ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ): ਦਿਵਿਆਂਗ ਵਿਅਕਤੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਐਸ.ਐਮ.ਓ ਡਾ. ਹਰਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਡੀ.ਡੀ. ਆਰ.ਸੀ ਸੈਂਟਰ ਤੇ ਅਲਿਮਕੋ ਕੰਪਨੀ ਵੱਲੋਂ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਨੀਲ ਧੀਰ ਨੇ ਦੱਸਿਆ ਕਿ ਸੀ.ਐਸ.ਸੀ ਕੋਮਨ ਸੈਂਟਰ ਸੰਚਾਲਕ ਅਲਿਮਕੋ ਕੰਪਨੀ ਦੇ ਵੀ.ਐਲ.ਈ ਰਾਮਪੁਰਾ ਸ਼ਤੀਸ ਕੁਮਾਰ, ਸਰਵਜੀਤ ਕੌਰ, ਅਮਨਦੀਪ ਕੌਰ, ਨਿਸ਼ਾ ਬੰਦਨਾ, ਰਾਮ ਨਰੇਸ਼ ਯਾਦਵ, ਐਡੋਮੇਟਰੀ ਹੈਡ ਮਨੀਸ਼ ਅਤੇ ਡੀ.ਡੀ.ਆਰ.ਸੀ ਸੈਂਟਰ ਬਠਿੰਡਾ ਦੇ ਵਿਨੈ ਭਾਰਦਵਾਜ਼ ਵੱਲੋਂ ਕੈਂਪ ਵਿੱਚ ਆਏ ਵਿਸ਼ੇਸ ਲੋੜਾ ਵਾਲੇ ਵਿਅਕਤੀਆਂ ਦਾ ਚੈਕਅੱਪ ਕੀਤਾ ਗਿਆ ਤੇ 30 ਵਿਅਕਤੀਆਂ ਦੀ ਚੋਣ ਕੀਤੀ ਗਈ ਜਿਸ ਵਿੱਚ ਨਕਲੀ ਬਾਂਹ, ਨਕਲੀ ਲੱਤ, ਕੰਨਾਂ ਵਾਲੀਆ ਮਸ਼ੀਨਾਂ ਆਦਿ ਅਗਲਾ ਕੈਂਪ ਲਗਾ ਕੇ ਦਿੱਤੀਆਂ ਜਾਣਗੀਆਂ।
ਐਸ.ਐਮ.ਓ ਹਰਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਐਸ.ਸੀ ਕੋਮਨ ਸੈਂਟਰ ਅਲਿਮਕੋ ਦਾ ਕੇਦਰੀ ਹੈਲਥ ਵਿਭਾਗ ਨਾਲ ਟਾਈ ਅੱਪ ਹੋਇਆ ਹੈ ਜਿਸ ਅਧੀਨ ਵਿਸ਼ੇਸ ਲੋੜਾ ਵਾਲੇ ਵਿਅਕਤੀਆਂ ਜਿਨਾਂ ਨੂੰ ਨਕਲੀ ਅੰਗ, ਟਰਾਈ ਸਾਈਕਲ, ਸਟਿੱਕਾ, ਕੰਨਾ ਵਾਲੀਆਂ ਮਸ਼ੀਨਾਂ ਆਦਿ ਸਮਾਨ ਮੁਫਤ ਦਿੱਤੇ ਜਾਂਦੇ ਹਨ।
#For any kind of News and advertisment contact us on 9803 -450-601
#Kindly LIke,Share & Subscribe our News Portal: http://charhatpunjabdi.com
1354800cookie-checkਦਿਵਿਆਂਗ ਵਿਅਕਤੀਆਂ ਲਈ ਲਗਾਇਆ ਗਿਆ ਕੈਂਪ