ਚੜ੍ਹਤ ਪੰਜਾਬ ਦੀ
ਸੁਸਾਇਟੀ ਦੇ ਨਵੇਂ ਜੱਥੇਬੰਧਕ ਢਾਂਚੇ ਦਾ ਕੌਮਾਂਤਰੀ ਪੱਧਰ ਤੇ ਵਿਸਥਾਰ ਕੀਤਾ ਜਾਵੇਗਾ-ਭਾਈ ਹਰਪਾਲ ਸਿੰਘ ਨਿਮਾਣਾ
ਲੁਧਿਆਣਾ,(ਸਤ ਪਾਲ ਸੋਨੀ/ਰਵੀ ਵਰਮਾ):ਨਿਸ਼ਕਾਮ ਰੂਪ ਵਿੱਚ ਮਨੁੱਖੀ ਸੇਵਾ ਕਾਰਜਾਂ ਰਾਹੀਂ ਆਪਣੀਆਂ ਵੱਡਮੁਲੀਆਂ ਸੇਵਾਵਾਂ ਦੇ ਕੇ ਲਗਾਤਾਰ ਦੱਸ ਵਾਰ ਸਟੇਟ ਅਵਾਰਡ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਮੋਹਰੀ ਸੰਸਥਾ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਜਲਦੀ ਹੀ ਆਪਣੇ ਨਵੇ ਜੱਥੇਬੰਧਕ ਢਾਂਚੇ ਦਾ ਵਿਸਥਾਰ ਕਰਦਿਆਂ ਹੋਇਆ ਸੰਸਥਾ ਨੂੰ ਕੌਮਾਂਤਰੀ ਪੱਧਰ ਦੀ ਪਹਿਚਾਣ ਦਿੱਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਬੁਲਾਰੇ ਭਾਈ ਹਰਪਾਲ ਸਿੰਘ ਨਿਮਾਣਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆਂ ਕੀਤਾ।ਉਨ੍ਹਾਂ ਨੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਤੇ ਫਾਊਡਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਵੱਲੋ ਦਿੱਤੇ ਗਏ ਨਿਰਦੇਸ਼ਾ ਅਨੁਸਾਰ ਸੁਸਾਇਟੀ ਦੇ ਪੁਰਾਣੇ ਜੱਥੇਬੰਧਕ ਢਾਂਚੇ ਅਤੇ ਸਮੂਹ ਵਿੰਗਾ ਨੂੰ ਭੰਗ ਕਰਨ ਦਾ ਰਸਮੀ ਤੌਰ ਤੇ ਐਲਾਨ ਕਰਦਿਆਂ ਹੋਇਆ ਕਿਹਾ ਕਿ ਸੁਸਾਇਟੀ ਨੂੰ ਨਵੇਂ ਸਿਰੇ ਤੋ ਕੌਮਾਂਤਰੀ ਪੱਧਰ ਤੇ ਉਭਾਰਨ ਲਈ ਨਵੇਂ ਸਿਰੇ ਤੋ ਸਮੂਹ ਵਿੰਗਾ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਤਾਂ ਕਿ ਸੁਸਾਇਟੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ। ਭਾਈ ਨਿਮਾਣਾ ਨੇ ਆਪਣੇ ਬਿਆਨ ਵਿੱਚ ਸ਼ੱਪਸ਼ਟ ਰੂਪ ਵਿੱਚ ਕਿਹਾ ਕਿ ਸਾਡੀ ਸੰਸਥਾ ਇੱਕ ਗੈਰ ਰਾਜਨੀਤਕ ਸੰਸਥਾ ਹੈ ਜੋ ਕਿ ਹਮੇਸ਼ਾਂ ਨਿਸ਼ਕਾਮ ਸੇਵਾ ਕਾਰਜਾਂ ਨੂੰ ਸਮਰਪਿਤ ਹੈ। ਇਸੇ ਲੜੀ ਤਹਿਤ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿਚ ਖੂਨਦਾਨ ਕੈਂਪ ਲਗਾਕੇ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਖੂਨ ਉਪਲੱਬਧ ਕਰਵਾਉਣ ਦੀ ਨਿਰੰਤਰ ਸੇਵਾ ਚਲ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਫਾਉਂਡਰ ਅਤੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਵੱਲੋਂ ਪਿਛਲੇ ਸਾਲ ਸੁਸਾਇਟੀ ਦਾ ਵਿਸਥਾਰ ਕਰਦੇ ਹੋਏ ਪੰਜਾਬ ਦੀ ਕੌਰ ਕਮੇਟੀ, ਸੁਸਾਇਟੀ ਦਾ ਪ੍ਰਬੰਧਕੀ ਬੋਰਡ, ਸਲਾਹਕਾਰ ਕਮੇਟੀ, ਲੀਗਲ ਵਿੰਗ,ਐਨ.ਆਰ.ਆਈ ਵਿੰਗ, ਇਸਤਰੀ ਵਿੰਗ ਪੰਜਾਬ, ਜਿਲ੍ਹਾ ਇਕਾਈਆਂ ਦੇ ਪ੍ਰਧਾਨਾ ਦੀਆਂ ਨਿਯੁਕਤੀਆ ਇਕ ਸਾਲ ਲਈ ਕੀਤੀਆਂ ਗਈਆਂ ਸਨ ਅਤੇ ਉਕਤ ਨਿਯੁਕਤੀਆਂ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ ਜਿਸ ਦੇ ਆਧਾਰ ਉਪਰ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਫਾਉਂਡਰ ਅਤੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਪੰਜਾਬ ਦੀ ਕੌਰ ਕਮੇਟੀ ਦੇ ਮੈਂਬਰਾਂ ਨਾਲ ਸਲਾਹ ਕਰਦੇ ਹੋਏ ਸਮੁੱਚੇ ਵਿੰਗਾ ਦੇ ਜੱਥੇਬੰਧਕ ਢਾਂਚੇ ਨੂੰ ਭੰਗ ਕਰਕੇ ਨਵੇਂ ਜੱਥੇਬੰਧਕ ਢਾਂਚੇ ਨੂੰ ਬਣਾਉਣ ਦਾ ਫੈਸਲਾ ਲਿਆ ਹੈ।
ਇਸ ਦੌਰਾਨ ਭਾਈ ਹਰਪਾਲ ਸਿੰਘ ਨਿਮਾਣਾ ਨੇ ਦੱਸਿਆ ਕਿ ਦੇਸ਼-ਵਿਦੇਸ਼ ਵਿੱਚ ਬਹੁਤ ਵੱਡੀ ਪੱਧਰ ਤੇ ਸੁਸਾਇਟੀ ਨਾਲ ਨਵੇਂ ਮੈਬਰ ਤੇ ਵਲੰਟੀਅਰ ਜੁੜ ਚੁੱਕੇ ਹਨ,। ਜਿਸ ਦੇ ਮੱਦੇਨਜ਼ਰ ਸੁਸਾਇਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਹੁਤ ਜਲਦ ਸੁਸਾਇਟੀ ਦੇ ਸਮੂਹ ਮੈਬਰਾਂ ਦਾ ਜਰਨਲ ਇਜਲਾਸ ਬੁਲਾ ਕੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਨਵੇਂ ਪ੍ਰਬੰਧਕੀ ਢਾਂਚੇ ਦਾ ਵੱਡੇ ਪੱਧਰ ਤੇ ਵਿਸਥਾਰ ਕਰਨ ਦਾ ਰਸਮੀ ਤੌਰ ਤੇ ਐਲਾਨ ਕੀਤਾ ਜਾਵੇਗਾ।
875300cookie-checkਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਆਪਣੇ ਸਮੂਹ ਵਿੰਗਾ ਦੇ ਜੱਥੇਬੰਧਕ ਢਾਂਚਾ ਭੰਗ ਕਰਨ ਦਾ ਐਲਾਨ