Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
March 16, 2025 2:48:35 PM

18 total views , 1 views today

ਚੜ੍ਹਤ ਪੰਜਾਬ ਦੀ

 

 

ਸਰਦੂਲਗੜ੍ਹ, 17 ਮਾਰਚ (ਕੁਲਵਿੰਦਰ ਕੜਵਲ) : ਬੀ.ਜੇ.ਪੀ ਵਰਕਰਾਂ ਨੇ ਹਲਕਾ ਇੰਚਾਰਜ ਗੋਮਾ ਰਾਮ ਕਰੰਡੀ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੇ ਬੱਸ ਸਟੈਡ ਨਜ਼ਦੀਕ ਚੌਂਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਜ਼ੋਰਦਾਰ ਨਾਹਰੇਬਾਜੀ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਗੋਮਾ ਰਾਮ ਨੇ ਕਿਹਾ ਕਿ ਲੋਕਾਂ ਨੂੰ ਬਦਲਾਅ ਦਾ ਸੁਪਨਾ ਵਿਖਾ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸੁਰੱਖਿਆ ਕਰਨ ‘ਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ, ਅੱਜ ਪੰਜਾਬ ਚ ਹਰ ਪਾਸੇ ਡਰ ਦਾ ਮਹੌਲ ਬਣਿਆ ਹੋਇਆ ਹੈ, ਗੁੰਡਾਗਰਦੀ, ਕਤਲੇਆਮ, ਲੁੱਟ ਖਸੁੱਟ, ਚੋਰੀਆਂ, ਫ਼ਿਰੌਤੀਆਂ ਮੰਗਣ ਤੋਂ ਇਲਾਵਾ ਨੌਜਵਾਨ ਨਸ਼ੇ ਨਾਲ ਮਰ ਰਹੇ ਹਨ।

ਉਹਨਾਂ ਕਿਹਾ ਕਿ ਭ੍ਰਿ਼ਟਾਚਾਰ ਦਾ ਬੋਲਬਾਲਾ ਹੈ, ਇਨ੍ਹਾਂ ਦੀ ਪਾਰਟੀ ਦੇ ਆਗੂਆਂ ਦੀਆਂ ਰਿਸ਼ਵਤ ਲੈਣ ਦੀਆਂ ਵੀਡਿਓ ਸੋਸ਼ਲ ਮੀਡਿਆ ਤੇ ਵਾਈਰਲ ਹੋ ਰਹੀਆਂ ਹਨ, ਪਰ ਮਾਨ ਸਰਕਾਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਜਿਹੇ ਬਦਲਾਅ ਦੀ ਉਮੀਦ ਨਹੀਂ ਸੀ, ਜਿਸ ਕਰਕੇ ਲੋਕ ਪੂਰੀ ਤਰ੍ਹਾਂ ਨਾਖੁਸ਼ ਹਨ। ਇਸ ਮੌਕੇ ਜੈਪਾਲ ਗੁਰਵਾਨ ਖੈਰਾ, ਪੱਪੂ ਖਾਨ, ਸੋਨੂੰ ਸੋਕਰ, ਜਗਮੀਤ ਸਿੰਘ, ਸਾਹਿਲ ਉਪੱਲ, ਸੰਦੀਪ ਕੁਮਾਰ ਖੈਰਾ, ਹਰਮਨਪ੍ਰੀਤ ਸਿੰਘ, ਗੋਬਿੰਦ ਜੈਨ, ਕਮਲਦੀਪ ਸਿੰਘ, ਮਨੀ ਸਿੰਘ, ਹਿਮਾਂਸ਼ੂ ਸੋਨੀ, ਸੁਨੀਲ ਕੁਮਾਰ, ਜਗਦੀਪ ਸਿੰਘ, ਹਰਮਨ ਸਿੰਘ, ਦਲਬਾਰਾ ਸਿੰਘ ਆਦਿ ਹਾਜ਼ਰ ਸਨ।

 #For any kind of News and advertisment contact us on 9803 -450-601

#Kindly LIke, Share & Subscribe our News Portal://charhatpunjabdi.com

144480cookie-checkਭਾਜਪਾ ਵਰਕਰਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
error: Content is protected !!