April 25, 2024

Loading

ਚੜ੍ਹਤ ਪੰਜਾਬ ਦੀ

ਚੰਡੀਗੜ੍ਹ ( ਬਿਊਰੋ ) :  ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਅਤੇ ਸਰਕਾਰ ਵਿਚ ਸਹਿਮਤੀ ਕਰਾਉਣ ਦੀ ਸੁਪਰੀਮ ਕੋਰਟ ਦੀ ਕੋਸ਼ਿਸ਼ ਨੂੰ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ, ਜੋ ਦੋਵੇਂ ਪੱਖਾਂ ਵਿਚ ਪੁਲ ਦਾ ਕੰਮ ਕਰੇਗੀ ਪਰ ਵੀਰਵਾਰ ਨੂੰ ਚਾਰ ਮੈਂਬਰਾਂ ਵਿਚੋਂ ਇਕ ਭੁਪਿੰਦਰ ਸਿੰਘ ਮਾਨ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ। ਇਸ ਦੇ ਨਾਲ ਹੀ 15 ਜਨਵਰੀ ਨੂੰ ਹੋਣ ਵਾਲੀ ਗੱਲਬਾਤ ’ਤੇ ਸਾਰੇ ਸਸਪੈਂਸ ਹੋਰ ਗੰਭੀਰ ਹੋ ਗਏ ਹਨ। ਸਰਕਾਰ ਗੱਲਬਾਤ ਲਈ ਤਿਆਰ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਕਮੇਟੀ ਗਠਨ ਮਾਮਲੇ ਨੂੰ ਟਾਲਣ ਲਈ ਕੀਤਾ ਜਾ ਰਿਹਾ ਹੈ।

ਭੁਪਿੰਦਰ ਸਿੰਘ ਮਾਨ ਨੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਕਿ ਉਹ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ’ਤੇ ਸੁਪਰੀਮ ਕੋਰਟ ਵੱਲੋਂ ਬਣਾਈ ਚਾਰ ਮੈਂਬਰੀ ਕਮੇਟੀ ਵਿਚ ਹੋਈ ਚੋਣ ਲਈ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਨ ਪਰ ਉਹ ਕਿਸਾਨ ਹਿੱਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰ ਸਕਦੇ। ਉਹ ਇਸ ਕਮੇਟੀ ਤੋਂ ਵੱਖ ਹੁੰਦੇ ਹਨ ਅਤੇ ਹਮੇਸ਼ਾਂ ਪੰਜਾਬ ਅਤੇ ਕਿਸਾਨਾਂ ਨਾਲ ਖੜੇ ਰਹਿਣਗੇ।

63840cookie-checkਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਦੀ ਬਣਾਈ ਕਮੇਟੀ ’ਚੋਂ ਨਾਂ ਲਿਆ ਵਾਪਸ, 15 ਜਨਵਰੀ ਦੀ ਗੱਲਬਾਤ ’ਤੇ ਸਸਪੈਂਸ
error: Content is protected !!