April 27, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ, 15 ਫਰਵਰੀ (ਪ੍ਰਦੀਪ ਸ਼ਰਮਾ): ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਕਮੇਟੀ ਦੇ ਫੈਸਲੇ ਤਹਿਤ ਸਥਾਨਕ ਜਲ ਸਪਲਾਈ ਵਿਭਾਗ ਦੇ ਇਨਲਿਸਟਮੈਂਟ ਅਤੇ ਠੇਕਾ ਅਧਾਰਿਤ ਵਰਕਰਾਂ ਵਲੋਂ ਅੱਜ ਇਥੇ ਪੰਜਾਬ ਸਰਕਾਰ ਅਤੇ ਜਸਸ ਵਿਭਾਗ ਦੇ ਮੁੱਖੀ (ਐਚ.ਓ.ਡੀ.), ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਸਮੇਤ ਹੋਰਨਾਂ ਅਧਿਕਾਰੀਆਂ ਦੇ ਖਿਲਾਫ ਅਰਥੀ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਜੀ ਕੀਤੀ ਗਈ।
ਇਸ ਮੌਕੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਿਲ੍ਹਾ ਪ੍ਰਧਾਨ ਸੰਦੀਪ ਖਾਂ ਬਾਲਿਆਵਾਲੀ,  ਨੇ ਕਿਹਾ ਕਿ ਜਸਸ ਵਿਭਾਗ ਦੇ ਮੁੱਖੀ (ਐਚ.ਓ.ਡੀ.) ਦੇ ਨਾਲ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਉਨ੍ਹਾਂ ਦੇ 2 ਫੇਸ ਮੋਹਾਲੀ ਦਫਤਰ ਵਿਚ 31 ਜਨਵਰੀ 2022 ਨੂੰ ਹੋਈ ਸੀ, ਜਿਸ ਵਿਚ ਉਰਕੋਤ ਵਿਭਾਗ ਦੇ ਅਧੀਨ ਪੇਂਡੂ ਜਲ ਸਪਲਾਈ ਸਕੀਮਾਂ ਅਤੇ ਦਫਤਰਾਂ ਵਿਚ ਕੰਮ ਕਰਦੇ ਇਨਲਿਸਟਮੈਂਟ ਅਤੇ ਠੇਕਾ ਅਧਾਰਿਤ ਕਾਮਿਆਂ ਦੀਆਂ ਕਈ ਜਿਲ੍ਹਿਆਂ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਦਾ ਹੱਲ ਕਰਨ, ਜਿਹੜੀ ਵੀ ਡਵੀਜਨ ਵਿਚ ਵਰਕਰਾਂ ਦੀਆਂ ਤਨਖਾਹਾਂ ਵਿਚ ਪਹਿਲਾਂ ਤੋਂ ਵਾਧਾ ਕੀਤਾ ਗਿਆ ਹੈ, ਉਨ੍ਹਾਂ ਵਾਸਤੇ ਵਧੀ ਹੋਈ ਤਨਖਾਹ ਦੇ ਮੁਤਾਬਿਕ ਹੀ ਫੰਡ ਜਾਰੀ ਕਰਨ, ਮਿ੍ਰਤਕ ਵਰਕਰਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਲਈ ਇਨਲਿਸਟਮੈਂਟ ਦੇ ਅਪੈਡਿੰਗ ਪਏ ਕੇਸਾਂ ਦਾ ਹੱਲ ਕਰਨ ਲਈ ਸਹਿਮਤੀ ਵੀ ਬਣੀ ਸੀ ਪ੍ਰੰਤੂ ਫਿਰ ਵੀ ਉਪਰੋਕਤ ਮੰਗਾਂ ਦਾ ਹੱਲ ਮੁਕੰਮਲ ਤੌਰ ’ਤੇ ਨਾ ਹੋਣ ਦੇ ਕਾਰਨ ਦੇ ਖਿਲਾਫ ਅੱਜ ਜਥੇਬੰਦੀ ਵਲੋਂ ਜਸਸ ਵਿਭਾਗ ਦੇ ਮੁੱਖੀ, ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਅਤੇ ਹੋਰਨਾਂ ਉਚ ਅਧਿਕਾਰੀਆਂ ਦੇ ਖਿਲਾਫ ਜਸਸ ਵਿਭਾਗ ਦੇ ਹੈਡ ਆਫਿਸ ਪਟਿਆਲੇ ਦਾ ਘੇਰਾਓ ਕਰਕੇ ਧਰਨਾ ਦਿੱਤਾ ਗਿਆ ਹੈ ਉਥੇ ਹੀ ਇਸਦੇ ਨਾਲ ਪੂਰੇ ਪੰਜਾਬ ਵਿਚ ਅੱਜ ਤਹਿਸੀਲ ਪੱਧਰ ’ਤੇ ਅਰਥੀ ਫੂਕ ਮੁਜਾਹਰੇ ਕੀਤੇ ਜਾ ਰਹੇ ਹਨ।
ਆਗੂਆਂ ਨੇ ਵਧੇਰੇ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਉਪਰੋਕਤ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਹੋਈ ਮੀਟਿੰਗ ’ਚ ਜਥੇਬੰਦੀ ਦੇ ਨਾਲ ਬਣੀ ਸਹਿਮਤੀ ਮੁਤਾਬਿਕ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਮਜਬੂਰਨ ਜੱਥੇਬੰਦੀ ਵਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਾ ਪਵੇਗਾ, ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਜਿੰਮੇਵਾਰੀ ਸਿੱਧੇ ਤੌਰ ’ਤੇ  ਵਿਭਾਗੀ ਉੱਚ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮ੍ਰਿਤਪਾਲ ਸਿੰਘ ਬ੍ਰਾਂਚ ਪ੍ਰਧਾਨ ਜਸਵਿੰਦਰ ਸਿੰਘ ਤੇ ਸੁਖਚੈਨ ਸਿੰਘ ਆਦਿ ਹਾਜਰ ਸਨ।
106760cookie-checkਠੇਕਾ ਵਰਕਰਾਂ ਵਲੋਂ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਖਿਲਾਫ ਅਰਥੀ ਫੂਕ ਪ੍ਰਦਰਸ਼ਨ
error: Content is protected !!