September 14, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ 27 ਸਤੰਬਰ( ਭੱਟੀ ) : ਹਲਕਾ ਮੁੱਲਾਪੁਰ ਦੇ ਅਧੀਨ ਆਉਦੇ ਪਿੰਡ ਗੁੜੇ ਵਿਖੇ ਬੀਬੀ ਜਸਵੀਰ ਕੌਰ ਚੇਅਰਪਰਸਨ ਪੰਜਾਬ ਵੂਮੈਨ ਸੈਲ ਵਿੰਗ ਦੇ ਗ੍ਰਹਿ ਵਿਖੇ ਆਲ ਇੰਡੀਆ ਹਿਊਮਨ ਰਾਈਟ ਕੌਸਲ ਰਜਿ: ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸਦੇ ਵਿੱਚ ਸੰਸਥਾਂ ਦੀਆਂ ਪ੍ਰਾਪਤੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ । ਉੱਥੇ ਹੀ ਇਲਾਕਾ ਨਿਵਾਸੀਆ ਨੂੰ ਆਲ ਇੰਡੀਆ ਹਿਊਮਨ ਰਾਈਟ ਕੌਸਲ ਦੇ ਰਾਸ਼ਟਰੀ ਪ੍ਰਧਾਨ ਆਸਾ ਸਿੰਘ ਤਲਵੰਡੀ ਅਤੇ ਨੈਸ਼ਨਲ ਪ੍ਰਧਾਨ ਵਪਾਰ ਵਿੰਗ ਮੋਹਣ ਸਿੰਘ ਰਾਣਾ ਵੱਲੋਂ ਲਾਡੀ ਸਾਈ ਨਕੋਦਰ ਵਾਲੀ ਸਰਕਾਰ ਦੇ ਜਨਮ ਦਿਨ ਦੀਆਂ ਵਧਾਈਆਂ ਵੀ ਦਿੱਤੀਆ ਅਤੇ ਕਿਹਾ ਗਿਆ  ਕਿ ਲਾਡੀ ਸਰਕਾਰ ਨੇ ਹਮੇਸ਼ਾ ਹੀ ਆਪਣਾ ਜੀਵਨ ਫਕੀਰੀ ਵਾਲਾ ਅਪਣਾਉਦਿਆਂ ਹੋਇਆ ਸ਼ਰਧਾਲੂਆਂ ਦੀ ਸੇਵਾ ਕਰਦੇ ਰਹੇ ਹਨ ।
ਅੱਜ ਲਾਡੀ ਸਰਕਾਰ ਦਾ ਜਨਮ ਦਿਨ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ । ਇਸ ਮੋਕੇ ਤੇ ਹਰਪ੍ਰੀਤ ਕੋਰ ਗਿੱਲ ਜਿਲਾ ਪ੍ਰਧਾਨ ਦਿਹਾਤੀ ਮਹਿਲਾ ਵਿੰਗ ਲੁਧਿਆਣਾ ਅਤੇ ਪ੍ਰੇਮ ਸਿੰਘ ਸੇਖੋਂ ਬਲਾਕ ਪ੍ਰਧਾਨ ਸਿੱਧਵਾ ਬੇਟ ਲੁਧਿਆਣਾ ਨੂੰ ਸਨਮਾਨ ਚਿੰਨ ਅਤੇ ਦੋਸ਼ਾਲਾ ਭੇਟ ਕਰਕੇ ਸਨਮਾਨਤ ਕੀਤਾ ਗਿਆ ਅਤੇ ਇਸਦੇ ਨਾਲ ਹੀ ਇਲਾਕਾ ਨਿਵਾਸੀਆਂ ਵੱਲੋਂ ਆਲ ਇੰਡੀਆ ਹਿਉਮਨ ਰਾਈਟ ਦੇ ਰਾਸ਼ਟਰੀ ਪ੍ਰਧਾਨ ਆਸਾ ਸਿੰਘ ਤਲਵੰਡੀ ਅਤੇ ਮੋਹਣ ਸਿੰਘ ਰਾਣਾ ਦਾ ਵੀ ਸਨਮਾਨ ਕੀਤਾ ਗਿਆ।
ਸੰਸਥਾ ਦੀ ਚੇਅਰਪਰਸਨ ਜਸਵੀਰ ਕੋਰ ਨੇ ਕਿਹਾ ਹੈ ਕਿ ਆਪਣੀ ਸੰਸਥਾ ਦੇ ਨਾਂਲ ਜੁੜ ਕੇ ਜਿੱਥੇ ਉਨਾਂ ਨੇ ਸਮਾਜ ਦੀ ਸੇਵਾ ਕਰਨ ਦਾ ਬੀੜਾ ਚੁੱਕਿਆ ਹੈ ਉੱਥੇ ਹੀ ਪਿੰਡ ਪਿੰਡ ਜਾ ਕੇ ਸੰਸਥਾ ਦਾ ਪ੍ਰਚਾਰ ਕਰਕੇ ਸੰਸਥਾ ਨੂੰ ਮਜਬੂਤ ਕਰਨ ਦੇ ਲਈ ਕੋਸ਼ਿਸ਼ਾਂ ਜਾਰੀ ਹਨ । ਇਸ ਮੋਕੇ ਤੇ ਹਰਪ੍ਰੀਤ ਕੋਰ ਗਿੱਲ ਜਿਲਾ ਪ੍ਰਧਾਨ, ਪਵਨਜੀਤ ਕੋਰ ਮਾਨ ਪੰਜਾਬ ਪ੍ਰਧਾਨ, ਜਸਵੀਰ ਕੋਰ ਸੰਗੂ, ਕ੍ਰਿਸ਼ਨਾਂ ਰਾਣੀ, ਸਰਪੰਚ ਬਲਵਿੰਦਰ ਕੋਰ, ਸਰਪੰਚ ਸੋਹਣ ਸਿੰਘ, ਨਵਦੀਪ ਸਿੰਘ ਪੰਚ, ਗੁਰਪ੍ਰੀਤ ਸਿੰਘ ਕਾਕੂ ਪੰਚ, ਸਤਨਾਮ ਸਿੰਘ ਪੰਚ, ਜਰਨੈਲ ਸਿੰਘ , ਛਿੰਦਰਪਾਲ ਸਿੰਘ, ਬੂਟਾ ਸਿੰਘ, ਰਾਸ਼ਟਰੀ ਮੀਡੀਆ ਇੰਚਾਰਜ ਜਰਨੈਲ ਸਿੰਘ ਭੱਟੀ ਤੋਂ ਇਲਾਵਾ ਬਹੁਤ ਸਾਰੇ ਇਲਾਕਾ ਨਿਵਾਸੀ ਹਾਜਰ ਸਨ ।
#For any kind of News and advertisment contact us on 980-345-0601 
129320cookie-checkਆਲ ਇੰਡੀਆ ਹਿਊਮਨ ਰਾਈਟ ਕੌਸਲ ਰਜਿ: ਨੇ ਸੰਸਥਾਂ ਦੀਆਂ ਪ੍ਰਾਪਤੀਆਂ ਬਾਰੇ ਪਾਇਆ ਚਾਨਣਾ : ਤਲਵੰਡੀ
error: Content is protected !!