ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 18 ਸਤੰਬਰ (ਪ੍ਰਦੀਪ ਸ਼ਰਮਾ): ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸਾ ਅਨੁਸਾਰ ਸਥਾਨਕ ਸਿਵਲ ਹਸਪਤਾਲ ਐਸ.ਐਮ.ਓ ਡਾ. ਅੰਜੂ ਕਾਂਸਲ ਦੀ ਅਗਵਾਈ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਬਲੱਡ ਬੈਂਕ ਦੀ ਟੀਮ ਵੱਲੋਂ 66 ਯੂਨਿਟ ਖ਼ੂਨਦਾਨ ਇਕੱਤਰ ਕੀਤਾ ਗਿਆ। ਇਸ ਕੈਂਪ ਵਿੱਚ ਸ਼ਹਿਰ ਦੀਆ ਖੂਨਦਾਨ ਕਰਵਾਉਣ ਵਾਲੀਆ ਸੰਸਥਾਵਾ ਦੇ ਮੈਂਬਰਾਂ ਨੇ ਸਹਿਯੋਗ ਕੀਤਾ।
ਇਸ ਮੌਕੇ ਬੋਲਦਿਆਂ ਡਾ. ਅੰਜੂ ਕਾਂਸਲ ਨੇ ਕਿਹਾ ਕਿ ਇਹ ਖੂਨਦਾਨ ਅਭਿਆਨ 1 ਅਕਤੂਬਰ ਤੱਕ ਚੱਲੇਗਾ। ਉਹਨਾਂ ਸਮੂਹ ਨਗਰ ਨਿਵਾਸੀਆ ਸਮੇਤ ਆਸ-ਪਾਸ ਦੇ ਪਿੰਡਾ ਦੇ ਖੂਨਦਾਨੀਆ ਨੂੰ ਬੇਨਤੀ ਕੀਤੀ ਕਿ ਇਸ ਖੂਨਦਾਨ ਮੁਹਿੰਮ ਵਿੱਚ ਵੱਧ ਤੋ ਵੱਧ ਹਿੱਸਾ ਪਾਓ ਤਾਂ ਕਿ ਕੀਮਤੀ ਜਾਨਾ ਨੂੰ ਬਚਾਇਆ ਜਾ ਸਕੇ। ਸਮਾਗਮ ਦੌਰਾਨ ਖੂਨਦਾਨ ਕਰਨ ਵਾਲੇ ਹਰ ਵਿਅਕਤੀ ਨੂੰ ਸਿਵਲ ਹਸਪਤਾਲ ਵੱਲੋ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
#For any kind of News and advertisment contact us on 980-345-0601
1283900cookie-checkਖੂਨਦਾਨ ਕੈਂਪ ਦੌਰਾਨ 66 ਯੂਨਿਟ ਖੂਨ ਇਕੱਤਰ ਕੀਤਾ