December 22, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ,27 ਸਤੰਬਰ (ਪ੍ਰਦੀਪ ਸ਼ਰਮਾ) : ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਕਮੇਟੀ ਦੇ ਫੈਸਲੇ ਤਹਿਤ ਅੱਜ ਇਥੇ ਜਿਲਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਦੀ ਅਗੁਵਾਈ ਹੇਠ ਸਬ ਡਵੀਜਨ ਪੱਧਰੀ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਨਲਿਸਟਮੈਂਟ ਵਰਕਰਾਂ ਦੇ ਪਿਛਲੇ 10-15 ਸਾਲਾਂ ਦੇ ਤਜਰਬੇ ਨੂੰ ਖਤਮ ਕਰਨ ਵਾਲੀ ਵਿਭਾਗੀ ਅਧਿਕਾਰੀਆਂ ਦੀ ਕਮੇਟੀ ਵਲੋਂ ਮਿਤੀ 16-09-2022 ਨੂੰ ਤਨਖਾਹਾਂ ’ਚ ਇਕਸਾਰਤਾ ਲਿਆਉਣ ਦੇ ਨਾਂਅ ਹੇਠ ਜਾਰੀ ਕੀਤੀ ਵਰਕਰ ਵਿਰੋਧੀ ਰਿਪੋਰਟ ਦੀਆਂ ਕਾਪੀਆਂ ਫੂਕੀਆਂ ਗਈਆਂ ਅਤੇ ਵਿਭਾਗੀ ਅਧਿਕਾਰੀਆਂ ਵਿਰੁੱਧ ਨਾਅਰੇਬਾਜੀ ਕਰਦੇ ਹੋਏ ਇਸ ਕਮੇਟੀ ਦੀ ਪੇਸ਼ ਕੀਤੀ ਰਿਪੋਰਟ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੇਂਡੂ ਖੇਤਰ ਦੇ ਲੋਕਾਂ ਦੇ ਪੀਣ ਵਾਲੇ ਪਾਣੀ ਦੀ ਮੁੱਢਲੀ ਸਹੂਲਤਾਂ ਮੁਹੱਈਆਂ ਕਰਵਾ ਰਹੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਨਲਿਸਟਮੈਂਟ/ਆਊਟਸੋਰਸ ਵਰਕਰ ਜੋਕਿ ਪਿਛਲੇ ਲੰਮੇ ਅਰਸ਼ੇ ਤੋਂ ਠੇਕਾ ਪ੍ਰਣਾਲੀ ਦਾ ਸੰਤਾਪ ਭੋਗ ਰਹੇ ਹਨ, ਇਹ ਵਰਕਰ ਆਪਣੇ ਪੱਕੇ ਰੁਜਗਾਰ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਦੀਆਂ ਕਾਰਪੋਰੇਟੀ ਪੱਖੀ ਨੀਤੀਆਂ ਕਾਰਨ ਲਈ ਜਿੱਥੇ ਨਹਿਰੀ ਪਾਣੀ ਦੀ ਸਪਲਾਈ ਲਈ ਵੱਡੇ ਵੱਡੇ ਮੈਗਾ ਪ੍ਰੋਜੈਕਟ ਸਥਾਪਿਤ ਕਰਕੇ ਜਸਸ ਵਿਭਾਗ ਦਾ ਨਿੱਜੀਕਰਨ/ਪੰਚਾਇਤੀਕਰਨ ਕੀਤਾ ਜਾ ਰਿਹਾ ਹੈ ਉਥੇ ਹੀ ਪਿਛਲੇ 10-15 ਸਾਲਾਂ ਤੋਂ ਕੰਮ ਕਰਦੇ ਵਰਕਰਾਂ ਨੂੰ ਬੇਰੁਜਗਾਰ ਕਰਨ ਲਈ ਕੋਝੀਆਂ ਅਤੇ ਵਰਕਰ ਵਿਰੋਧੀ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ, ਇਸੇ ਤਰ੍ਹਾਂ ਹੀ ਵਿਭਾਗੀ ਮੁੱਖੀ, ਜਸਸ ਵਿਭਾਗ ਮੋਹਾਲੀ ਦੇ ਆਦੇਸ਼ਾਂ ਤਹਿਤ ਅਧਿਕਾਰੀਆਂ ਦੀ ਕਮੇਟੀ ਵਲੋਂ ਮਿਤੀ 16-09-2022 ਦੀ ਮੀਟਿੰਗ ’ਚ ਪੇਸ਼ ਕੀਤੇ ਏਜੰਡੇ ਤਹਿਤ ਮੁੱਖ ਇੰਜੀਨੀਅਰ (ਉਤਰ) ਪੰਜਾਬ, ਜਸਸ ਵਿਭਾਗ ਪਟਿਆਲਾ (ਕਾਰਜ ਸ਼ਾਖਾ- ਉਤਰ) ਦੇ ਮੀਮੋ ਨੰ.ਜਸਸ/ਕਿਊ(2)/2022/128 ਮਿਤੀ 16-09-2022 ਪੱਤਰ ਜਾਰੀ ਕਰਕੇ ਇੰਨਲਿਸਟਮੈਂਟ ਵਰਕਰਾਂ ਦੀਆਂ ਤਨਖਾਹਾਂ ’ਚ ਇਕਸਾਰਤਾ ਲਿਆਉਣ ਦੇ ਬਹਾਨੇ ਨਾਲ ਵਰਕਰਾਂ ਦੇ ਪਿਛਲੇ ਤਜਰਬੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਸਾਨੂੰ ਮੰਜੂਰ ਨਹੀਂ ਹੈ, ਜਿਸਨੂੰ ਤੁਰੰਤ ਰੱਦ ਕੀਤਾ ਜਾਵੇ।
ਸਾਰੇ ਪੰਜਾਬ ’ਚ ਐਕਸੀਅਨ ਦਫਤਰਾਂ ਅੱਗੇ 29 ਅਤੇ 30 ਸਤੰਬਰ ਨੂੰ ਦਿਨ-ਰਾਤ ਦੇ ਧਰਨੇ ਦਿੱਤੇ ਜਾਣਗੇ: ਸੰਦੀਪ ਖਾਨ ਬਾਲਿਆਂਵਾਲੀ
ਇਸ ਮੌਕੇ ਆਗੂਆਂ ਨੇ ਕਿਹਾ ਕਿ ਇਨਲਿਸਟਮੈਂਟ/ਆਊਟਸੋਰਸ ਵਰਕਰਾਂ ਨੂੰ 0-5 ਸਾਲ, 5-10 ਸਾਲ ਅਤੇ 10 ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰਦੇ ਵਰਕਰਾਂ ਨੂੰ ਤਿੰਨ ਕੈਟਾਗਿਰੀਆਂ ’ਚ ਵੰਡ ਕੇ ਤਨਖਾਹਾਂ ਪਹਿਲਾਂ ਮਿਲ ਰਹੀਆਂ ਹਨ, ਉਸੇ ਮੁਤਾਬਿਕ ਭਵਿੱਖ ’ਚ ਵੀ ਵਰਕਰਾਂ ਨੂੰ ਤਜਰਬੇ ਦੇ ਅਧਾਰ ਤੇ ਤਨਖਾਹ ਨਿਯਮ ਲਾਗੂ ਕੀਤੇ ਜਾਣ। ਵਰਕਰਾਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ, ਆਊਟਸੋਰਸ ਵਰਕਰਾਂ ਦੀ ਤਨਖਾਹ ’ਚ ਵਾਧਾ ਕੀਤਾ ਜਾਵੇ, ਨਹੀਂ ਇਨ੍ਹਾਂ ਮੰਗਾਂ ਤੋਂ ਇਲਾਵਾ ਜਥੇਬੰਦੀ ਦੇ ‘ਮੰਗ-ਪੱਤਰ’ ’ਚ ਦਰਜ ਮੰਗਾਂ ਦਾ ਹੱਲ ਕਰਵਾਉਣ ਦੀ ਮੰਗ ਲਈ ਸ਼ੁਰੂ ਕੀਤੇ ‘‘ਸੰਘਰਸ਼’’ ਤਹਿਤ 29 ਅਤੇ 30 ਸਤੰਬਰ ਨੂੰ ਦਿਨ-ਰਾਤ ਦੇ ਧਰਨੇ ਜਸਸ ਵਿਭਾਗ ਦੇ ਐਕਸੀਅਸਨ ਦਫਤਰਾਂ ਅੱਗੇ ਡਵੀਜਨ ਪੱਧਰੀ ਧਰਨੇ ਪਰਿਵਾਰਾਂ ਸਮੇਤ ਦਿੱਤੇ ਜਾਣਗੇ। ਜਿਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਜਿੰਮੇਵਾਰ ਮਨੈਜਮੇਂਟ ਦੇ ਅਧਿਕਾਰੀ ਅਤੇ ਸਰਕਾਰ ਹੋਵੇਗੀ।
#For any kind of News and advertisment contact us on 980-345-0601 
129280cookie-checkਵਰਕਰਾਂ ਦੇ ਤਜਰਬੇ ਨੂੰ ਖਤਮ ਕਰਨ ਵਾਲੀ ਵਿਭਾਗੀ ਅਧਿਕਾਰੀਆਂ ਦੀ ਕਮੇਟੀ ਦੀ ਰਿਪੋਰਟ ਦੀਆਂ ਕਾਪੀਆਂ ਫੂਕ ਕੇ ਮੁੱਢੋ ਕੀਤਾ ਰੱਦ
error: Content is protected !!