June 25, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 1 ਜਨਵਰੀ (ਪ੍ਰਦੀਪ ਸ਼ਰਮਾ): ਬਠਿੰਡਾ ਜਿਲੇ ਦੇ ਸ਼ਹਿਰ ਰਾਮਪੁਰਾ ਫੂਲ ਅੰਦਰ ਬੀਤੀ ਰਾਤ ਦੁਕਾਨ ਤੋਂ ਘਰ ਵਾਪਿਸ ਜਾ ਰਹੇ ਕਰਿਆਨਾ ਵਪਾਰੀ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਉਸ ਨੂੰ ਗੰਭੀਰ ਜਖ਼ਮੀ ਕਰਕੇ ਨਗਦੀ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਰਿਆਨਾ ਵਪਾਰੀ ਵਿਜੈ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਅਜੈ ਕੁਮਾਰ ਸਥਾਨਕ ਅੰਦਰਲੇ ਰੇਲਵੇ ਫਾਟਕਾ ਨੇੜੇ ਆਪਣੀ ਕਰਿਆਨੇ ਦੀ ਦੁਕਾਨ ਤੋ ਵਾਪਿਸ ਘਰ ਰਾਤ ਕਰੀਬ 10 ਵਜੇ ਜਾ ਰਿਹਾ ਸੀ ਕਿ ਅਚਾਨਕ ਗਾਂਧੀ ਨਗਰ ਗਲੀ ਨੰਬਰ 2 ਦੇ ਨੇੜੇ ਦੋ ਨਕਾਬਪੋਸ਼ ਨੌਜਵਾਨਾਂ ਨੇ ਉਸ ਤੇ ਹਮਲਾ ਕਰ ਦਿੱਤਾ।
ਹਮਲੇ ਦੌਰਾਨ ਅਜੈ ਕੁਮਾਰ ਵੱਲੋਂ ਵਿਰੋਧ ਕਰਨ ਸਮੇਂ ਇੱਕ ਨਕਾਬਪੋਸ਼ ਦਾ ਨਕਾਬ ਉੱਤਰ ਗਿਆ। ਜਿਸ ਨੂੰ ਉਸ ਨੇ ਪਹਿਚਾਣ ਲਿਆ। ਲੁਟੇਰਿਆ ਵੱਲੋਂ ਉਸ ਦੇ ਸਿਰ ਪਿਛੇ ਤੇਜਧਾਰ ਹਥਿਆਰ ਮਾਰ ਕੇ ਉਸਨੂੰ ਗੰਭੀਰ ਜਖ਼ਮੀ ਕਰ ਦਿੱਤਾ ਤੇ ਉਸਦੀ ਨਗਦੀ ਕਰੀਬ 45 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਜਖ਼ਮੀ ਅਜੈ ਕੁਮਾਰ ਨੂੰ ਲੋਕਾ ਨੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਜਿੱਥੇ ਉਸ ਦੇ ਸਿਰ ਉੱਪਰ ਕਈ ਟਾਕੇ ਲੱਗੇ ਹਨ।
ਪਿਛਲੀ ਦਿਨੀ ਤਪਾ ਮੰਡੀ ਵਿਖੇ ਵਾਪਰੀ ਲੁੱਟ ਖੋਹ ਦੀ ਘਟਨਾ ਦੇ ਚੱਲਦਿਆਂ ਡੀ.ਐਸ.ਪੀ ਰਾਮਪੁਰਾ ਫੂਲ ਆਸਵੰਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਸ਼ਾਮ ਕਰੀਬ ਪੰਜ਼ ਵਜੇ ਫਲੈਗ ਮਾਰਚ ਕੱਢਿਆ ਗਿਆ ਸੀ ਤੇ ਰਾਤ ਨੂੰ ਇਹ ਘਟਨਾ ਵਾਪਰ ਜਾਣ ਕਾਰਨ ਵਪਾਰੀਆਂ ਸਮੇਤ ਆਮ ਲੋਕਾ ਦੇ ਵਿੱਚ ਡਰ ਦਾ ਮਾਹੋਲ ਬਣਿਆ ਹੋਇਆ ਹੈ। ਜਦ ਇਸ ਸਬੰਧੀ ਥਾਨਾ ਮੁੱਖੀ ਅਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮਾਮਲੇ ਵਿੱਚ ਨਾਮਜ਼ਦ ਸਵਰਨ ਕੁਮਾਰ ਪੁੱਤਰ ਜੀਵਨ ਕੁਮਾਰ ਸਮੇਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ ਤੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
136470cookie-checkਦੁਕਾਨ ਤੋਂ ਘਰ ਜਾ ਰਹੇ ਵਪਾਰੀ ਤੇ ਹਮਲਾ ਕਰਕੇ ਖੋਹੀ ਨਗਦੀ
error: Content is protected !!