March 29, 2024

Loading

ਚੜ੍ਹਤ ਪੰਜਾਬ ਦੀ,

ਲੁਧਿਆਣਾ, (ਰਵੀ ਵਰਮਾ) :ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਸ਼ਸ਼ੋਭਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਭਾਈ ਘੱਨ੍ਹਈਆਂ ਜੀ ਮਿਸ਼ਨ ਸੇਵਾ ਸੁਸਾਇਟੀ (ਰਜ਼ਿ)ਦੇ ਮੁੱਖ ਸੇਵਾਦਾਰ ਜਥੇ: ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਵਿੱਚ 460ਵਾਂ ਮਹਾਨ ਖੂਨਦਾਨ ਕੈਂਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 400ਵਾਂ ਸਾਲਾਂ ਸ਼ਤਾਬਦੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਗਿਆ। ਸਾਇੰਸ ਨੂੰ ਅਜੇ ਤਕ ਖੂਨ ਦਾ ਦੂਸਰਾ ਬਦਲ ਨਹੀ ਮਿਲਿਆ,ਇਕ ਇਨਸਾਨ ਖੂਨਦਾਨ ਕਰਦਾ ਹੈ ਤੇ ਦੂਸਰੇ ਇਨਸਾਨ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ ਇਸ ਲਈ ਖੂਨਦਾਨ ਕੈਂਪ ਰਾਂਹੀ ਕੀਮਤੀ ਮਨੁੱਖੀ ਜ਼ਿਦਗੀਆਂ ਨੂੰ ਬਚਾਉਣਾ ਮਨੁੱਖਤਾ ਦੀ ਸੱਭ ਤੋਂ ਵਡੀ ਸੇਵਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਖੂਨਦਾਨ ਕੈਂਪ ਦਾ ਰਸਮੀ ਉਦਘਾਟਨ ਕਰਨ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।

ਕੈਂਪ ਦੌਰਾਨ ਖੂਨਦਾਨ ਕਰਨ ਵਾਲੀਆ ਸੰਗਤਾਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਕੈਂਪ ਦੋਰਾਨ ਭਾਈ ਘੱਨ੍ਹਈਆਂ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇ:ਤਰਨਜੀਤ ਸਿੰਘ ਨਿਮਾਣਾ ਨੇ ਦਸਿਆ 50 ਬਲੱਡ ਯੁਨਿਟ ਈ.ਐਮ.ਸੀ.ਹਸਪਤਾਲ ਅੰਮ੍ਰਿਤਸਰ ਦੇ ਡਾਕਟਰ ਦੀ ਟੀਮ ਨੇ ਇਕਤਰ ਕੀਤਾ। ਖੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ,ਸਹਾਇਕ ਮੈਨੇਜਰ ਸਰਬਜੀਤ ਸਿੰਘ ਧੂੰਧਾ, ਨੇ ਵਿਸ਼ੇਸ ਸਹਿਯੋਗ ਦਿੱਤਾ।
ਇਸ ਮੌਕੇ ਤੇ ਮੀਤ ਮੈਨੇਜਰ ਕੁਲਵੰਤ ਸਿੰਘ,ਹਰਜਿੰਦਰ ਸਿੰਘ,ਮੇਜਰ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਜੰਟ ਸਿੰਘ,ਜਸਵੰਤ ਸਿੰਘ ਨੰਡਾ,ਮਨਵੀਰ ਸਿੰਘ ਗਿਲ,ਜਤਿੰਦਰ ਸਿੰਘ ਫਤੋਵਾਲ, ਅਮਰਜੀਤ ਸਿੰਘ, ਹਰਨੂਰ ਸਿੰਘ ਫਤੋਵਾਲ,ਗੋਪੀ ਲੋਹੀਆਂ, ਆਦ ਹਾਜ਼ਰ ਸਨ।

72010cookie-checkਲੁਧਿਆਣਾ ਤੋਂ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ
error: Content is protected !!