April 24, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ (ਸਤ ਪਾਲ ਸੋਨੀ): ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਦੰਦਾਂ ਦੀ ਸਿਹਤ ਸੰਭਾਲ ਮੁਹਿੰਮ ਤਹਿਤ ਜਵੰਦਸੰਜ਼ ਪ੍ਰਾਇਵੇਟ ਲਿਮਿਟਡ, ਭੋਲਾਪੁਰ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਕਾਲਜ ਦੇ ਚੇਅਰਮੈਨ ਬਾਬਾ ਅਨਹਦ ਰਾਜ ਸਿੰਘ ਜੀ ਦੀ ਸਰਪ੍ਰਸਤੀ ਹੇਠ ਪੰਜ ਦਿਨਾਂ ਦਾ ਦੰਦਾਂ ਦਾ ਫਰੀ ਚੈਕਅੱਪ ਅਤੇ ਚੇਤਨਾ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਡਾ. ਨਵਦੀਪ ਕੌਰ ਸਚਦੇਵਾ, ਡਾ. ਪ੍ਰੀਤਇੰਦਰ ਸਿੰਘ ਮੌਖਾ ਅਤੇ ਡਾ. ਪੂਜਾ ਮਹਿਰਾ ਦੀ ਟੀਮ ਨੇ ਆਧੁਨਿਕ ਉਪਕਰਨਾਂ ਦੀ ਸਹਾਇਤਾ ਨਾਲ ਕੈਂਪ ਵਿੱਚ ਆਏ ਇਲਾਕਾ ਨਿਵਾਸੀਆਂ ਦੇ ਦੰਦਾਂ ਦੀ ਬਰੀਕੀ ਨਾਲ ਜਾਂਚ ਕੀਤੀ।
ਡਾ. ਨਵਦੀਪ ਕੌਰ ਨੇ ਦੰਦਾਂ ਦੀ ਸਿਹਤ ਸੰਭਾਲ ਸਬੰਧੀ ਮੁੱਢਲੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਦੰਦਾਂ ਦੀ ਸਫਾਈ ਲਈ ਟੂਥ ਪਾਊਡਰ ਨਾ ਵਰਤ ਕੇ ਟੂਥ ਬਰਸ਼ ਦੇ ਨਾਲ ਟੂਥ ਪੇਸਟ ਵਰਤਣ ਦੀ ਸਲਾਹ ਦਿੱਤੀ। ਡਾ. ਨਵਦੀਪ ਕੌਰ ਨੇ ਮੂੰਹ ਸਬੰਧੀ ਹੋਣ ਵਾਲੀਆਂ ਆਮ ਬੀਮਾਰੀਆਂ ਜਿਵੇਂ ਕਿ ਦੰਦਾਂ ਦੀ ਸੜਣ ਅਤੇ ਮਸੂੜਿਆਂ ਸਬੰਧੀ ਤਕਲੀਫਾਂ ਤੋਂ ਵੀ ਜਾਣੂ ਕਰਵਾਇਆ।
ਡਾਕਟਰਾਂ ਵੱਲੋਂ ਵਿਸ਼ੇਸ਼ ਤੌਰ ਤੇ ਮੂੰਹ ਦੇ ਕੈਂਸਰ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਮੂੰਹ ਦੇ ਕੈਂਸਰ ਦੀ ਬੀਮਾਰੀ ਵਿੱਚ ਹੋ ਰਹੇ ਵਾਧੇ ਸਬੰਧੀ ਖਾਸ ਤੌਰ ਤੇ ਦਸਦਿਆਂ ਆਖਿਆ ਕਿ ਇਸ ਦਾ ਮੁੱਖ ਕਾਰਨ ਤੰਬਾਕੂ, ਜਰਦਾ, ਗੁਟਕਾ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਹੈ।ਉਨ੍ਹਾਂ ਨੇ ਲੋਕਾਂ ਨੂੰ ਸਮਝਾਇਆ ਕਿ ਇਨ੍ਹਾਂ ਪਦਾਰਥਾਂ ਤੇ ਖਰਚਾ ਕਰਨ ਨਾਲੋਂ ਬੇਹਤਰ ਹੈ ਕਿ ਉਹ ਇਹ ਖਰਚ ਪੌਸ਼ਟਿਕ ਖਾਣੇ ਅਤੇ ਬੱਚਿਆਂ ਦੀ ਪੜਾਈ ਲਈ ਕਰਨ। ਉਨ੍ਹਾਂ ਨੇ ਕਿਹਾ ਕਿ ਦੰਦਾਂ ਦੀ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਦੀ ਜਾਂਚ ਅਤੇ ਸਮੇਂ ਨਾਲ ਇਲਾਜ ਦੰਦਾਂ ਦੇ ਸਮੇਂ ਸਮੇਂ ਤੇ ਚੈੱਕ-ਅੱਪ ਨਾਲ ਨਾਲ ਹੀ ਸੰਭਵ ਹੈ। ਇਸ ਕੈਂਪ ਦੇ ਪਹਿਲੇ ਦਿਨ 200 ਤੋਂ ਵੱਧ ਲੋਕਾਂ ਦੇ ਦੰਦਾਂ ਦਾ ਨਿਰੀਖਣ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੰਦਾਂ ਸਬੰਧੀ ਹੋਣ ਵਾਲੀਆਂ ਬੀਮਾਰੀਆਂ ਤੋਂ ਜਾਣੂ ਕਰਵਾਇਆ ਗਿਆ। ਕੈਂਪ ਦਾ ਸਫਲ ਆਯੋਜਨ ਜਵੰਦਸੰਜ਼ ਪ੍ਰਾਇਵੇਟ ਲਿਮਿਟਡ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਹੋਇਆ।
#For any kind of News and advertisement contact us on   980-345-0601 
117400cookie-checkਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ  ਭੋਲਾਪੁਰ ਵਿਖੇ ਦੰਦਾਂ ਦਾ ਫਰੀ ਚੈਕਅੱਪ ਤੇ ਚੇਤਨਾ ਕੈਂਪ ਆਯੋਜਿਤ ਕੀਤਾ ਗਿਆ
error: Content is protected !!