April 19, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 20 ਜਨਵਰੀ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ) : ਬੀਤੇ ਕੱਲ ਕਸਬਾ ਫੂਲ ਵਿਖੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਉਸ ਦੇ ਗੰਨਮੈਨਾਂ ਵੱਲੋਂ  ਚੜਦੀਕਲਾ ਅਖਬਾਰ ਦੇ ਪੱਤਰਕਾਰ ਦਲਜੀਤ ਸਿੰਘ ਭੱਟੀ ਤੋਂ ਜਬਰਦਸਤੀ ਉਸ ਦਾ ਮੋਬਾਇਲ ਫੋਨ ਖੋਹਿਆ ਤੇ ਬਦਸਲੂਕੀ ਕੀਤੀ ਗਈ ਜਿਸ ਦੀ ਦਲਜੀਤ ਸਿਘ ਭੱਟੀ ਵੱਲੋਂ ਆਪਣੇ ਸਾਥੀਆਂ ਸਮੇਤ ਥਾਣਾ ਫੂਲ ਵਿਖੇ ਇਤਲਾਹ ਦਿੱਤੀ ਗਈ। ਕਾਂਗੜ ਅਤੇ ਉਸ ਦੇ ਗੰਨਮੈਨਾਂ ਵੱਲੋਂ ਪੱਤਰਕਾਰ ਨਾਲ ਕੀਤੇ ਦੁਹਵਿਹਾਰ ਦੀ ਵੱਖ-ਵੱਖ ਰਾਜਸੀ ਪਾਰਟੀਆਂ ਦੇ ਸਿਕੰਦਰ ਸਿੰਘ ਮਲੂਕਾ, ਬਲਕਾਰ ਸਿੰਘ ਸਿੱਧੂ, ਜਤਿੰਦਰ ਸਿੰਘ ਭੱਲਾ ਕੋਠਾ ਗੁਰੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਗੁਰਜੀਤ ਸਿੰਘ ਜਟਾਣਾ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਰਾਮਪੁਰਾ ਫੂਲ ਦੇ ਪੱਤਰਕਾਰ ਭਾਈਚਾਰੇ ਵੱਲੋਂ ਕੀਤੀ ਸਖਤ ਨਿਖੇਧੀ
ਇਸ ਘਟਨਾ ਨੂੰ ਲੈ ਕੇ ਰਾਮਪੁਰਾ ਫੂਲ ਦੇ ਪੱਤਰਕਾਰ ਭਾਈਚਾਰੇ ਦੀ ਹੰਗਾਮੀ ਮੀਟਿੰਗ ਹੋਈ।ਪੱਤਰਕਾਰ ਭਾਈਚਾਰੇ ਨੇ ਚੋਣ ਕਮਿਸ਼ਨ ਅਤੇ ਜਿਲਾ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਉਸ ਦੇ ਗੰਨਮੈਨਾਂ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮੀਤ ਸਿੰਘ ਮਹਿਰਾਜ, ਜੀਵਨ ਜਿੰਦਲ, ਰਜਨੀਸ਼ ਕਰਕਰਾ, ਮੱਖਣ ਸਿੰਘ ਬੁੱਟਰ, ਘੀਚਰ ਸਿੰਘ ਸਿੱਧੂ, ਜਸਪ੍ਰੀਤ ਸਿੰਘ ਭੁੱਲਰ, ਜਸਪਾਲ ਪਾਲੀ ਮਹਿਰਾਜ, ਅਮਿੱਤ ਗਰਗ, ਜਸਵੰਤ ਦਰਦ ਪ੍ਰੀਤ, ਗੁਰਮੇਲ ਸਿੰਘ ਵਿਰਦੀ, ਭੀਮ ਸੈਨ,ਕੁਲਜੀਤ ਸਿੰਘ ਢੀਂਗਰਾ, ਸੁਰੇਸ਼ ਗਰਗ, ਸੰਜੀਵ ਸਿੰਗਲਾ ਭਾਈਰੂਪਾ, ਹੇਮੰਤ ਸਰਮਾਂ, ਸੁਰੇਸ਼ ਗਰਗ ਗੁਰਪ੍ਰੀਤ ਸਿੰਘ ਖੋਖਰ, ਜਗਮੀਤ ਸਿੰਘ ਘੜੈਲੀ, ਮਨਪ੍ਰੀਤ ਸਿੰਘ ਗਿੱਲ, ਸ਼ਿਵ ਚੰਦਰ ਸੇਖਰ ਆਦਿ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

101290cookie-checkਮਾਮਲਾ ਸਾਬਕਾ ਮੰਤਰੀ ਅਤੇ ਉਸ ਦੇ ਗੰਨਮੈਨਾਂ  ਵੱਲੋਂ ਪੱਤਰਕਾਰ ਨਾਲ ਕੀਤੇ ਦੁਰਵਿਹਾਰ ਦਾ
error: Content is protected !!