ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 31 ਦਸਬੰਰ (ਪ੍ਰਦੀਪ ਸ਼ਰਮਾ): ਸਥਾਨਕ ਸ਼ਹਿਰ ਦਿਨ-ਬ-ਦਿਨ ਵਿਕਾਸ ਕਾਰਜਾ ਨੂੰ ਤਰਸਦਾ ਜਾ ਰਿਹਾ ਹੈ। ਇਸ ਸ਼ਹਿਰ ਵਿੱਚ ਜਿੱਥੇ ਪਿਛਲੀ ਕਾਂਗਰਸ ਦੀ ਸਰਕਾਰ ਸਮੇਂ ਪਾਸ ਹੋਇਆ ਸ਼ਹਿਰ ਦੇ ੳਵਰ ਬ੍ਰਿਜ ਦਾ ਕੰਮ ਜਿੱਥੇ ਬਹੁਤ ਹੀ ਹੌਲੀ ਰਫਤਾਰ ਨਾਲ ਚੱਲ ਰਿਹਾ ਹੈ ਉੱੱਥੇ ਹੀ ਸ਼ਹਿਰ ਦੀਆ ਸੜਕਾਂ ਦਾ ਬੁਰਾ ਹਾਲ ਹੈ। ਇਸ ਤੋ ਇਲਾਵਾ ਜੇਕਰ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਿਆ ਜਾਵੇ ਉਹ ਵੀ ਸ਼ਹਿਰ ਨਿਵਾਸੀਆ ਲਈ ਸਿਰਦਰਦੀ ਬਣਦੀ ਜਾ ਰਹੀ ਹੈ।ਸਿਹਤ ਸਹੂਲਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼ਹਿਰ ਦਾ ਇੱਕੋ ਇੱਕ ਸਿਵਲ ਹਸਪਤਾਲ ਵਿੱਚ ਵੀ ਮਰੀਜਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਭਾਰੀ ਪ੍ਰੇਸ਼਼ਾਨੀ ਦਾ ਸਾਹਮਣਾ ਕਰਨਾ ਪੈਦਾ ਇਸ ਹਸਪਤਾਲ ਵਿੱਚ ਲੰਬੇ ਸਮੇ ਤੋ ਲੋੜੀਦੇ ਜਰੂਰੀ ਸਟਾਫ ਦੀ ਕਮੀ ਹੈ ਅਤੇ ਹਸਪਤਾਲ ਵਿੱਚ ਸੀਨੀਅਰ ਡਾਕਟਰਾਂ ਦੀ ਕਮੀ ਹੈ।
ਹੁਣ ਜੇਕਰ ਸ਼ਹਿਰ ਦੇ ਬੱਸ ਸਟੈਂਡ ਦੀ ਗੱਲ ਕੀਤੀ ਜਾਵੇ ਤਾਂ ਇਸਦੇ ਵਿਕਾਸ ਕਾਰਜ਼ ਸ਼ੁਰੂ ਬਾਅਦ ਅੱਧ ਵਿਚਕਾਰ ਹੀ ਲਟਕ ਕੇ ਰਹਿ ਗਏ ਹਨ। ਲੰਘੀਆ ਵਿਧਾਨ ਸਭਾ ਚੋਣਾਂ ਤੋ ਐਨ ਪਹਿਲਾ ਪੰਜਾਬ ਦੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋ ਇਸ ਬੱਸ ਸਟੈਂਡ ਦੇ ਨਵੀਨੀਕਰਨ ਦਾ ਉਦਘਾਟਨ ਵੀ ਕੀਤਾ ਗਿਆ ਉਸ ਦੇ ਬਾਵਜੂਦ ਵੀ ਪਿਛਲੇ 10 ਸਾਲਾ ਤੋ ਬੱਸ ਸਟੈਂਡ ਦੀ ਸਥਿਤੀ ਜਿਉ ਦੀ ਤਿਉ ਬਣੀ ਹੋਈ ਹੈ। ਇਸ ਦੇ ਇਲਾਵਾ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਵੀ 9 ਮਹੀਨਿਆ ਦਾ ਸਮਾਂ ਹੋ ਚੁੱਕਾ ਹੈ ਪਰ ਹਲਕੇ ਦੇ ਵਿਧਾਇਕ ਬਲਕਾਰ ਸਿੱੱਧੂ ਸਟੇਜੀ ਭਾਸ਼ਣਾ ਵਿੱਚ ਹਲਕੇ ਅਤੇ ਸ਼ਹਿਰ ਦਾ ਵਿਕਾਸ ਕਰਵਾਉਣ ਲਈ ਹਲਕਾ ਤੇ ਸ਼ਹਿਰ ਨਿਵਾਸਿਆ ਨੂੰ ਕੀਤੇ ਕਿੱਥੋ ਤੱੱਕ ਰਾਸ ਆਉਦੇ ਹਨ ਇਹ ਤਾਂ ਆਉਣ ਵਾਲਾ ਟਾਇਮ ਹੀ ਦੱਸੇਗਾ।
ਸ਼ਹਿਰ ਦੇ ਬੱਸ ਸਟੈਂਡ ਦੇ ਅਧੂਰੇ ਵਿਕਾਸ ਕਾਰਜਾ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਮਿੰਨੀ ਬੱਸ ਯੂਨੀਅਨ ਰਾਮਪੁਰਾ ਫੂਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ ਹਲਕਾ ਵਿਧਾਇਕ ਬਲਕਾਰ ਸਿੱਧੂ ਹੁਣ ਪਹਿਲ ਦੇ ਆਧਾਰ ਤੇ ਅਧੂਰੇ ਪਏ ਬੱਸ ਸਟੈਂਡ ਦਾ ਵਿਕਾਸ ਕਰਵਾਉਣ ਤਾਂ ਜੋ ਸਵਾਰੀਆ ਤੇ ਹੋਰ ਲੋਕਾਂ ਨੂੰ ਮੁਸ਼ਕਿਲਾ ਦਾ ਸਾਹਮਣਾ ਨਾ ਕਰਨਾ ਪਵੇ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1362000cookie-checkਰਾਮਪੁਰਾ ਫੂਲ ਸ਼ਹਿਰ ਦਾ ਬੱਸ ਸਟੈਂਡ ਵਿਕਾਸ ਕਾਰਜਾ ਨੂੰ ਤਰਸਿਆ