ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 30 ਦਸੰਬਰ(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਰਾਮਪੁਰਾ ਫੂਲ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਮੈਂਬਰਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਪੁਲੀਸ ਵੱਲੋਂ ਵਿਰੋਧ ਕਰ ਰਹੇ ਮੋਰਚੇ ਦੇ ਕੁਝ ਮੈਂਬਰਾਂ ਨੂੰ ਫੜ ਕੇ ਪੁਲੀਸ ਦੀਆਂ ਬੱਸਾਂ ਵਿੱਚ ਬਿਠਾਇਆ ਗਿਆ ਇਸ ਦੇ ਬਾਵਜੂਦ ਵੀ ਚੰਨੀ ਦੇ ਸੰਬੋਧਨ ਦੌਰਾਨ ਵੱਡੀ ਗਿਣਤੀ ਵਿਚ ਮੋਰਚੇ ਦੇ ਮੈਂਬਰ ਪੰਡਾਲ ਦੇ ਬਾਹਰ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਸੂਬਾ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਰਹੇ।
ਰੈਲੀ ਖਤਮ ਹੋਣ ਤੋਂ ਬਾਅਦ ਠੇਕਾ ਮੁਲਾਜ਼ਮਾਂ ਵੱਲੋਂ ਅਨਾਜ ਮੰਡੀ ਦੇ ਮੁੱਖ ਗੇਟ ਦੇ ਅੱਗੇ ਫੂਲ ਰੋਡ ਤੇ ਧਰਨਾ ਲਗਾ ਕੇ ਸੜਕ ਜਾਮ ਕਰ ਦਿੱਤੀ। ਦਰਅਸਲ ਮੁੱਖ ਮੰਤਰੀ ਚਰਨਜੀਤ ਚੰਨੀ ਵੀਰਵਾਰ ਨੂੰ ਆਈ.ਟੀ.ਆਈ, ਵੈਟਰਨਰੀ ਹਸਪਤਾਲ ਦਾ ਉਦਘਾਟਨ ਅਤੇ ਸ਼ਹਿਰ ਦੇ ਅੰਦਰਲੇ ਫਾਟਕਾਂ ਤੇ ਬਣਨ ਵਾਲੇ ਓਵਰਬ੍ਰਿਜ ਦਾ ਉਦਘਾਟਨ ਕਰਨ ਆਏ ਸਨ। ਅਨਾਜ ਮੰਡੀ ਵਿਖੇ ਰੱਖੀ ਰੈਲੀ ਨੂੰ ਸੰਬੋਧਨ ਕਰਨੇ ਕਰਨ ਲਈ ਜਿਉਂ ਹੀ ਚੰਨੀ ਮੰਚ ਤੇ ਪੁੱਜੇ ਤਾਂ ਮੰਚ ਦੇ ਅੱਗੇ ਕੁਝ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਮੈਂਬਰ ਨੇ ਆਪਣੀ ਮੰਗਾਂ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਨ ਲੱਗੇ।
ਮੁੱਖ ਮੰਤਰੀ ਚੰਨੀ ਨੇ ਆਪਣਾ ਸੰਬੋਧਨ ਜਾਰੀ ਰੱਖਿਆ ਉਥੇ ਹੀ ਦੂਜੇ ਪਾਸੇ ਪੰਡਾਲ ਦੇ ਬਾਹਰ ਵੱਡੀ ਗਿਣਤੀ ਵਿਚ ਠੇਕਾ ਕਰਮਚਾਰੀ ਨਾਅਰੇਬਾਜ਼ੀ ਕਰਦੇ ਰਹੇ। ਸ਼ੰਘਰਸ਼ ਕਰ ਰਹੇ ਕੁਝ ਠੇਕੇ ਕਰਮਚਾਰੀਆਂ ਨੂੰ ਪੁਲਸ ਵੱਲੋਂ ਬੱਸਾਂ ਚ ਬਿਠਾ ਕੇ ਰੈਲੀ ਵਾਲੇ ਸਥਾਨ ਤੋਂ ਬਾਹਰ ਲਿਜਾਇਆ ਗਿਆ। ਠੇਕਾ ਕਰਮਚਾਰੀਆਂ ਵੱਲੋਂ ਅਨਾਜ ਮੰਡੀ ਦੇ ਬਾਹਰ ਫੂਲ ਰੋਡ ਤੇ ਧਰਨਾ ਲਗਾ ਕੇ ਸੜਕ ਜਾਮ ਕਰ ਦਿੱਤੀ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 2016 ਤੋਂ ਪਹਿਲਾਂ ਕਾਂਗਰਸ ਵੱਲੋਂ ਸੱਤਾ ਚ ਆਉਣ ਤੇ ਪਹਿਲਾਂ ਘਰ ਘਰ ਨੌਕਰੀ ਦੇਣ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਕਈ ਵਾਅਦੇ ਕੀਤੇ ਸਨ ਪਰ ਸਰਕਾਰ ਬਣਨ ਤੋਂ ਪੌਣੇ ਪੰਜ ਸਾਲ ਬਾਅਦ ਵੀ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ। ਉਹ ਮਾਮੂਲੀ ਤਨਖ਼ਾਹ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਲਈ ਮਜਬੂਰ ਹਨ।
974910cookie-checkਮੁੱਖ ਮੰਤਰੀ ਚੰਨੀ ਸੰਬੋਧਨ ਕਰਦੇ ਰਹੇ ਬਾਹਰ ਹੁੰਦੀ ਰਹੀ ਨਾਅਰੇਬਾਜ਼ੀ