November 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ਼,(ਪ੍ਰਦੀਪ ਸ਼ਰਮਾ) : ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ “ਅਗਨੀਪਥ” ਯੋਜਨਾ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ਭਰ ਚ ਜ਼ਿਲ੍ਹਾ ਪੱਧਰ ਅਤੇ ਸਬ-ਡਿਵੀਜ਼ਨ ਪੱਧਰ ਉਪਰ ਸ਼ਾਂਤਮਈ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਨ ਦੇ ਨਾਲ ਇਸ ਯੋਜਨਾ ਨੂੰ ਵਾਪਸ ਕਰਵਾਉਣ ਲਈ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌੰਪਣ ਦਾ ਸੱਦਾ ਦਿੱਤਾ ਗਿਆ ਸੀ। ਇਸੇ ਸੱਦੇ ਨੂੰ ਮੁੱਖ ਰੱਖਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਵੀ ਸਬ-ਡਿਵੀਜ਼ਨ ਫੂਲ਼ ਵਿਖੇ ਐਸਡੀਐਮ ਦਫ਼ਤਰ ਅੱਗੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਦੀ ਅਗਵਾਈ ‘ਚ ਸ਼ਾਂਤਮਈ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ।ਇਸ ਵਿਰੋਧ ਪ੍ਰਦਰਸ਼ਨ ਦੌਰਾਨ ਬਲਾਕ ਫੂਲ਼, ਬਲਾਕ ਰਾਮਪੁਰਾ ਅਤੇ ਬਲਾਕ ਭਗਤਾ ਭਾਈਕਾ ਨਾਲ ਸੰਬੰਧਿਤ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਚ ਕਿਸਾਨਾਂ, ਮਹਿਲਾਵਾਂ ਤੇ ਨੌਜਵਾਨਾਂ ਨੇ ਭਾਗ ਲਿਆ। ਵਿਰੋਧ ਪ੍ਰਦਰਸ਼ਨ ਦੌਰਾਨ ਵੱਖ ਵੱਖ ਬੁਲਾਰਿਆਂ ਵੱਲੋਂ ਇਸ ਯੋਜਨਾ ਦੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ ਗਿਆ।
ਰੋਸ਼ ਪ੍ਰਦਰਸ਼ਨ ਦੌਰਾਨ ਰਾਸ਼ਟਰਪਤੀ ਦੇ ਨਾਮ ਤਹਿਸੀਲਦਾਰ ਫੂਲ਼ ਨੂੰ ਸੌੰਪਿਆ ਗਿਆ ਮੰਗ ਪੱਤਰ
ਇਸ ਮੌਕੇ ਜ਼ਿਲਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਵੱਲੋਂ ਆਪਣੇ ਸੰਬੋਧਨ ਚ ਆਖਿਆ ਗਿਆ ਕਿ ਪਿਛਲੇ ਲੰਮੇ ਸਮੇਂ ਤੋਂ ਫੌਜ ਚ ਭਰਤੀ ਪ੍ਰਕਿਰਿਆ ਰੁਕੀ ਹੋਈ ਸੀ ਜਿਸ ਕਰਕੇ ਹੁਣ ਕੇਂਦਰ ਸਰਕਾਰ ਨੇ ਫੌਜ ਚ ਚਾਰ ਸਾਲਾਂ ਲਈ ਠੇਕਾ ਅਧਾਰਿਤ ਭਰਤੀ ਯੋਜਨਾ “ਅਗਨੀਪਥ” ਤਹਿਤ ਨੌਜਵਾਨਾਂ ਨੂੰ ਚਾਰ ਸਾਲਾਂ ਲਈ ਫੌਜ ਚ ਭਰਤੀ ਕਰਨ ਦੀ ਯੋਜਨਾ ਬਣਾਈ ਹੈ ਜੋ ਕਿ ਕਿਸੇ ਵੀ ਹਿਸਾਬ ਨਾਲ ਨੌਜਵਾਨਾਂ ਦੇ ਹਿੱਤ ਵਿੱਚ ਨਹੀਂ ਹੈ।
ਬੁਲਾਰਿਆਂ ਕਿਹਾ ਕਿ ਪਹਿਲਾਂ ਨੌਜਵਾਨ ਫੌਜ ਚ ਭਰਤੀ ਹੋਕੇ ਫੌਜੀ ਅਖਵਾਉਂਦੇ ਸਨ ਪਰ ਇਸ ਯੋਜਨਾ ਤਹਿਤ ਚਾਰ ਸਾਲ ਸੇਵਾਵਾਂ ਦੇਣ ਮਗਰੋਂ ਉਹ ਅਗਨੀਵੀਰ ਅਖਵਾਉਣਗੇ ਪਰ ਇਹ ਯੋਜਨਾ ਨਾਲ ਕਿਸੇ ਵੀ ਤਰੀਕੇ ਨਾਲ ਨੌਜਵਾਨਾਂ ਦਾ ਭਵਿੱਖ ਨਹੀਂ ਸੁਧਾਰਿਆ ਜਾ ਸਕਦਾ। ਬੁਲਾਰਿਆਂ ਆਖਿਆ ਕਿ ਪਹਿਲਾਂ ਮੋਦੀ ਹਕੂਮਤ ਤਿੰਨ ਕਾਲੇ ਕਾਨੂੰਨ ਲੈਕੇ ਆਈ ਜਿਸ ਨਾਲ ਕਿਸਾਨਾਂ ਦੀਆਂ ਜਮੀਨਾਂ ਨੂੰ ਕਾਰਪੋਰੇਟ ਹੱਥਾਂ ਚ ਸੌੰਪਨ ਦਾ ਟੀਚਾ ਸੀ ਪਰ ਦੇਸ਼ ਦੇ ਕਿਸਾਨਾਂ ਵੱਲੋਂ ਕਰੀਬ ਇਕ ਸਾਲ ਤੱਕ ਚੱਲੇ ਸ਼ਾਂਤਮਈ ਵਿਰੋਧ ਅੱਗੇ ਮੋਦੀ ਹਕੂਮਤ ਨੂੰ ਇਹ ਕਾਨੂੰਨ ਵਾਪਸ ਲੈਣੇ ਪਏ ਤੇ ਉਸੇ ਪ੍ਰਕਾਰ ਹੁਣ ਮੋਦੀ ਹਕੂਮਤ ਨੌਜਵਾਨਾਂ ਦੇ ਭਵਿੱਖ ਨੂੰ ਵੀ ਖਤਰੇ ਚ ਪਾ ਰਹੀ ਹੈ ਕਿਓਂਕਿ ਦੇਸ਼ ਚ ਵੱਡੀ ਗਿਣਤੀ ਚ ਸੰਬੰਧਿਤ ਮੱਧ ਵਰਗ ਫੌਜ ਚ ਨੌਕਰੀ ਕਰਕੇ ਆਪਣੀ ਰੋਜੀ ਰੋਟੀ ਚਲਾਉਣ ਲਈ ਇੱਛਾ ਰੱਖਦਾ ਹੈ ਪਰ ਕੇਂਦਰ ਦੀ ਇਸ ਅਗਨੀਪਥ ਯੋਜਨਾ ਨਾਲ ਫੌਜ ਨੂੰ ਵੀ ਹੌਲੀ ਹੌਲੀ ਕਾਰਪੋਰੇਟਾਂ ਹੱਥ ਸੌੰਪਣ ਦਾ ਇਹ ਪਹਿਲਾ ਕਦਮ ਹੈ ਪਰ ਦੇਸ਼ ਦਾ ਨੌਜਵਾਨ ਵਰਗ ਸੂਝਵਾਨ ਹੋਣ ਕਰਕੇ ਉਹ ਇਸ ਯੋਜਨਾ ਤਹਿਤ ਮੋਦੀ ਹਕੂਮਤ ਦੀਆਂ ਚਾਲਾਂ ਨੂੰ ਸਮਝ ਗਿਆ ਤੇ ਇਸ ਯੋਜਨਾ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਉਪਰ ਉਤਰ ਆਇਆ ਹੈ।
ਇਸ ਮੌਕੇ ਵਿਰੋਧ ਪ੍ਰਦਰਸ਼ਨ ਦੌਰਾਨ ਫੂਲ਼ ਦੇ ਤਹਿਸੀਲਦਾਰ ਨੂੰ ਦੇਸ਼ ਦੇ ਰਾਸ਼ਟਰਪਤੀ ਨਾਮ ਜਥੇਬੰਦੀ ਦੇ ਆਗੂਆਂ ਵੱਲੋਂ ਇਸ ਯੋਜਨਾ ਨੂੰ ਵਾਪਸ ਕਰਵਾਉਣ ਲਈ ਮੰਗ ਪੱਤਰ ਸੌੰਪਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮਜੀਤ ਜੇਈ ਜ਼ਿਲਾ ਖਜਾਨਚੀ, ਬਲਾਕ ਫੂਲ਼ ਪ੍ਰਧਾਨ ਦਰਸ਼ਨ ਢਿੱਲੋਂ, ਫੂਲ਼ ਬਲਾਕ ਸਕੱਤਰ ਤੀਰਥ ਰਾਮ, ਰਾਮਪੁਰਾ ਬਲਾਕ ਪ੍ਰਧਾਨ ਗੁਰਜੰਟ ਸਿੰਘ, ਜ਼ਿਲਾ ਪ੍ਰੈਸ ਸਕੱਤਰ ਸੁਖਮੰਦਰ ਸਿੰਘ, ਜਰਨੈਲ ਸਿੰਘ ਖ਼ਾਲਸਾ ਸਮੇਤ ਹੋਰ ਵੀ ਵੱਖ ਵੱਖ ਪਿੰਡਾਂ ਤੋਂ ਕਿਸਾਨ, ਮਹਿਲਾਵਾਂ ਤੇ ਨੌਜਵਾਨ ਹਾਜ਼ਰ ਸਨ ਜਦੋਂਕਿ ਸਟੇਜ ਦੀ ਕਾਰਵਾਈ ਬਲਾਕ ਰਾਮਪੁਰਾ ਸਕੱਤਰ ਰਣਜੀਤ ਸਿੰਘ ਮੰਡੀ ਕਲਾਂ ਵੱਲੋਂ ਨਿਭਾਈ ਗਈ।
#For any kind of News and advertisement contact us on   980-345-0601 
121970cookie-checkਬੀਕੇਯੂ ਕ੍ਰਾਂਤੀਕਾਰੀ ਵੱਲੋਂ ਅਗਨੀਪਥ ਯੋਜਨਾ ਖਿਲਾਫ ਸਬ-ਡਿਵੀਜ਼ਨ ਫੂਲ਼ ਚ ਕੀਤਾ ਗਿਆ ਰੋਸ਼ ਪ੍ਰਦਰਸ਼ਨ
error: Content is protected !!