ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ਼, 4 ਅਪ੍ਰੈਲ (ਪ੍ਰਦੀਪ ਸ਼ਰਮਾ):ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਜ਼ਿਲਾ ਕਮੇਟੀ ਦੀ ਬੈਠਕ ਪਿੰਡ ਫੂਲ ਦੇ ਵੱਡੇ ਗੁਰੂਦੁਆਰਾ ਸਾਹਿਬ ਵਿਖੇ ਜਥੇਬੰਦੀ ਦੇ ਸੀ: ਜ਼ਿਲਾ ਮੀਤ ਪ੍ਰਧਾਨ ਗੁਰਮੇਲ ਸਿੰਘ ਜੰਡਾਂਵਾਲਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਮੀਟਿੰਗ ਦੌਰਾਨ ਜ਼ਿਲਾ ਕਮੇਟੀ, ਬਲਾਕ ਕਮੇਟੀਆਂ ਤੇ ਇਕਾਈਆਂ ਦੇ ਆਗੂਆਂ ਵੱਲੋਂ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਕਿਸਾਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਦੀ ਵਿਉਂਤਬੰਦੀ, ਸੂਬੇ ਦੇ ਨਹਿਰੀ ਪਾਣੀਆਂ ਦਾ ਮਸਲਾ, ਐਸਕੇਐਮ ਦੇ ਅਗਲੇ ਪ੍ਰੋਗਰਾਮਾਂ ਸੰਬੰਧੀ ਰਣਨੀਤੀ ਨੂੰ ਲੈਕੇ ਵਿਚਾਰ ਚਰਚਾ ਕੀਤੀ ਗਈ।
ਪ੍ਰੀਪੇਡ ਮੀਟਰਾਂ ਨੂੰ ਪਿੰਡਾਂ ਅੰਦਰ ਨਹੀਂ ਦਿੱਤਾ ਜਾਵੇਗਾ ਲੱਗਣ – ਸੁਰਜੀਤ ਫੂਲ਼
ਬੈਠਕ ਦੌਰਾਨ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਆਉਣ ਵਾਲੀ 11 ਅਪ੍ਰੈਲ ਤੋਂ 17 ਅਪ੍ਰੈਲ ਤੱਕ ਜੋ ਐਸਕੇਐਮ ਦੇ ਵਿਸ਼ੇਸ਼ ਸੱਦੇ ਤਹਿਤ ਐਮਐਸਪੀ ਬਾਰੇ ਜਾਗਰੂਕਤਾ ਮੁਹਿੰਮ ਦੇ ਮੱਦੇਨਜਰ ਇਲਾਕੇ ਵਿੱਚ ਪੈਂਦੀਆਂ ਦਾਣਾ ਮੰਡੀਆਂ ਅੰਦਰ ਜਥੇਬੰਦੀ ਦੇ ਆਗੂ ਕਿਸਾਨਾਂ ਨੂੰ ਇਸ ਮੁਹਿੰਮ ਤਹਿਤ ਜਾਣਕਾਰੀ ਦੇਣਗੇ ਤੇ ਕਿਸਾਨਾਂ ਨੂੰ ਦਾਣਾ ਮੰਡੀਆਂ ਅੰਦਰ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸਦੇ ਨਿਪਟਾਰੇ ਲਈ ਵੀ ਰਣਨੀਤੀ ਤਿਆਰ ਕਰਨਗੇ। ਓਹਨਾ ਕਿਹਾ ਕਿ ਸ਼ੁਰੂ ਤੋਂ ਹੀ ਕੇਂਦਰ ਦੀ ਮੋਦੀ ਸਰਕਾਰ ਆਪਣੀ ਧੱਕੇਸ਼ਾਹੀ ਰਾਹੀਂ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਆਪਣੇ ਚਹੇਤੇ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾ ਰਹੀ ਹੈ ਜਿਸ ਵਿੱਚ ਕਿ ਹੁਣ ਬਿਜਲੀ ਦੇ ਖਪਤਕਾਰਾਂ ਨੂੰ ਪ੍ਰੀਪੇਡ ਮੀਟਰ ਲਗਾਕੇ ਓਹਨਾ ਦੀ ਲੁੱਟ ਕਰਨਾ ਚਾਹੁੰਦੀ ਹੈ ਜੋ ਕਿ ਜਥੇਬੰਦੀ ਅਜਿਹਾ ਨਹੀਂ ਹੋਣ ਦਿਵੇਗੀ। ਓਹਨਾ ਕਿਹਾ ਕਿ ਜੇਕਰ ਕੋਈ ਅਧਿਕਾਰੀ ਪਿੰਡਾਂ ਅੰਦਰ ਇਹ ਵਿਸ਼ੇਸ਼ ਕਿਸਮ ਦੇ ਮੀਟਰ ਲਗਾਉਣ ਆਉਂਦੇ ਹਨ ਤਾਂ ਓਹਨਾ ਦਾ ਵਿਰੋਧ ਕਰਕੇ ਓਹਨਾ ਨੂੰ ਵਾਪਸ ਮੋੜਿਆ ਜਾਵੇਗਾ ਤੇ ਕਿਸੇ ਵੀ ਪ੍ਰਕਾਰ ਦੀ ਪ੍ਰਸ਼ਾਸ਼ਨਿਕ ਜ਼ੋਰ ਜਬਰਦਸਤੀ ਦੌਰਾਨ ਵੀ ਇਹ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ। ਇਸ ਮੌਕੇ ਓਹਨਾ ਕਿਹਾ ਕਿ ਭਾਵੇਂ ਕਿ ਸੂਬੇ ਅੰਦਰ ਹੁਣ ਨਵੀਂ ਸਰਕਾਰ ਆ ਚੁੱਕੀ ਹੈ ਪਰ ਸਾਨੂੰ ਆਪਣੇ ਹੱਕਾਂ ਖ਼ਾਤਰ ਸੰਘਰਸਾਂ ਦੇ ਰਾਹਾਂ ਉਪਰ ਹੀ ਚੱਲਣਾ ਪੈਣਾ ਹੈ।
ਇਸ ਮੌਕੇ ਓਹਨਾ ਜਥੇਬੰਦੀ ਦੇ ਅਗਾਊਂ ਵਿਸਥਾਰ ਢਾਂਚੇ ਬਾਰੇ ਵੀ ਮੌਜੂਦ ਕਿਸਾਨ ਆਗੂਆਂ ਨਾਲ ਵਿਚਾਰ ਚਰਚਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਕਮੇਟੀ ਆਗੂ ਬਲਵੰਤ ਮਹਿਰਾਜ, ਸੀ: ਜ਼ਿਲ੍ਹਾ ਮੀਤ ਪ੍ਰਧਾਨ ਗੁਰਮੇਲ ਜੰਡਾਂਵਾਲਾ, ਜ਼ਿਲਾ ਖਜਾਨਚੀ ਕਰਮਜੀਤ ਜੇਈ, ਤੀਰਥ ਰਾਮ, ਫੂਲ ਬਲਾਕ ਤੋਂ ਦਰਸ਼ਨ ਢਿੱਲੋਂ, ਬਲਾਕ ਭਗਤਾ ਤੋਂ ਮੋਦਨ ਸਿੰਘ ਸਾ: ਫੌਜੀ ਤੇ ਸਰਬਜੀਤ ਸਿੰਘ ਸਾ: ਫੌਜੀ, ਇਕਾਈ ਭਗਤਾ ਤੋਂ ਪ੍ਰਧਾਨ ਬਿੰਦਰ ਸਿੰਘ ਸਮੇਤ ਹੋਰ ਵੀ ਪਿੰਡਾਂ ਤੋਂ ਕਿਸਾਨ ਹਾਜ਼ਰ ਸਨ।
1130400cookie-checkਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੀ ਹੋਈ ਜ਼ਿਲਾ ਕਮੇਟੀ ਦੀ ਬੈਠਕ