ਚੜ੍ਹਤ ਪੰਜਾਬ ਦੀ
ਬਠਿੰਡਾ/ਭਗਤਾ ਭਾਈਕਾ, (ਪ੍ਰਦੀਪ ਸ਼ਰਮਾ) – ਅੱਜ ਕਲ੍ਹ ਦੇ ਦਿਨਾਂ ਅੰਦਰ ਕਈ ਲੋਕਾਂ ਨੂੰ ਪਤੰਗਬਾਜੀ ਦਾ ਬੜਾ ਚਾਅ ਹੁੰਦਾ ਹੈ ਤੇ ਇਹ ਪਤੰਗਬਾਜੀ ਚ ਕੀ ਬੱਚੇ, ਕੀ ਨੌਜਵਾਨ ਤੇ ਕੀ ਬਜ਼ੁਰਗ ਤੇ ਸਭ ਆਪੋ ਆਪਣੇ ਰੰਗਾਂ ਚ ਪਤੰਗਬਾਜੀ ਕਰਦੇ ਹਨ। ਇਥੇ ਹਰ ਕਿਸੇ ਨੂੰ ਇਕ ਦੂਜੇ ਦੀ ਪਤੰਗ ਆਪਣੀ ਡੋਰ ਨਾਲ ਕੱਟ ਕੇ ਉਸ ਨੂੰ ਲੁੱਟਣ ਦਾ ਬੜਾ ਚਾਅ ਹੁੰਦਾ ਹੈ ਪਰ ਜੇਕਰ ਪਿਛਲੇ ਕੁੱਝ ਸਾਲਾਂ ਅੰਦਰ ਝਾਤ ਮਾਰੀਏ ਤਾਂ ਪਲਾਸਟਿਕ ਨਾਲ ਬਣੀ ਚਾਈਨਾ ਡੋਰ ਨਾਲ ਅਸੀਂ ਇੱਕ ਦੂਜੇ ਦੀ ਪਤੰਗ ਲੁੱਟਣ ਦੇ ਸ਼ੌਂਕ ਨੂੰ ਛਿੱਕੇ ਟੰਗ ਕੇ ਇਹ ਵੀ ਨਹੀਂ ਦੇਖਦੇ ਇਹ ਕਿੰਨੇ ਲੋਕਾਂ ਲਈ ਜਾਨਲੇਵਾ ਸਾਬਿਤ ਹੋਈ ਹੈ। ਬੇਸ਼ਕ ਪੁਲਿਸ ਪ੍ਰਸ਼ਾਸਨ ਵੀ ਇਹ ਕਾਤਲ ਚਾਈਨਾ ਡੋਰ ਖਿਲਾਫ ਮੁਹਿੰਮ ਛੇੜਦਾ ਹੈ ਪਰ ਇਸ ਨੂੰ ਵੇਚਣ ਵਾਲੇ ਆਪਣੇ ਢੰਗ ਤਰੀਕੇ ਲੱਭ ਹੀ ਲੈਂਦੇ ਹਨ ਪਰ ਜੇਕਰ ਗੱਲ ਬਠਿੰਡਾ ਜ਼ਿਲੇ ਦੇ ਰਾਮਪੁਰਾ ਖੇਤਰ ਦੇ ਦੂਸਰੇ ਵੱਡੇ ਸ਼ਹਿਰ ਭਗਤੇ ਭਾਈ ਦੀ ਕਰੀਏ ਤਾਂ ਇਥੋਂ ਨੇੜਲੇ ਪਿੰਡ ਗੁਰੂਸਰ ਜਲਾਲ ਨੇ ਇਹ ਕਾਤਲ ਚਾਈਨਾ ਡੋਰ ਨੂੰ ਨਾ ਵਰਤਣ ਲਈ ਨਗਰ ਨਿਵਾਸੀਆਂ ਲਈ ਇੱਕ ਮੁਹਿੰਮ ਛੇੜਨ ਦਾ ਆਗਾਜ ਕਰ ਦਿੱਤਾ ਹੈ।
ਪਿੰਡ ਗੁਰੂਸਰ ਵੱਲੋਂ ਆਪਣੇ ਫੇਸਬੁੱਕ ਉਪਰ ਬਣਾਏ ਹੋਏ ਸੋਸ਼ਲ ਮੀਡੀਆ ਫੇਸਬੁੱਕ ਪੇਜ “ਸਾਡਾ ਪਿੰਡ ਗੁਰੂਸਰ ਸਾਡਾ ਮਾਣ” ਉਪਰ ਇਕ ਪੋਸਟ ਸਾਂਝੀ ਕਰ ਬਕਾਇਦਾ ਗ੍ਰਾਮ ਪੰਚਾਇਤ ਤੋਂ ਵੀ ਅਪੀਲ ਕਰਵਾਉਣ ਦੀ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਲੋਕ ਇਸ ਪਿੰਡ ਵੱਲੋਂ ਕੀਤੀ ਗਈ ਪਹਿਲ ਦੀ ਤਾਰੀਫ਼ ਕਰ ਰਹੇ ਹਨ। ਦੱਸਣਾ ਬਣਦਾ ਹੈ ਕਿ ਬੇਸ਼ੱਕ ਇਹ ਕਾਤਲ ਚਾਈਨਾ ਡੋਰ ਪਹਿਲਾਂ ਸ਼ਹਿਰਾਂ ਅੰਦਰ ਸੀ ਪਰ ਹੌਲੀ ਹੌਲੀ ਇਹ ਪਿੰਡਾਂ ਅੰਦਰ ਵੀ ਵੱਧਦੀ ਜਾ ਰਹੀ ਹੈ ਤੇ ਰਾਹਗੀਰਾਂ ਸਮੇਤ ਕੁਦਰਤੀ ਪੰਛੀਆਂ ਲਈ ਵੀ ਮੌਤ ਬਰਾਬਰ ਸਾਬਤ ਹੁੰਦੀ ਜਾ ਰਹੀ ਹੈ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1385300cookie-checkਚਾਇਨਾ ਡੋਰ ਖਿਲਾਫ ਹੁਣ ਪਿੰਡਾਂ ਵਿੱਚ ਵੀ ਵਿੱਢੀ ਮੁਹਿੰਮ