December 23, 2024

Loading

ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 24 ਫਰਵਰੀ (ਕੁਲਵਿੰਦਰ ਕੜਵਲ) : ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਵੇਦ ਪ੍ਰਕਾਸ਼ ਸੰਧੂ ਦੀ ਅਗੁਵਾਈ ਹੇਠ ਸੀਐਚਸੀ ਝੁਨੀਰ ਵਿਖੇ ਦਿਵਿਆਂਗ ਸਰਟੀਫਿਕੇਟ ਜਾਰੀ ਕਰਨ ਅਤੇ ਯੂ.ਡੀ.ਆਈ.ਡੀ ਸਬੰਧੀ ਕੈਂਪ ਲਗਾਇਆ ਗਿਆ। ਇਸ ਮੌਕੇ ਡਾਕਟਰ ਸੰਧੂ ਨੇ ਦੱਸਿਆ ਕੇ ਅੱਜ 48 ਦਿਵਿਆਂਗ ਸਰਟੀਫਿਕੇਟ ਬਣਾਏ ਗਏ, 15 ਨੂੰ ਉਚੇਰੀ ਸੰਸਥਾ ਵਿੱਚ ਰੇਫਰ ਕੀਤਾ ਗਿਆ ਅਤੇ 67 ਪਹਿਲਾਂ ਬਣੇ ਸਰਟੀਫਿਕੇਟਸ ਨੂੰ ਯੂ.ਡੀ.ਆਈ.ਡੀ ਨੰਬਰ ਦਿੱਤਾ ਗਿਆ।
ਇਸ ਮੌਕੇ ਡਾਕਟਰ ਰਵਨੀਤ ਕੌਰ ਇੰਚਾਰਜ ਸੀ. ਐਚ. ਸੀ ਝੁਨੀਰ ਨੇ ਦੱਸਿਆ ਕਿ ਬਲਾਕ ਸਰਦੂਲਗੜ੍ਹ ਨਾਲ ਸੰਬੰਧਤ ਵਿਅਕਤੀਆਂ ਦੇ ਸਥਾਨਕ ਹਸਪਤਾਲ ਵਿਖੇ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਦਿਵਿਆਂਗ ਸਰਟੀਫਿਕੇਟ ਬਣਾਏ ਜਾਂਦੇ ਹਨ ਜਾਂ ਲੋੜਵੰਦ ਲੋਕਾਂ ਨੂੰ ਉਚ ਸਿਹਤ ਸੰਸਥਾ ਵਿਖੇ ਜਾਂਚ ਲਈ ਰੈਫਰ ਕੀਤਾ ਜਾਂਦਾ ਹੈ।
ਅੱਜ ਦੇ ਕੈਂਪ ਵਿਚ ਡਾਕਟਰ ਸ਼ਵੀ ਬਜਾਜ ਸਾਈਕਟ੍ਰਿਕ,ਡਾਕਟਰ ਦੀਪਕ ਗਰਗ ਆਰਥੋ, ਡਾਕਟਰ ਜੀਵਨ ਕੁਮਾਰ ਐਮ.ਡੀ, ਡਾਕਟਰ ਵੇਦਪ੍ਰਕਾਸ਼ ਸੰਧੂ ਈ.ਐਨ.ਟੀ ਵੱਲੋਂ ਜਾਂਚ ਕੀਤੀ ਗਈ। ਔਨਲਾਈਨ ਡਿਊਟੀ ਜਗਮੀਤ ਸਿੰਘ ਕਲਰਕ, ਤਰਨਜੀਤ ਕੌਰ ਕਲਰਕ, ਵਿਨੋਜ ਜੈਨ, ਨਰਿੰਦਰ ਸਿੰਘ ਸਿੱਧੂ, ਵੱਲੋਂ ਨਿਭਾਈ ਗਈ।ਇਸ ਮੌਕੇ ਬਲਾਕ ਅਜੂਕੇਟਰ ਤਿਰਲੋਕ ਸਿੰਘ,ਫਾਰਮੇਸੀ ਅਫ਼ਸਰ ਜਗਬੀਰ ਸਿੰਘ,ਰਜਿੰਦਰ ਸਿੰਘ,ਕੁਲਵੀਰ ਸਿੰਘ,ਅੰਗਰੇਜ ਸਿੰਘ,ਸੁਖਪ੍ਰੀਤ ਸਿੰਘ, ਕੁਲਜੀਤ ਸਿੰਘ,ਜਗਪਾਲ ਸਿੰਘ,ਪਰਲਾਦ ਸਿੰਘ, ਸੁਭਾਸ਼ ਚੰਦ ਆਦਿ ਹਾਜਰ ਸਨ।
#For any kind of News and advertisment contact us on 9803 -450-601
#Kindly LIke, Share & Subscribe our News Portal://charhatpunjabdi.com
141650cookie-checkਦਿਵਿਆਂਗ ਸਰਟੀਫਿਕੇਟ ਮੁਹੱਇਆ ਕਰਵਾਉਣ ਲਈ ਸੀ.ਐਚ. ਸੀ. ਝੁਨੀਰ ਵਿਖ਼ੇ ਕੈਂਪ ਲਗਾਇਆ
error: Content is protected !!