September 14, 2024

Loading

ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ/ਚਾਉਕੇ, 12 ਮਈ  – ਬਠਿੰਡਾ ਜਿਲੇ ਦੇ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਅਤੇ ਸਬ ਡਵੀਜਨ ਰਾਮਪੁਰਾ ਫੂਲ ਦੇ ਡੀ.ਐਸ.ਪੀ. ਆਸ਼ਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਥਾਣਾ ਸਦਰ ਰਾਮਪੁਰਾ ਦੇ ਮੁੱਖ ਅਫਸਰ ਪਰਮਜੀਤ ਸਿੰਘ ਦੀ ਨਿਗਰਾਨੀ ਹੇਠ ਬਠਿੰਡਾ ਵੱਲੋਂ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਚਾਉਕੇ ਚੌਂਕੀ ਦੇ ਇੰਚਾਰਜ ਚੌਕੀ ਸਬ-ਇੰਸਪੈਕਟਰ ਗੋਬਿੰਦ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਦੋ ਨੌਜਵਾਨਾ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 790 ਨਸ਼ੀਲੀਆ ਗੋਲੀਆ ਬਰਾਮਦ ਕਰਵਾ ਕੇ ਮੁੱਕਦਮਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਆਈ ਗੋਬਿੰਦ ਸਿੰਘ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸਤ ਫਿਰਨੀ ਪਿੰਡ ਚਾਉਕੇ ਤੋ ਬਾਬਾ ਦੁੱਨਾ ਜੀ ਵਾਲੇ ਕੱਚੇ ਰਸਤੇ ਪਰ ਫਿਰਨੀ ਦੀ ਕੁੱਝ ਦੂਰੀ ਤੇ ਬਣੇ ਤੂੜੀ ਵਾਲੇ ਕਮਰੇ ਅੱਗੇ ਇੱਕ ਮੋਟਰਸਾਇਕਲ ਕੋਲ ਖੜੇ ਦੋ ਨੌਜਵਾਨ ਹਰਜੀਤ ਸਿੰਘ ਉਰਫ ਜੀਤ, ਹਰਜਿੰਦਰ ਸਿੰਘ ਉਰਫ ਜਿੰਦੀ ਪੁੱਤਰਾਨ ਤਾਰਾ ਸਿੰਘ ਵਾਸੀ ਚਾਉਕੇ ਅਤੇ ਮਨਜੀਤ ਕੌਰ ਪਤਨੀ ਆਤਮਾ ਸਿੰਘ ਵਾਸੀ ਚਾਉਕੇ ਨੂੰ ਮੋਟਰਸਾਇਕਲ ਦੀ ਸੀਟ ਪਰ ਰੱਖੇ ਲਿਫਾਫਾ ਮੋਮੀ ਪਾਰਦਰਸ਼ੀ ਜਿਸ ਵਿੱਚ ਲਿਫਾਫਾ ਵਿੱਚ ਨਸ਼ੀਲੀਆ ਗੋਲੀਆ ਦੇ ਪੱਤੇ ਸਾਫ ਦਿਖਾਈ ਦੇ ਰਹੇ ਸਨ, ਦੀ ਫਰੋਲਾ ਫਰਾਲੀ ਕਰਦੇ ਕਾਬੂ ਕਰਕੇ ਉਹਨਾ ਦੇ ਕਬਜਾ ਵਿਚਲੇ ਲਿਫਾਫੇ ਵਿੱਚੋ 790 ਨਸ਼ੀਲੀਆ ਗੋਲੀਆ ਬਰਾਮਦ ਕਰਵਾ ਕੇ ਗ੍ਰਿਫਤਾਰ ਕੀਤਾ। ਜਿੰਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
ਮਨਜੀਤ ਕੌਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਕੁਲਦੀਪ ਸਿੰਘ ਉਰਫ ਡੂੰਗੀ ਪੁੱਤਰ ਜਗਜੀਤ ਸਿੰਘ ਅਤੇ ਮਹਿੰਦਰ ਸਿੰਘ ਵਾਸੀ ਚਾਉਕੇ ਤੋ ਖਰੀਦ ਕੇ ਲੈ ਕੇ ਆਈ ਸੀ। ਜਿਸ ਨੂੰ ਮੁਕੱਦਮੇ ਵਿੱਚ ਬਤੌਰ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ।ਜਿੰਨਾ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਗੋਬਿੰਦ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਤੇ ਪਹਿਲਾਂ ਵੀ ਵੱਖ ਵੱਖ ਧਰਾਵਾਂ ਤਹਿਤ ਮਾਮਲੇ ਦਰਜ ਹਨ।
# Contact us for News and advertisement on 980-345-0601
Kindly Like,Share & Subscribe http://charhatpunjabdi.com
151680cookie-checkਚਾਉਕੇ ਦੀ ਪੁਲਸ ਨੇ ਨਸ਼ੀਲੀਆਂ ਗੋਲੀਆਂ ਨਾਲ ਔਰਤ ਸਣੇ ਪੰਜ ਨੂੰ ਦਬੋਚਿਆ
error: Content is protected !!