ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ ):ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ ਦੰਦਾਂ ਦੀ ਸਿਹਤ ਸੰਭਾਲ ਮੁਹਿੰਮ ਤਹਿਤ ਕਾਲਜ ਦੇ ਚੇਅਰਮੈਨ ਬਾਬਾ ਅਨਹਦ ਰਾਜ ਸਿੰਘ ਦੀ ਸਰਪ੍ਰਸਤੀ ਹੇਠ ਰੋਕਮੈਨ ਇੰਡਸਟਰੀਜ ਲਿਮਿਟਡ, ਫੋਕਲ ਪੁਆਇੰਟ, ਲੁਧਿਆਣਾ ਵਿਖੇ ਦੰਦਾਂ ਦੀ ਜਾਂਚ, ਇਲਾਜ ਅਤੇ ਮੂੰਹ ਦੇ ਕੈਂਸਰ ਦੀ ਜਾਂਚ ਦਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 150 ਤੋਂ ਵੱਧ ਮਰੀਜ਼ਾਂ ਦੇ ਦੰਦਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ।
ਡਾਕਟਰਾਂ ਨੇ ਦੰਦਾਂ ਦੀ ਸਿਹਤ ਸੰਭਾਲ ਸਬੰਧੀ ਮੁੱਢਲੀ ਜਾਣਕਾਰੀ ਦਿੱਤੀ ਅਤੇ ਦੰਦਾਂ ਦੀ ਸਫਾਈ ਲਈ ਟੂਥ ਪਾਊਡਰ ਨਾ ਵਰਤ ਕੇ ਟੂਥ ਬਰਸ਼ ਦੇ ਨਾਲ ਟੂਥ ਪੇਸਟ ਵਰਤਣ ਦੀ ਸਲਾਹ ਦਿੱਤੀ। ਮੂੰਹ ਸਬੰਧੀ ਹੋਣ ਵਾਲੀਆਂ ਆਮ ਬੀਮਾਰੀਆਂ ਜਿਵੇਂ ਕਿ ਦੰਦਾਂ ਦੀ ਸੜਣ ਅਤੇ ਮਸੂੜਿਆਂ ਸਬੰਧੀ ਤਕਲੀਫਾਂ ਤੋਂ ਵੀ ਜਾਣੂ ਕਰਵਾਇਆ ਗਿਆ। ਡਾਕਟਰਾਂ ਵੱਲੋਂ ਯੂਨਿਟ ਦੇ ਕਰਮਚਾਰੀਆਂ ਨੂੰ ਦੰਦਾਂ ਦੀ ਸੰਭਾਲ ਸਬੰਧੀ ਜਾਗਰੂਕ ਕਰਦਿਆਂ ਸਲਾਹ ਦਿੱਤੀ ਗਈ ਕਿ ਦੰਦਾਂ ਦੇ ਖਰਾਬ ਹੋਣ ਨਾਲ ਜਿਥੇ ਮਨੁੱਖੀ ਜੀਵ ਦੇ ਚਿਹਰੇ ਦੀ ਸੁੰਦਰਤਾ ਪ੍ਰਭਾਵਿਤ ਹੁੰਦੀ ਹੈ, ਉੱਥੇ ਮੂੰਹ ਦੀਆਂ ਕਈ ਬੀਮਾਰੀਆਂ ਵੀ ਜਨਮ ਲੈਂਦੀਆਂ ਹਨ। ਇਹ ਬੀਮਾਰੀਆਂ ਕਈ ਵਾਰ ਮਰੀਜ਼ ਲਈ ਘਾਤਕ ਵੀ ਸਿੱਧ ਹੋ ਜਾਂਦੀਆਂ ਹਨ। ਡਾਕਟਰਾਂ ਨੇ ਪੁਰਜ਼ੋਰ ਅਪੀਲ ਕੀਤੀ ਕਿ ਉਹ ਪੌਸ਼ਟਿਕ ਅਤੇ ਸਿਹਤਮੰਦ ਭੋਜਨ ਕਰਿਆ ਕਰਨ। ਕਿਸੇ ਵੀ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਤਲੀਆਂ ਹੋਈਆਂ ਤੇ ਮਿੱਠੀਆਂ ਵਸਤਾਂ ਤੋਂ ਪਰਹੇਜ ਕਰਨ ਕਿਉਂਕਿ ਇਹ ਵਸਤਾਂ ਦੰਦਾਂ ਲਈ ਬਹੁਤ ਹੀ ਹਾਨੀਕਾਰਕ ਹਨ।
ਡਾਕਟਰਾਂ ਵੱਲੋਂ ਵਿਸ਼ੇਸ਼ ਤੌਰ ਤੇ ਮੂੰਹ ਦੇ ਕੈਂਸਰ ਦਾ ਨਿਰਿਖਣ ਕੀਤਾ ਗਿਆ।ਭਵਿੱਖ ਵਿੱਚ ਵੀ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ, ਲੁਧਿਆਣਾ ਵੱਲੋਂ ਅਜਿਹੇ ਦੰਦਾਂ ਦੇ ਮੁਫਤ ਚੈਕਅੱਪ ਕੈਂਪ ਲਗਾਏ ਜਾਂਦੇ ਰਹਿਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਮੁੱਢਲਾ ਇਲਾਜ ਮੁਹਈਆ ਕਰਵਾਇਆ ਜਾ ਸਕੇ। ਇਸ ਚੰਗੇ ਉਪਰਾਲੇ ਲਈ ਟੀਮ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਰੋਕਮੈਨ ਇੰਡਸਟਰੀਜ ਦੇ ਅਨਿਲ ਕੁਮਾਰ ਸ਼ਰਮਾ (ਐਮ.ਓ.), ਰਾਮੇਸ਼ਵਰ ਪਾਲ (ਐਚ.ਓ.), ਪੰਕਜ ਕੁਮਾਰ ਵਰਮਾ (ਫਾਰਮਾਸਿਸਟ) ਉਚੇਚੇ ਤੌਰ ਤੇ ਹਾਜਰ ਸਨ। ਫੈਕਟਰੀ ਦੇ ਪ੍ਰਬੰਧਕਾਂ ਨੇ ਦੰਦਾਂ ਸਬੰਧੀ ਜਾਗਰੂਕਤਾ ਅਤੇ ਜਾਂਚ ਕੈਂਪ ਲਗਾਉਣ ਲਈ ਚੇਅਰਮੈਨ ਬਾਬਾ ਅਨਹਦ ਰਾਜ ਸਿੰਘ ਜੀ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਕੈਂਪ ਦੌਰਾਨ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਦਾ ਸਫਲ ਆਯੋਜਨ ਰੋਕਮੈਨ ਇੰਡਰਸਟੀਜ ਲਿਮਿਟਡ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਹੋਇਆ।
#For any kind of News and advertisement contact us on 980-345-0601
1214900cookie-checkਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਰੋਕਮੈਨ ਇੰਡਸਟਰੀਜ ਲਿਮਿਟਡ, ਫੋਕਲ ਪੁਆਇੰਟ, ਲੁਧਿਆਣਾ ਵਿਖੇ ਦੰਦਾਂ ਦਾ ਫਰੀ ਚੈਕਅੱਪ ਤੇ ਚੇਤਨਾ ਕੈਂਪ ਲਗਾਇਆ ਗਿਆ