April 25, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 31 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਬਿੱਲ 2020 ਰੱਦ ਕਰਨ ਦੀ ਮੰਗ ਨੂੰ ਲੈ ਕੇ ਬੀ.ਕੇ.ਯੂ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਸਥਾਨਕ ਰੇਲਵੇ ਸਟੇਸਨ ਤੇ ਲੱਗਿਆ ਪੱਕਾ ਮੋਰਚਾ ਅੱਜ 396ਵੇ ਦਿਨ ਵੀ ਜਾਰੀ ਰਿਹਾ। ਭਾਕਿਯੂ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ, ਸੁਖਵਿੰਦਰ ਸਿੰਘ ਭਾਈ ਰੂਪਾ, ਗੁਰਦੀਪ ਸਿੰਘ ਸੇਲਬਰਾਹ, ਮੱਖਣ ਸਿੰਘ ਸੇਲਬਰਾਹ, ਹਰਮੇਸ ਕੁਮਾਰ ਰਾਮਪੁਰਾ, ਇੰਦਰਜੀਤ ਸਿੰਘ ਕਰਾੜਵਾਲਾ, ਗੁਰਨਾਮ ਸਿੰਘ ਮਹਿਰਾਜ, ਸੁਖਦੇਵ ਸਿੰਘ ਸੰਘਾ, ਨਸੀਬ ਕੌਰ ਢਪਾਲੀ, ਮਾ. ਬਲਵੰਤ ਸਿੰਘ ਫੂਲ ਨੇ ਡੀਜਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧੀਆ ਕੀਮਤਾ ਵਾਪਸ ਲੈਣ ਅਤੇ ਅਸਮਾਨ ਨੂੰ ਛੂਹ ਰਹੀ ਮਹਿੰਗਾਈ ਨੂੰ ਨੱਥ ਪਾਉਣ ਦੀ ਮੰਗ ਕੀਤੀ ਕਿਉਂਕਿ  ਪਹਿਲਾਂ ਹੀ ਗਰੀਬ, ਮਜਦੂਰ ਤੇ ਕਿਸਾਨ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਹਨ ਅਤੇ ਖੇਤੀ ਲੋਕ ਵਿਰੋਧੀ ਕਾਲੇ ਕਾਨੂੰਨਾਂ ਨਾਲ ਮਹਿੰਗਾਈ  ਹੋਰ ਵੀ ਵਧੇਗੀ।
ਆਗੂਆਂ ਨੇ ਕਿਹਾ ਕਿ ਪਹਿਲਾਂ ਘਰੇਲੂ ਵਰਤੋਂ ਦੀਆਂ ਵਸਤੂਆਂ ਹੱਦੋਂ ਵੱਧ ਕੋਈ ਜਮਾ ਨਹੀਂ ਸੀ ਕਰ ਸਕਦਾ ਪਰ ਇਹ ਕਾਲੇ ਕਾਨੂੰਨ ਬਨਣ ਨਾਲ ਜਖੀਰੇਬਾਜੀ ਨੂੰ ਪੂਰੀ ਖੁੱਲ ਦਿੱਤੀ ਗਈ ਹੈ ਕਿ ਕੋਈ ਜਿੰਨਾ ਮਰਜੀ  ਵਸਤੂਆਂ ਦਾ ਭੰਡਾਰ ਜਮਾਂ ਕਰ ਲਵੇ ਉਸ ਤੇ ਕੋਈ ਕਾਰਵਾਈ ਨਹੀਂ ਹੋਵੇਗੀ।
ਇਸ ਮੌਕੇ ਮਨਦੀਪ ਸਿੰਘ, ਹਰਦੀਪ ਸਿੰਘ ਸਿਧਾਣਾ, ਮੀਤਾ ਕੌਰ, ਤਰਸੇਮ ਕੌਰ, ਬਲਤੇਜ ਕੌਰ ਢਪਾਲੀ, ਹਰਵੰਸ ਕੌਰ, ਜਸਵੀਰ ਕੌਰ ਕਰਾੜਵਾਲਾ, ਜਵਾਲਾ ਸਿੰਘ ਰਾਮਪੁਰਾ, ਮੇਵਾ ਸਿੰਘ ਗਿੱਲ, ਬੂਟਾ ਸਿੰਘ, ਹਰਵੰਸ ਸਿੰਘ ਢਪਾਲੀ, ਭੋਲਾ ਸਿੰਘ ਸੇਲਬਰਾਹ ਆਦਿ ਹਾਜਰ ਸਨ।

 

89140cookie-checkਬੀ.ਕੇ.ਯੂ ਏਕਤਾ ਡਕੌਂਦਾ ਨੇ ਵਧ ਰਹੀ ਮਹਿੰਗਾਈ ਨੂੰ ਨੱਥ ਪਾਉਣ ਤੇ ਕਾਲੇ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ
error: Content is protected !!