April 16, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 27 (ਪ੍ਰਦੀਪ ਸ਼ਰਮਾ) : ਪ੍ਰੈਸ ਕਲੱਬ ਰਾਮਪੁਰਾ ਫੂਲ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਅੱਜ 28 ਸਤੰਬਰ ਦਿਨ ਬੁੱਧਵਾਰ ਨੂੰ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੈਸ ਕਲੱਬ ਦੇ ਜਨਰਲ ਸੈਕਟਰੀ ਘੀਚਰ ਸਿੰਘ ਸਿੱਧੂ ਤੇ ਪ੍ਰੈੱਸ ਸਕੱਤਰ ਰਾਜ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ ਸਹਾਰਾ ਸਮਾਜ ਸੇਵਾ ਗਰੁੱਪ ਦੇ ਨਾਲ ਮਿਲ ਕੇ ਸਥਾਨਕ ਫ਼ਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ ਵਿਖੇ ਕੌਮੀ ਸੇਵਾ ਯੋਜਨਾ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।
ਇਸ ਖੂਨਦਾਨ ਕੈਂਪ ਵਿਚ ਸਿਵਲ ਹਸਪਤਾਲ ਰਾਮਪੁਰਾ ਦੇ ਬਲੱਡ ਬੈਂਕ ਦੀ ਟੀਮ ਖੂਨ ਇਕੱਤਰ ਕਰਨ ਪੁੱਜੇਗੀ। ਕੈਂਪ ਦੀ ਸ਼ੁਰੂਆਤ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ ਦੇ ਚੇਅਰਮੈਨ ਸੁਖਮੰਦਰ ਸਿੰਘ ਚੱਠਾ ਰਿਬਨ ਕੱਟ ਕੇ ਕਰਨਗੇ। ਇਸ ਮੌਕੇ ਚੇਅਰਮੈਨ ਚੱਠਾ ਨੇ ਕਿਹਾ ਕਿ ਪ੍ਰੈੱਸ ਕਲੱਬ ਅਤੇ ਸਹਾਰਾ ਸਮਾਜ ਸੇਵਾ ਦਾ ਖੂਨਦਾਨ ਕੈਪ ਦਾ ਬਹੁਤ ਵਧੀਆ ਉਪਰਾਲਾ ਹੈ। ਖ਼ੂਨਦਾਨ ਕਰਨ ਨਾਲ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਨੇਕ ਕਾਰਜ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
#For any kind of News and advertisment contact us on 980-345-0601
129350cookie-checkਪ੍ਰੈਸ ਕਲੱਬ ਰਾਮਪੁਰਾ ਫੂਲ ਵੱਲੋਂ ਖੂਨਦਾਨ ਕੈਂਪ ਅੱਜ
error: Content is protected !!