![]()
ਚੜ੍ਹਤ ਪੰਜਾਬ ਦੀ
ਸਤ ਪਾਲ ਸੋਨੀ
ਲੁਧਿਆਣਾ-ਪੰਜਾਬ ਭਾਜਪਾ ਦੇ ਨਵ-ਨਿਯੁਕਤ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਲੁਧਿਆਣਾ ਪਹੁੰਚਣ ‘ਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਗੁਰੂ ਨਾਨਕ ਦੇਵ ਭਵਨ ਵਿਖੇ ਢੋਲ ਦੀ ਥਾਪ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਵਰਕਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਗੁਰੂ ਨਾਨਕ ਦੇਵ ਭਵਨ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੂੰ ਹਾਈਕਮਾਨ ਵੱਲੋਂ ਇਹ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਪੰਜਾਬ ਦੇ ਦੌਰੇ ‘ਤੇ ਹਨ ਅਤੇ ਪੰਜਾਬ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਅਣਥੱਕ ਯਤਨ ਕਰ ਰਹੇ ਹਨ।
2027 ਵਿੱਚ ਭਾਜਪਾ ਪੰਜਾਬ ਵਿੱਚ ਇਕੱਲਿਆਂ ਹੀ ਚੋਣਾਂ ਲੜੇਗੀ – ਅਸ਼ਵਨੀ ਸ਼ਰਮਾ
ਸ਼ਰਮਾ ਨੇ ਕਿਹਾ ਕਿ 2027 ਵਿੱਚ ਭਾਜਪਾ ਪੰਜਾਬ ਵਿੱਚ ਇਕੱਲਿਆਂ ਹੀ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਸਾਰੀਆਂ ਸੀਟਾਂ ‘ਤੇ ਇਕੱਲਿਆਂ ਹੀ ਚੋਣ ਲੜੀ ਸੀ। ਸ਼ਰਮਾ ਨੇ ਦਾਅਵਾ ਕੀਤਾ ਕਿ ਪਾਰਟੀ ਵਰਕਰ ਸੂਬੇ ਵਿੱਚ ਕਮਲ ਖਿੜਾਉਣ ਲਈ ਪੂਰੇ ਉਤਸ਼ਾਹ ਨਾਲ ਕੰਮ ਕਰ ਰਹੇ ਹਨ। ਆਪ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ‘ਤੇ ਬੋਲਦਿਆਂ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਜੋ ਖੁਦ ਸਾਰਾ ਦਿਨ ਨਸ਼ੇ ਵਿੱਚ ਡੁੱਬੇ ਰਹਿੰਦੇ ਹਨ, ਉਹ ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਕਰਨਗੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਡੀਆਂ ਮੱਛੀਆਂ ਦੀ ਬਜਾਏ ਛੋਟੀਆਂ ਮੱਛੀਆਂ ਫੜ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਰਜਨੀਸ਼ ਧੀਮਾਨ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਦੇ ਕਾਰਜਕਾਰੀ ਪ੍ਰਧਾਨ ਬਣਨ ਨਾਲ ਭਾਜਪਾ ਪੰਜਾਬ ਵਿੱਚ ਮਜ਼ਬੂਤ ਹੋਵੇਗੀ। ਅਸ਼ਵਨੀ ਸ਼ਰਮਾ ਨੇ ਪਾਰਟੀ ਵਿੱਚ ਲੰਮਾ ਅਤੇ ਸਮਰਪਿਤ ਯੋਗਦਾਨ ਪਾਇਆ ਹੈ। ਉਹ ਪਹਿਲਾਂ ਭਾਜਪਾ ਪੰਜਾਬ ਪ੍ਰਧਾਨ, ਭਾਜਪਾ ਯੁਵਾ ਮੋਰਚਾ ਪ੍ਰਧਾਨ ਅਤੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਭਾਜਪਾ ਨੇ ਕਈ ਮੋਰਚਿਆਂ ‘ਤੇ ਸਫਲਤਾ ਪ੍ਰਾਪਤ ਕੀਤੀ ਹੈ। ਹੁਣ ਇੱਕ ਵਾਰ ਫਿਰ ਪਾਰਟੀ ਨੇ ਉਨ੍ਹਾਂ ‘ਤੇ ਵਿਸ਼ਵਾਸ ਦਿਖਾਇਆ ਹੈ ਅਤੇ ਉਨ੍ਹਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਧੀਮਾਨ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਪਾਰਟੀ ਪੰਜਾਬ ਵਿੱਚ ਨਵੀਆਂ ਉਚਾਈਆਂ ਨੂੰ ਛੂਹੇਗੀ।
ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਸਰਦਾਰ ਪਰਮਿੰਦਰ ਸਿੰਘ ਬਰਾੜ, ਅਨਿਲ ਸਰੀਨ, ਮੀਤ ਪ੍ਰਧਾਨ ਜਤਿੰਦਰ ਮਿੱਤਲ, ਵਿਕਰਮ ਜੀਤ ਸਿੰਘ ਚੀਮਾ, ਸੂਬਾ ਸਕੱਤਰ ਰੇਣੂ ਥਾਪਰ, ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਵੀ, ਸੂਬਾ ਕੋਰ ਗਰੁੱਪ ਮੈਂਬਰ ਜੀਵਨ ਗੁਪਤਾ, ਵਪਾਰ ਸੈੱਲ ਦੇ ਪ੍ਰਧਾਨ ਦਿਨੇਸ਼ ਸਰਪਾਲ, ਸਾਬਕਾ ਸੂਬਾ ਜਨਰਲ ਸਕੱਤਰ ਪਰਵੀਨ ਬਾਂਸਲ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੀਵ ਕਤਨਾ, ਅਰੁਣੇਸ਼ ਸ਼ਰਮਾ, ਜਗਮੋਹਨ ਸ਼ਰਮਾ, ਪ੍ਰੇਮ ਮਿਤਲ, ਨਰਿੰਦਰ ਸਿੰਘ, ਗੇਜਾਰਾਮ ਬਾਲਮੀਕੀ, ਅਮਰਜੀਤ ਸਿੰਘ ਟਿੱਕਾ, ਸੀਨੀਅਰ ਨੇਤਾ ਅਸ਼ੋਕ ਲੁੰਬਾ, ਰਜਿੰਦਰ ਖੱਤਰੀ, ਰਮੇਸ਼ ਸ਼ਰਮਾ, ਪ੍ਰਾਨ ਲਾਲ ਭਾਟੀਆ, ਜਿਲਾ ਮਹਾ ਮੰਤਰੀ ਸਰਦਾਰ ਨਰਿੰਦਰ ਸਿੰਘ ਮੱਲੀ, ਡਾਕਟਰ ਕਨਿਕਾ ਜਿੰਦਲ, ਯਸ਼ਪਾਲ ਜਨੋਤਰਾ, ਜਿਲਾ ਮੀਤ ਪ੍ਰਧਾਨ ਮਹੇਸ਼ ਸ਼ਰਮਾ, ਡਾਕਟਰ ਨਿਰਮਲ ਨਈਅਰ, ਮਨੀਸ਼ ਚੋਪੜਾ, ਸੁਮਨ ਵਰਮਾ, ਹਰਸ਼ ਸ਼ਰਮਾ, ਅਸ਼ਵਨੀ ਟੰਡਨ, ਨਵਲ ਜੈਨ, ਲੱਕੀ ਸ਼ਰਮਾ, ਸਕੱਤਰ ਸਰਦਾਰ ਸਤਨਾਮ ਸਿੰਘ ਸੇਠੀ, ਅੰਕਿਤ ਬਤਰਾ, ਸੁਮੀਤ ਟੰਡਨ, ਅਮਿਤ ਡੋਗਰਾ, ਸੁਨੀਲ ਮੈਫਿਕ, ਕੌਂਸਲਰ ਦਲ ਦੀ ਨੇਤਾ ਪੂਨਮ ਰਤੜਾ, ਉਪ ਨੇਤਾ ਰੋਹਿਤ ਸਿੱਕਾ ,ਕੌਂਸਲਰ ਸੁਨੀਲ ਮੋਦਗਿਲ, ਹੈਪੀ, ਪਲਵੀ ਵਿਨਾਇਕ, ਰੁਚੀ ਵਿਸ਼ਾਲ ਗੁਲਾਟੀ, ਅਨਿਲ ਭਾਰਦਵਾਜ ,ਜਤਿੰਦਰ ਗੋਰੀਆਂਣ, ਪੂਰਵ ਕੌਂਸਲਰ ਗੁਰਦੀਪ ਸਿੰਘ ਨੀਟੂ, ਇੰਦਰ ਅਗਰਵਾਲ, ਹਰੀਸ਼ ਟੰਡਨ, ਵਿਪਨ ਵਿਨਾਇਕ ਯਸ਼ਪਾਲ ਚੌਧਰੀ ਮਹਿਲਾ ਮੋਰਚਾ ਦੀ ਪ੍ਰਧਾਨ ਸ਼ੀਨੂ ਚੁੱਗ, ਯੁਵਾ ਮੋਰਚਾ ਦੇ ਪ੍ਰਧਾਨ ਰਵੀ ਬਤਰਾ, ਕਿਸਾਨ ਮੋਰਚਾ ਪ੍ਰਧਾਨ ਸੁਖਦੇਵ ਸਿੰਘ ਗਿੱਲ, ਐਸਸੀ ਮੋਰਚਾ ਪ੍ਰਧਾਨ ਅਜੇਪਾਲ ਦਿਸਾਵਰ, ਸੰਤੋਸ਼ ਕਾਲੜਾ, ਮਹਿਲਾ ਮੋਰਚਾ ਦੀ ਪ੍ਰਦੇਸ਼ ਮੀਤ ਪ੍ਰਧਾਨ ਲੀਨਾ ਟਪਾਰੀਆ, ਹਰਕੇਸ਼ ਮਿੱਤਲ, ਪ੍ਰਦੇਸ਼ ਮੀਡੀਆ ਪੈਨਲਿਸਟ ਪਰਮਿੰਦਰ ਮਹਿਤਾ, ਗੁਰਦੀਪ ਸਿੰਘ ਗੋਸ਼ਾ, ਪ੍ਰੈਸ ਸਕੱਤਰ ਡਾਕਟਰ ਸਤੀਸ਼ ਕੁਮਾਰ ,ਸੋਸ਼ਲ ਮੀਡੀਆ ਸਕੱਤਰ ਰਾਜਨ ਪਾਂਧੇ, ਬੁਲਾਰੇ ਨੀਰਜ ਵਰਮਾ, ਸੰਜੀਵ ਚੌਧਰੀ, ਸੁਰਿੰਦਰ ਕੋਸ਼ਲ, ਧਰਮਿੰਦਰ ਸ਼ਰਮਾ, ਸਾਬਿਰ ਹੁਸੈਨ, ਪਰਵੀਨ ਸ਼ਰਮਾ, ਓਬੀਸੀ ਮੋਰਚਾ ਦੇ ਮਿਕਾ ਸਿੰਘ, ਨਰਿੰਦਰ ਸਿੰਘ, ਮਹਿਲਾ ਮੋਰਚਾ ਦੀ ਮਹਾਂ ਮੰਤਰੀ ਸੀਮਾ ਸ਼ਰਮਾ, ਸੀਮਾ ਵਰਮਾ ,ਰਜੇਸ਼ਵਰੀ ਗੋਸਾਈ, ਸੰਤੋਸ਼ ਵਿਜ, ਸਰਦਾਰ ਨਿਰਮਲ ਸਿੰਘ, ਐਸ.ਐਸ, ਸਰਦਾਰ ਵਨੀਤ ਪਾਲ ਮੋਗਾ,ਚੰਦਰਭਾਨ ਚੌਹਾਨ, ਡਾਲੀ ਗੋਸਾਈ, ਰਕੇਸ਼ ਕਪੂਰ, ਕੈਲਾਸ਼ ਚੌਧਰੀ , ਸਮਰਤਾ ਕੌਰ, ਮੰਡਲ ਪ੍ਰਧਾਨਾਂ ਵਿੱਚ ਨਿਊ ਜਨਤਾ ਨਗਰ ਮੰਡਲ ਤੋਂ ਗੁਰਵਿੰਦਰ ਸਿੰਘ ਭਮਰਾ,ਪ੍ਰਤਾਪ ਨਗਰ ਤੋਂ ਐਡਵੋਕੇਟ ਕੁਲਦੀਪ, ਦੁੱਗਰੀ ਤੋਂ ਰਾਕੇਸ਼ ਪਰਾਸ਼ਰ, ਸੁਭਾਨੀ ਬਿਲਡਿੰਗ ਤੋਂ ਹਿਮਾਂਸ਼ੂ ਕਾਲੜਾ, ਕਿਦਵਈ ਨਗਰ ਤੋਂ ਦੀਪਕ ਜੌਹਰ, ਮਾਧੋਪੁਰੀ ਤੋਂ ਅਮਿਤ ਮਿੱਤਲ, ਜਨਕਪੁਰੀ ਤੋਂ ਰਾਜੀਵ ਸ਼ਰਮਾ, ਜਮਾਲਪੁਰ ਤੋਂ ਵਿਨੋਦ ਰਾਣਾ, ਟਿੱਬਾ ਰੋਡ ਤੋਂ ਪ੍ਰਮੋਦ ਕੁਮਾਰ, ਫੋਕਲ ਪੁਆਇੰਟ ਤੋਂ ਅੰਕੁਰ ਵਰਮਾ, ਸੁਭਾਸ਼ ਨਗਰ ਤੋਂ ਅਮਿਤ ਰਾਏ, ਗੁਰੂ ਨਾਨਕ ਪੁਰਾ ਤੋਂ ਕੇਸ਼ਵ ਗੁਪਤਾ, ਸਲੇਮ ਟਾਬਰੀ ਤੋਂ ਅਮਿਤ ਸ਼ਰਮਾ,ਸ਼ਿਵਪੁਰੀ ਤੋਂ ਅਸ਼ੋਕ ਰਾਨਾ, ਘੰਟਾਘਰ ਤੋਂ ਚਿਰਾਗ ਅਰੋੜਾ, ਸ਼ਿਮਲਾਪੁਰੀ ਤੋਂ ਰਜੀਵ ਵਰਮਾ, ਗਿਆਸਪੁਰਾ ਤੋਂ ਸੁਰੇਸ਼ ਗਰਵਾਲ, ਡਾਬਾ ਤੋਂ ਬਲਵਿੰਦਰ ਸਿਆਲ, ਸ਼ੇਰਪੁਰ ਤੋਂ ਰਿਤੇਸ਼ ਜੈਸਵਾਲ,ਅਗਰ ਨਗਰ ਤੋਂ ਅਸ਼ੀਸ਼ ਗੁਪਤਾ,ਮਹਿਲਾ ਮੋਰਚਾ, ਯੁਵਾ ਮੋਰਚਾ ਅਤੇ ਹਜ਼ਾਰਾਂ ਭਾਜਪਾ ਵਰਕਰਾਂ ਨੇ ਨਵੇਂ ਚੁਣੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸਨਮਾਨ ਸਮਰੋਹ ਵਿੱਚ ਹਾਜ਼ਰ ਸਨ।
Editor: Sat Pal Soni. Kindly Like,Share and Subscribe our youtube channel CPD NEWS. Contact for News and advertisement at Mobile No. 98034-50601
1686400cookie-checkਸੂਬਾ ਭਾਜਪਾ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਲੁਧਿਆਣਾ ਪਹੁੰਚਣ ‘ਤੇ ਹੋਇਆ ਨਿੱਘਾ ਸਵਾਗਤ