ ਲਗਾਏ ਜਾ ਚੁੱਕੇ ਹਨਸ੍ਰੀ ਬਿੰਦਰਾ ਵੱਲੋਂ ਅੱਜ ਅਜਿਹੇ 4 ਕੈਂਪਾਂ ਦਾ ਉਦਘਾਟਨ ਕੀਤਾ ਜਿਸ ਵਿੱਚ ਹਾਈਵੇ ਇੰਡਸਟਰੀਜ਼ ਲਿਮਟਿਡ, ਫੋਕਲ ਪੁਆਇੰਟ, ਹਾਈਵੇਅ ਇੰਡਸਟਰੀਜ਼ ਲਿਮਟਿਡ,  ਸਾਹਨੇਵਾਲ, ਹਾਈਵੇਅ ਇੰਡਸਟਰੀਜ਼ ਲਿਮਟਿਡ, ਗਿੱਲ ਰੋਡ ਅਤੇ ਵਾਰਡ ਨੰਬਰ 25, ਆਂਸਲ ਕਲੋਨੀ, ਸਾਹਨੇਵਾਲ ਸ਼ਾਮਲ ਹਨਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਵਿੰਦਰ ਸਿੰਘ ਬਿੰਦਰਾ ਨੇ ਹਾਈਵੇਅ ਇੰਡਸਟਰੀਜ਼ ਦੇ ਮਾਲਕ ਅਮੋਲ ਮੁੰਜਾਲ ਦਾ ਵਿਸ਼ੇਸ਼ ਤੌਰਤੇ ਧੰਨਵਾਦ ਕੀਤਾ ਜਿਨਾਂ ਆਪਣੀਆਂ ਸਾਰੀਆਂ ਇਕਾਈਆਂ ਵਿਚ ਅਜਿਹੇ ਟੀਕਾਕਰਨ ਕੈਂਪ ਲਗਾਏਉਨਾਂ ਕਿਹਾ ਕਿ ਇਨਾਂ ਕੈਂਪਾਂ ਦੌਰਾਨ ਪੰਜਾਬ ਸਰਕਾਰ ਵੱਲੋਂ 6000 ਤੋਂ ਵੱਧ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ

 ਪੀ.ਵਾਈ.ਡੀ.ਬੀ. ਦੇ ਚੇਅਰਮੈਨ ਨੇ ਦੱਸਿਆ ਕਿ ਉਨਾਂ 27 ਮਾਰਚ, 2021 ਨੂੰ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਪਹਿਲਾ ਅਜਿਹਾ ਕੈਂਪ ਲਗਾਇਆ ਸੀ ਅਤੇ ਹੁਣ ਤੱਕ ਜ਼ਿਲੇ ਵਿਚ ਇਕ ਦਰਜਨ ਕੈਂਪ ਲਗਾਏ ਜਾ ਚੁੱਕੇ ਹਨਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਪੀ.ਵਾਈ.ਡੀ.ਬੀ. ਕੋਵੀਡ-19 ਵੈਕਸੀਨ ਹਰ ਯੋਗ ਵਿਅਕਤੀ ਤੱਕ ਪਹੁੰਚਾਉਣ ਲਈ ਭਰਪੂਰ ਯਤਨ ਕਰ ਰਿਹਾ ਹੈ ਤਾਂ ਜੋ ਜਲਦ ਤੋਂ ਜਲਦ ਲੋਕਾਂ ਦੀ ਵੈਕਸੀਨੇਸ਼ਨ ਕਰਕੇ ਇਸ ਮਹਾਂਮਾਰੀ ਦੀ ਲੜੀ ਨੂੰ ਤੋੜਿਆ ਜਾ ਸਕੇ

 ਚੇਅਰਮੈਨ ਨੇ ਕਿਹਾ ਕਿ ਸਿਰਫ ਤੇਜ਼ ਟੀਕਾਕਰਨ ਮੁਹਿੰਮ ਰਾਹੀਂ ਇਸ ਵਾਇਰਸਤੇ ਕਾਬੂ ਪਾਇਆ ਜਾ ਸਕਦਾ ਹੈ, ਜਿਸ ਨਾਲ ਇਸ ਬਿਮਾਰੀ ਦੀ ਪਸਾਰ ਲੜੀ ਤੋੜੀ ਜਾ ਸਕਦੀ ਹੈਉਨਾਂ ਉਦਯੋਗਪਤੀਆਂ ਨੂੰ ਹਮੇਸ਼ਾਂ ਪੀ.ਵਾਈ.ਡੀ.ਬੀ. ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਵੱਖਵੱਖ ਭਲਾਈ ਸਕੀਮਾਂ ਵਿੱਚ ਪੰਜਾਬ ਸਰਕਾਰ ਦੀ ਅਗੁਵਾਈ ਕੀਤੀਉਨਾਂ ਕਿਹਾ ਕਿ ਉਦਯੋਗਪਤੀਆਂ ਵੱਲੋਂ ਪੀ.ਵਾਈ.ਡੀ.ਬੀ. ਨੂੰ ਹਜ਼ਾਰਾਂ ਖੇਡ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਜੋ ਨੌਜਵਾਨਾਂ ਲਈ ਮਦਦਗਾਰ ਸਾਬਤ ਹੋਈਆਂਉਨਾਂ ਕਿਹਾ ਕਿ ਹੁਣ ਜਦੋਂ ਸੂਬੇ ਵਿੱਚ ਟੀਕਾਕਰਨ ਦੀ ਮੁਹਿੰਮ ਚੱਲ ਰਹੀ ਹੈ, ਉਹ ਚਾਹੁੰਦੇ ਹਨ ਕਿ ਉਦਯੋਗਪਤੀ ਆਪਣੀਆਂ ਇਕਾਈਆਂ ਵਿੱਚ ਵਿਸ਼ੇਸ਼ ਕੈਂਪ ਲਗਾਉਣ ਤਾਂ ਜੋ ਉਨਾਂ ਦੇ ਸਾਰੇ ਕਰਮਚਾਰੀ ਟੀਕੇ ਲਗਾ ਸਕਣ ਅਤੇ ਸੁਰੱਖਿਅਤ ਰਹਿਣਸ੍ਰੀ ਬਿੰਦਰਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਟੀਕਾਕਰਨ ਦੀ ਮੁਹਿੰਮ ਨੂੰ ਜੰਗੀ ਪੱਧਰਤੇ ਚਲਾ ਰਹੀ ਹੈ ਅਤੇ ਹੁਣ ਲੋਕਾਂ ਦੀ ਵੀ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੱਗੇ ਕੇ ਆਪਣਾ ਟੀਕਾਕਰਨ ਕਰਾਉਣਇਸ ਮੌਕੇ ਅਮਨ ਮਹਿਰਾ, ਇੰਦਰਪਾਲ ਗਰੇਵਾਲ, ਹਰਪ੍ਰੀਤ ਕੌਰ ਗਰੇਵਾਲ (ਬਲਾਕ ਪ੍ਰਧਾਨ), ਗੁਰਦੀਪ ਕੌਰ (ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ), ਹਰਵਿੰਦਰ ਪੱਪੀ (ਬਲਾਕ ਪ੍ਰਧਾਨ), ਮਨਦੀਪ ਸਾਹਨੇਵਾਲ, ਬੰਟੀ ਬਿਲਗਾ, ਸ਼ਿੰਗਾਰਾ ਸਿੰਘ ਮੰਗਲੀ, ਹਰਜੀਤ ਕੌਰ ਗਰਚਾ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ

66550cookie-checkਪੀ.ਵਾਈ.ਡੀ.ਬੀ. ਵੱਲੋਂ ਜ਼ਿਲੇ ‘ਚ ਅੱਜ ਤੱਕ 12 ਕੋਵਿਡ-19 ਵੈਕਸੀਨੇਸ਼ਨ ਕੈਂਪਾਂ ਦਾ ਸਫਲਤਾਪੂਰਵਕ ਆਯੋਜਨ
error: Content is protected !!