ਚੜ੍ਹਤ ਪੰਜਾਬ ਦੀ
ਸਾਹਨੇਵਾਲ /ਲੁਧਿਆਣਾ , ( ਸਤ ਪਾਲ ਸੋਨੀ) :ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਸਾਹਨੇਵਾਲ ਵਿਖੇ ਭਾਰਤ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ 132ਵੇਂ ਜਨਮ ਦਿਨ ਅਤੇ ਵਿਸਾਖੀ ਦਾ ਸ਼ੁੱਭ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਡਾ.ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਸਾਹਨੇਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਕੌਲ ਨੇ ਦੱਸਿਆ ਕਿ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਅਤੇ ਵਿਸਾਖੀ ਦੇ ਸ਼ੁੱਭ ਦਿਹਾੜੇ ‘ਤੇ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਸਾਹਨੇਵਾਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਸਵੇਰੇ 9 ਤੋਂ 11 ਵਜੇ ਤੱਕ ਬੱਚਿਆਂ ਦੇ ਦਸਤਾਰ ਬੰਨ੍ਹਣ ਦੇ ਮੁਕਾਬਲੇ ਕਰਵਾਏ ਗਏ ਅਤੇ ਇਸ ਤੋਂ ਬਾਅਦ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਭੋਗ ਪੈਣ ਉਪਰੰਤ ਰਾਗੀ ਜਥੇ ਵੱਲੋਂ ਕੀਰਤਨ ਕਰ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਪ੍ਰਧਾਨ ਗੁਰਦੀਪ ਸਿੰਘ ਕੌਲ ਨੇ ਅੱਗੇ ਦੱਸਿਆ ਕਿ ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਕਲੱਬ ਸਾਹਨੇਵਾਲ ਵੱਲੋਂ ਪੜ੍ਹਾਈ ਅਤੇ ਦਸਤਾਰ ਬੰਨ੍ਹਣ ਦੇ ਮੁਕਾਬਲਿਆਂ ਵਿੱਚ ਅੱਵਲ ਆਏ ਬੱਚਿਆਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਪ੍ਰਧਾਨ ਗੁਰਦੀਪ ਸਿੰਘ ਕੌਲ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਨਾਮਵਰ ਸ਼ਖ਼ਸੀਅਤਾਂ ਨੂੰ ਸਿਰੋਪਾਓ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ, ਹੈੱਡ ਗ੍ਰੰਥੀ ਭਾਈ ਧਰਮਿੰਦਰ ਸਿੰਘ, ਸੈਕਟਰੀ ਸੁਖਵੀਰ ਸਿੰਘ, ਸੋਮਾ ਸਿੰਘ, ਪ੍ਰੀਤਪਾਲ ਸਿੰਘ ਹੈਪੀ, ਬਲਰਾਜ ਸਿੰਘ, ਆਕਾਸ਼ ਕੌਲ, ਮੰਗਤ ਰਾਮ, ਪ੍ਰਿੰਸ ਸਿੰਘ, ਮਾਸਟਰ ਨਵਦੀਪ ਸਿੰਘ, ਪਗੜੀ ਕੋਚ ਹੈਪੀ ਚੀਮਾ, ਤਰਲੋਚਨ ਸਿੰਘ ਪੱਪੂ, ਕੁਲਦੀਪ ਐਰੀ, ਬਲਵੰਤ ਸਿੰਘ ਨੰਦਪੁਰ, ਅਜਮੇਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਸੈਂਬੀ, ਰਾਵਿੰਦਰ ਸਿੰਘ ਖਾਲਸਾ, ਗੁਰਮੀਤ ਸਿੰਘ ਪੱਪੂ ਤਲਵਾੜਾ, ਮਹਿੰਦਰ ਸਿੰਘ ਕੌਲ, ਕੁਲਦੀਪ ਸਿੰਘ ਕੌਲ, ਸੰਪੂਰਣ ਸਿੰਘ ਸਨਮ, ਤਜਿੰਦਰ ਸਿੰਘ ਮਿੱਠੂ, ਪਰਮਿੰਦਰ ਸਿੰਘ ਸੰਧੂ, ਜਸਵੰਤ ਸਿੰਘ, ਦਲਜੀਤ ਸਿੰਘ ਚੌਹਾਨ, ਕੁਲਵਿੰਦਰ ਸਾਰਦੇ,ਓਮ ਪ੍ਰਕਾਸ਼ ਗੋਇਲ, ਹਰਪਾਲ ਸਿੰਘ, ਹਰਵਿੰਦਰ ਕੁਮਾਰ ਪੱਪੀ ਆਦਿ ਹੋਰ ਪਤਵੰਤੇ ਹਾਜ਼ਰ ਸਨ।
#For any kind of News and advertisement
contact us on 980 -345-0601
#Kindly LIke, Share & Subscribe
our News Portal://charhatpunjabdi.com
1489200cookie-checkਬਾਬਾ ਸਾਹਿਬ ਜੀ ਦੇ ਜਨਮ ਦਿਨ ਅਤੇ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਸਾਹਨੇਵਾਲ ਵਿਖੇ ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ