April 17, 2024

Loading

  ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 5 ਜਨਵਰੀ ( ਪ੍ਰਦੀਪ ਸ਼ਰਮਾ): ਬੀਤੇ ਦਿਨੀਂ ਪਟਿਆਲਾ ਨੇੜੇ ਭਾਖੜਾ ਨਹਿਰ ਵਿੱਚ ਵਾਪਰੀ ਘਟਨਾ ਵਿਚ ਸਥਾਨਕ ਸ਼ਹਿਰ ਵਾਸੀ ਜਸਵਿੰਦਰ ਕੁਮਾਰ ਉਰਫ ਬਬਲੀ ਬਾਹੀਆ ਦਾ ਪਰਿਵਾਰ ਕਾਰ ਸਮੇਤ ਭਾਖੜਾ ਨਹਿਰ ਵਿੱਚ ਡਿੱਗ ਗਿਆ ਸੀ ਤੇ ਗੋਤਾਖੋਰਾਂ ਵੱਲੋਂ ਬਬਲੀ ਬਾਹੀਆ ਦੀ ਪਤਨੀ ਤੇ ਬੇਟੀ ਦੀ ਲਾਸ਼ ਨੂੰ ਪਹਿਲਾਂ ਹੀ ਲੱਭ ਲਿਆ ਸੀ । ਅੱਜ ਬਬਲੀ ਬਾਹੀਆ ਤੇ ਉਸ ਦੀ ਛੋਟੀ ਬੇਟੀ ਈਸਿਕਾ ਦੀ ਲਾਸ਼ ਵੀ ਡੱਬਵਾਲੀ ਨੇੜੇ ਨਹਿਰ ਵਿੱਚੋ ਮਿਲ ਗਈ।
ਜ਼ਿਕਰਯੋਗ ਹੈ ਕਿ ਬਬਲੀ ਬਾਹੀਆ ਤੇ ਉਸ ਦਾ ਪਰਿਵਾਰ 2 ਜਨਵਰੀ ਨੂੰ ਮਾਤਾ ਮਨਸ਼ਾ ਦੇਵੀ ਦਰਸ਼ਨ ਕਰਨ ਲਈ ਗਿਆ ਸੀ ਤੇ ਵਾਪਸੀ ਸਮੇਂ ਉਨ੍ਹਾਂ ਦੀ ਕਾਰ ਪਟਿਆਲਾ ਨੇੜੇ ਭਾਖੜਾ ਨਹਿਰ ਵਿੱਚ ਡਿੱਗ ਗਈ ਸੀ। ਬਬਲੀ ਬਾਹੀਆ ਦੀ ਪਤਨੀ ਨੀਲਮ ਤੇ ਵੱਡੀ ਬੇਟੀ ਸੁਮੀਤਾ ਦੀ ਲਾਸ਼ ਪਹਿਲਾਂ 3 ਜਨਵਰੀ ਨੂੰ ਮਿਲ ਗਈ ਸੀ ਤੇ ਬਬਲੀ ਬਾਹੀਆ ਤੇ ਛੋਟੀ ਬੇਟੀ ਈਸਿਕਾ ਦੀ ਲਾਸ਼ ਅੱਜ ਬਰਾਮਦ ਹੋਈ ਹੈ ਜਦੋਂ ਕਿ ਬੇਟੇ ਪੀਰੂ ਦੀ ਭਾਲ ਜਾਰੀ ਹੈ।
98590cookie-checkਭਾਖੜਾ ਨਹਿਰ ਵਿਚ ਡਿੱਗੇ ਪਿਉ ਧੀ ਦੀ ਵੀ ਲਾਸ਼ ਬਰਾਮਦ ਪੁੱਤਰ ਲਾਪਤਾ,ਭਾਲ ਜਾਰੀ
error: Content is protected !!