ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 9 ਫਰਵਰੀ (ਕੁਲਵਿੰਦਰ ਕੜਵਲ) : ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ ਹੇਠ ਗਰਭਵਤੀ ਔਰਤਾਂ ਦੀ ਜਾਂਚ ਲਈ ਐਸ.ਡੀ.ਐਚ. ਸਰਦੂਲਗੜ੍ਹ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਤਹਿਤ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਜਾਂਚ ਡਾਕਟਰ ਸ਼ਿਲਪੀ ਮੈਡੀਕਲ ਅਫਸਰ ਵੱਲੋਂ ਕੀਤੀ ਗਈ।
ਹਰੇਕ ਗਰਭਵਤੀ ਔਰਤ ਦੀ ਚਾਰ ਵਾਰ ਜਾਂਚ ਹੋਣਾ ਜਰੂਰੀ :ਡਾਕਟਰ ਸੰਧੂ
ਇਸ ਮੌਕੇ ਡਾਕਟਰ ਸੰਧੂ ਨੇ ਕਿਹਾ ਕਿ ਹਰੇਕ ਮਹੀਨੇ ਦੀ 9 ਤਰੀਕ ਨੂੰ ਸੀ.ਐਚ.ਸੀ ਝੁਨੀਰ ਅਤੇ ਸਰਕਾਰੀ ਹਸਪਤਾਲ ਸਰਦੂਲਗੜ੍ਹ ਵਿਖੇ ਇਹ ਕੈਂਪ ਲਗਾਏ ਜਾਂਦੇ ਹਨ, ਜਿਸ ਵਿਚ ਗਰਭਵਤੀ ਔਰਤਾਂ ਦੇ ਖੂਨ ਦੀ ਜਾਂਚ ਜਿਵੇਂ ਕਿ ਐੱਚ.ਆਈ. ਵੀ, ਹੈਪਟਾਈਟਸ ਬੀ. ਅਤੇ ਸੀ ਦੀ ਜਾਂਚ, ਐਚ.ਬੀ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਹਾਈ ਰਿਸਕ ਕੇਸਾਂ ਦੀ ਲਿਸਟ ਬਣਾ ਕੇ ਫੋਲੋ ਅੱਪ ਕੀਤੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਹਰੇਕ ਗਰਭਵਤੀ ਦੀ ਚਾਰ ਵਾਰ ਜਾਂਚ ਹਸਪਤਾਲਾਂ ਵਿੱਚ ਕਰਵਾਉਣੀ ਜ਼ਰੂਰੀ ਹੈ ਤਾਂ ਕਿ ਜਣੇਪੇ ਸਮੇਂ ਮਾਂ ਅਤੇ ਬੱਚੇ ਨੂੰ ਕੋਈ ਖਤਰਾ ਨਾ ਰਹੇ।
ਇਸ ਮੌਕੇ ਬੋਲਦਿਆਂ ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚੋਂ ਆਸ਼ਾ ਦੁਆਰਾ ਕੇਸ ਸਬੰਧਤ ਸਿਹਤ ਸੰਸਥਾ ਵਿੱਚ ਲਿਆ ਕੇ ਜਾਂਚ ਕਰਵਾਈ ਜਾਂਦੀ ਹੈ ਅਤੇ ਜਣੇਪਾ ਸਰਕਾਰੀ ਹਸਪਤਾਲ ਵਿੱਚ ਕਰਵਾਉਣ ਲਈ ਪ੍ਰੇਰਤ ਕੀਤਾ ਜਾਂਦਾ ਹੈ। ਅੱਜ ਦੇ ਕੈੰਪ ਵਿੱਚ 39 ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋ 11 ਹਾਈ ਰਿਸਕ ਪਾਈਆਂ ਗਈਆਂ। ਇਸ ਮੌਕੇ ਮਲਟੀਪਰਪਜ ਹੈਲਥ ਵਰਕਰ ਫੀਮੇਲ ਹਰਜੀਤ ਕੌਰ, ਰਵਲਜੀਤ ਕੌਰ ਆਸ਼ਾ ਰਾਣੀ ਆਸ਼ਾ, ਮੀਨਾਂ ਆਸ਼ਾ, ਜਸਵਿੰਦਰ ਕੌਰ ਆਸ਼ਾ,ਵੀਰਪਾਲ ਕੌਰ ਆਸ਼ਾ ਆਦਿ ਹਾਜਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1398900cookie-checkਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਤਹਿਤ ਲਗਾਇਆ ਕੈਂਪ