December 3, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 29 ਅਪ੍ਰੈਲ,(ਪ੍ਰਦੀਪ ਸ਼ਰਮਾ): ਭਾਰਤ ਸਰਕਾਰ ਅਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਹੇਠ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ ) ਰਾਮਪੁਰਾ ਫੂਲ ਦੇ ਸਮੂਹ ਸਟਾਫ਼ ਅਤੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬਠਿੰਡਾ ਦੇ ਸਹਿਯੋਗ ਨਾਲ ਟੀਪੀਡੀ ਕਾਲਜ਼ ਰਾਮਪੁਰਾ ਫੂਲ ਵਿਖੇ ਅਪ੍ਰੈਟਸਿਪ ਕਮ ਪਲੇਸਮੈਟ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਵਿਧਾਇਕ ਬਲਕਾਰ ਸਿੰਘ ਸਿੱਧੂ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਅਜੋਕੇ ਸਮੇਂ ਵਿੱਚ ਹੁਨਰਮੰਦ ਕਾਮਿਆਂ ਦੀ ਲੋੜ, ਹਲਕੇ ਦੇ ਨੌਜਵਾਨ ਇਸ ਦਾ ਫਾਇਦਾ ਉਠਾਉਣ :  ਬਲਕਾਰ ਸਿੰਘ ਸਿੱਧੂ
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਹੁਨਰਮੰਦ ਕਾਮਿਆਂ ਦੀ ਬਹੁਤ ਜ਼ਰੂਰਤ ਹੈ ਜਿਹੜੇ ਨੌਜਵਾਨ ਹੱਥੀਂ ਕੰਮ ਕਰਕੇ ਆਪਣਾ ਰੁਜ਼ਗਾਰ ਚਲਾ ਸਕਦੇ ਹਨ ਉਹਨਾਂ ਨੂੰ ਅਜਿਹੇ ਮੌਕਿਆਂ ਦਾ ਲਾਭ ਲੈਣਾ ਚਾਹੀਦਾ। ਇੰਨਾ ਸ਼ਬਦਾਂ ਦਾ ਪ੍ਰਗਟਾਵਾਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਬੀਤੇ ਦਿਨ ਟੀ ਪੀ ਡੀ ਕਾਲਜ ਫੂਲ ਵਿਖੇ ਆਈਟੀਆਈ ਬਠਿੰਡਾ ਵੱਲੋਂ ਕਰਵਾਏ ਜਾ ਰਹੇ ਅਪੈ੍ਟਿਸਸਿਪ ਟ੍ਰੇਨਿੰਗ ਮੇਲੇ ਨੂੰ ਸੰਬੋਧਨ ਕਰਦਿਆਂ ਕੀਤਾ ਉਨ੍ਹਾਂ ਦਸਿਆ ਕਿ ਇਸ ਵਿੱਚ ਬੱਚਿਆਂ ਨੂੰ ਫਰੀ ਟ੍ਰੇਨਿੰਗ ਦੇ ਨਾਲ ਨਾਲ ਸੈਲਰੀ ਵੀ ਦਿੱਤੀ ਜਾਵੇਗੀ ਜਿਸ ਕਰਕੇ ਇਸ ਟ੍ਰੇਨਿੰਗ ਸਦਕਾ ਬੱਚਿਆਂ ਦੇ ਨਾਲ ਅਦਾਰਿਆਂ ਨੂੰ ਵੀ ਫਾਇਦਾ ਹੋਵੇਗਾ।
ਉਹਨਾਂ ਕਿਹਾ ਕਿ ਸਾਡੇ ਬੱਚੇ ਰੁਜ਼ਗਾਰ ਦੀ ਤਲਾਸ਼ ਲਈ ਵਿਦੇਸ਼ਾਂ ਵੱਲ ਜਾਂਦੇ ਹਨ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਰੁਜ਼ਗਾਰ ਦੇ ਅਜਿਹੇ ਮੌਕਿਆਂ ਦੀ ਤਲਾਸ਼ ਕਰ ਰਹੀ ਹੈ ਕੀ ਸਾਡੇ ਬੱਚੇ ਇੱਥੇ ਰਹਿਕੇ ਹੀ ਰੁਜ਼ਗਾਰ ਤੇ ਲੱਗ ਸਕਣ ਇਸ ਕਾਰਨ ਸਰਕਾਰ ਪੰਜਾਬ ਵਿੱਚ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਦੀ ਫਿਰਾਕ ਵਿਚ ਹੈ। ਉਹਨਾਂ ਕਿਹਾ ਕਿ ਸਾਨੂੰ ਹੁਨਰਮੰਦ ਕਾਮਿਆਂ ਦੀ ਲੋੜ ਹੈ ਅਜਿਹੇ ਮੌਕੇ ਤਹਾਨੂੰ ਹੁਨਰਮੰਦ ਬਣਨ ਵਿੱਚ ਸਹਾਈ ਹੋਣਗੇ। ਸਮਾਗਮ ਦੇ ਅਖੀਰ ‘ਤੇ ਪਿ੍ੰਸੀਪਲ ਗੁਰਪ੍ਰੀਤ ਕੌਰ ਗਿੱਲ ਵੱਲੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਸੂਆਗਤ ਕੀਤਾ ਤੇ ਜੀ ਆਇਆਂ ਕਿਹਾ।
ਟਰਾਈਡੈਂਟ ਗਰੁੱਪ ਨੇ ਮਕੈਨੀਕਲ ਅਤੇ ਇਲੈਕਟ੍ਰੋਨਿਕ ਆਈਟੀਆਈ ਪਾਸ 257 ਸਿੱਖਿਆਰਥੀਆਂ ਨੂੰ ਅਪ੍ਰੈਟਸਿਪ ਵਾਸਤੇ ਚੁਣਿਆਂ
ਇਸ ਕੈਂਪ ਵਿੱਚ 257  ਦੇ ਕਰੀਬ ਆਈ ਟੀਆਈ  ਪਾਸ ਆਊਟ ਸਿਖਿਆਰਥੀਆਂ ਵਜੋਂ ਰਜ੍ਰਿਟੇਰਸਨ ਕਰਵਾਈ ਕੈਂਪ ਵਿੱਚ ਟਰਾਈਡੈਂਟ ਗਰੁੱਪ ਬਰਨਾਲਾ ਵੱਲੋਂ ਵਿਸ਼ੇਸ਼ ਤੌਰ ਤੇ ਮਕੈਨੀਕਲ ਅਤੇ ਇਲੈਕਟ੍ਰੋਨਿਕ ਆਈਟੀਆਈ ਪਾਸ ਆਊਟ ਸਿਖਿਆਰਥੀਆਂ ਦੀ ਅਪ੍ਰੈਟਿਸਪ ਵਾਸਤੇ ਚੋਣ ਕੀਤੀ। ਇਸ ਮੌਕੇ ਡਾਕਟਰ ਬਰਜਿੰਦਰ ਕੌਰ ਪ੍ਰਿੰਸੀਪਲ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਅਤੇ ਤੀਰਥਪਾਲ ਸਿੰਘ ਡਿਪਟੀ ਸੀਈਓ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਉਰੋ ਬਠਿੰਡਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਕੌਰ ਗਿੱਲ ਪ੍ਰਿੰਸੀਪਲ,ਡਾ ਬਰਜਿੰਦਰ ਕੌਰ ਪ੍ਰਿੰਸੀਪਲ ਟੀਪੀਡੀ ਮਾਲਵਾ ਕਾਲਜ, ਤੀਰਥਪਾਲ ਸਿੰਘ, ਸ੍ਰੀਮਤੀ ਮਨਦੀਪ ਕੌਰ ਸਿੱਧੂ ਤੇ ਸਰਵਣ ਸਿੰਘ ਸੰਧੂ ਆਦਿ ਹਾਜ਼ਰ ਸਨ।
116660cookie-checkਟੀਪੀਡੀ ਕਾਲਜ਼ ਫੂਲ ਵਿਖੇ ਅਪ੍ਰੈਟਸਿਪ ਟ੍ਰੇਨਿੰਗ ਮੇਲਾ ਕਰਵਾਇਆ
error: Content is protected !!