July 21, 2024

Loading

ਚੜ੍ਹਤ ਪੰਜਾਬ ਦੀ
ਸਾਹਨੇਵਾਲ /ਲੁਧਿਆਣਾ , ( ਸਤ ਪਾਲ ਸੋਨੀ) : ਰਵਿਦਾਸ ਸ਼ੋਸ਼ਲ ਵੈੱਲਫੇਅਰ ਸੁਸਾਇਟੀ ਨੰਦਪੁਰ ਸਾਹਨੇਵਾਲ ਵੱਲੋਂ ਨਿਉ ਹੈਰੀਟੇਜ ਵਿਖੇ ਖ਼ਾਲਸਾ ਦਿਵਸ਼ ਦੇ ਸਬੰਧ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੀ ਪਾਠ ਦੇ ਭੋਗ ਪਾਏ ਗਏ।ਭੋਗ ਪੈਣ ਉਪਰੰਤ ਭਾਰਤ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ ਤਸਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਇਸ ਮੌਕੇ ਰਵਿਦਾਸ ਸੋਸ਼ਲ ਵੈਲਫੇਅਰ ਸੁਸਾਇਟੀ ਨੰਦਪੁਰ ਦੇ ਸਰਪ੍ਰਸਤ ਸੰਤੋਖ ਸਿੰਘ ਕੈਂਥ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ ਤਾਂ ਜ਼ੋ ਉਹ ਆਪਣੇ ਹੱਕਾਂ ਦੀ ਰਾਖੀ ਕਰ ਸਕਣ।
ਇਸ ਦੌਰਾਨ ਟੀਵੀ ਅਤੇ ਫਿਲਮ ਕਲਾਕਾਰ ਅਵਤਾਰ ਸਿੰਘ ਨੰਦਪੁਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਕੋਮਾਂ ਆਪਣੇ ਰਹਿਬਰਾਂ ਤੇ ਜੋਧਿਆਂ ਨੂੰ ਭੁੱਲ ਜਾਂਦੀਆਂ ਨੇ ਉਹ ਹਮੇਸ਼ਾ ਲਈ ਮਿੱਟ ਜਾਂਦੀਆਂ ਨੇ ਸਾਨੂੰ ਸਾਡੇ ਗੁਰੂਆਂ ਪੀਰਾਂ ਰਹਿਬਰਾਂ ਤੇ ਜੋਧਿਆਂ ਦੇ ਦਿਨ ਮਨਾਉਣੇ ਚਾਹੀਦੇ ਹਨ ਤਾਂ ਕਿ ਸਾਡੀ ਨਵੀਂ ਪੀੜ੍ਹੀ ਸਾਡੇ ਇਤਿਹਾਸ ਨੂੰ ਜਾਣ ਸਕੇ।
ਇਸ ਮੌਕੇ ਪ੍ਰਧਾਨ ਗੁਰਚਰਨ ਸਿੰਘ ਚਰਨਾਂ, ਕੈਸ਼ੀਅਰ ਨਿਰਪਾਲ ਸਿੰਘ ਪਾਲ, ਹਰਪ੍ਰੀਤ ਸਿੰਘ ਪੀਤੀ, ਹੇਮਪਾਲ ਸਿੰਘ,ਅਵਤਾਰ ਸਿੰਘ ਕੈਂਥ, ਰਮੇਸ਼ ਕੁਮਾਰ ਭਾਟੀਆ,ਚਮਨ ਭਾਟੀਆ, ਅਵਤਾਰ ਸਿੰਘ ਸੋਮਾ,ਮੇਲਾ ਸਿੰਘ ਚਰਨਜੀਤ ਸਿੰਘ ਤੋਂ ਇਲਾਵਾ ਸਮੂਹ ਇਲਾਕਾ ਨਿਵਾਸੀ ਆਦਿ ਹਾਜ਼ਰ ਸਨ।
#For any kind of News and advertisement
 contact us on 980 -345-0601
 #Kindly LIke, Share & Subscribe
 our News  Portal://charhatpunjabdi.com
148970cookie-checkਖਾਲਸਾ ਦਿਵਸ ਅਤੇ ਡਾ. ਅੰਬੇਡਕਰ ਜੀ ਦੇ ਜਨਮ ਦਿਨ ‘ਤੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ
error: Content is protected !!