April 26, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 8 ਫਰਵਰੀ (ਪ੍ਰਦੀਪ ਸ਼ਰਮਾ)  – ਅੱਜ ਦੁਪਹਿਰ ਉਸ ਸਮੇਂ ਪਿੰਡ ਪਿੱਥੋ ਵਿੱਚ ਸਨਸਨੀ ਫੈਲ ਗਈ ਜਦੋਂ ਪਿੰਡ ਵਾਸੀਆਂ ਨੇ ਅੱਧੀ ਲਾਸ਼ ਨੂੰ ਡਰੇਨ ਵਿੱਚ ਦੇਖਿਆ। ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਥਾਣਾ ਸਦਰ ਰਾਮਪੁਰਾ ਨੇ ਇਤਲਾਹ ਦਿੱਤੀ ਕਿ ਪਿੰਡ ਪਿੱਥੋ ਤੋਂ ਖੋਖਰ ਨੂੰ ਜਾਂਦੇ ਕੱਚੇ ਰਸਤੇ ਤੇ ਬਣੇ ਪੁਲ ਨਜ਼ਦੀਕ ਡਰੇਨ ਵਿੱਚ ਅੱਧੀ ਲਾਸ਼ ਪਈ ਹੈ। ਸਮਾਜ ਕੀ ਸੇਵਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦੇਵ ਰਾਜ ਗਰਗ ਅਤੇ ਸਹਾਰਾ ਦੇ ਵਾਇਸ ਪ੍ਰਧਾਨ ਸੁਖਦੇਵ ਸਿੰਘ, ਵਰਕਰ ਵਿਨਸ ਗੋਇਲ ਸੰਸਥਾ ਦੀ ਰੇਸਕਿਉ ਵੈਨ ਸਵ ਵਾਹਣ ਗੱਡੀ ਲੈ ਕੇ ਘਟਨਾ ਸਥਾਨ ਤੇ ਪਹੁੰਚੇ। ਲਾਸ਼ ਨੂੰ ਐਸ.ਐਚ.ਓ ਦਰਸ਼ਨ ਸਿੰਘ ਥਾਣਾ ਸਦਰ ਪੁਲਿਸ ਪਾਰਟੀ ਦੀ ਮੌਜੂਦਗੀ ਵਿੱਚ ਚੈਕ ਕੀਤਾ ਗਿਆ।
ਲਾਸ਼ ਨਗਣ ਹਾਲਤ ਵਿੱਚ ਸੀ ਇਹ ਕਰੀਬ 20 ਦਿਨ ਪੁਰਾਣੀ ਹੈ। ਵਰਮਾ ਨੇ ਦੱਸਿਆ ਕਿ ਇਸ ਦੀ ਉਮਰ ਤਕਰੀਬਨ 35 ਸਾਲ ਦੇ ਦਰਮਿਆਨ ਜਾਪ ਰਹੀ ਹੈ ਲਾਸ਼ ਦੇ ਦੋਨੋਂ ਲੱਤਾ ਅਤੇ ਖੱਬੀ ਬਾਂਹ ਨਹੀਂ ਸੀ। ਲਾਸ਼ ਨੂੰ ਦੇਖਣ ਉਪਰੰਤ ਇੰਝ ਜਾਪ ਰਿਹਾ ਸੀ ਕਿ ਜਾਨਵਰਾਂ ਨੇ ਨੋਚਿਆ ਹੋ। ਲਾਸ਼ ਨੂੰ ਥਾਣਾ ਸਦਰ ਰਾਮਪੁਰਾ ਦੀ ਮੌਜੂਦਗੀ ਵਿੱਚ ਸ਼ਨਾਖਤ ਲਈ 72 ਘੰਟਿਆਂ ਲਈ ਰਾਮਪੁਰਾ ਫੂਲ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਦਿੱਤਾ ਗਿਆ ਹੈ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
139860cookie-checkਪਿੱਥੋ ਦੀ ਡਰੇਨ ਵਿੱਚੋਂ ਅੱਧੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
error: Content is protected !!