ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ
ਲੁਧਿਆਣਾ – ਈਸਾਈ ਧਰਮ ਗੁਰੂ ਅਪੋਸਟਲ ਅੰਕੁਰ ਯੂਸਫ਼ ਨਰੂਲਾ ਵੱਲੋਂ ਵੱਖ ਵੱਖ ਦੇਸ਼ਾਂ ਦੀ ਯਾਤਰਾ ਯਾਤਰਾ ਦੌਰਾਨ ਉਹ ਆਸਟ੍ਰੇਲੀਆ ਪੁੱਜੇ ਜਿੱਥੇ ਪ੍ਰਧਾਨ ਮੰਤਰੀ ਮਾਨਯੋਗ ਐਂਟੋਨੀ ਅਲਬਨੇਸ ਵੱਲੋ ਉਨਾਂ ਦਾ ਸਵਾਗਤ ਕਰਦਿਆਂ ਰਾਤਰੀ ਭੋਜ ਦੇ ਸੱਦੇ ਤੇ ਉਹਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅਪੋਸਟਲ ਅੰਕੁਰ ਨਰੂਲਾ ਨੇ ਓਹਨਾਂ ਨਾਲ ਪ੍ਰਭੂ ਯਿਸ਼ੂ ਮਸੀਹ ਦੇ ਵਚਨਾਂ ਦੀ ਸਾਂਝ ਪਾਈ ਅਤੇ ਆਪਣੀ ਗਵਾਹੀ ਦੱਸੀ, ਜਿਸ ਤੇ ਪ੍ਰਭੂ ਯਿਸ਼ੂ ਮਸੀਹ ਪ੍ਰਤੀ ਅਪੋਸਟਲ ਅੰਕੁਰ ਯੂਸਫ਼ ਨਰੂਲਾ ਦੇ ਗਿਆਨ ਤੇ ਪ੍ਰਧਾਨ ਮੰਤਰੀ ਐਂਟੋਨੀ ਬਹੁਤ ਖੁਸ਼ ਹੋਏ।
ਇਸ ਮੌਕੇ ਤੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਟੋਨੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਦੇਸ਼ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਭਾਰਤੀ ਲੋਕਾਂ ਵੱਲੋ ਦੇਸ਼ ਦੀ ਉੱਨਤੀ ਤੇ ਤਰੱਕੀ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਵੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਇਸ ਮੌਕੇ ਅਪੋਸਟਲ ਅੰਕੁਰ ਨਰੂਲਾ ਵੱਲੋ ਧਰਮ ਪ੍ਰਚਾਰ ਦੇ ਨਾਲ ਨਾਲ ਚਲਾਏ ਜਾ ਰਹੇ ਲੋਕ ਭਲਾਈ ਕੰਮਾਂ ਜਿਸ ਤਰ੍ਹਾਂ ਵਿਧਵਾ ਔਰਤਾਂ ਦੀ ਮਦਦ, ਗਰੀਬ ਲੋਕਾਂ ਲਈ ਰਾਸ਼ਨ ਅਤੇ ਹਸਪਤਾਲਾਂ ਵਿੱਚ ਲੋੜਵੰਦਾਂ ਦੀ ਇਲਾਜ ਕਰਵਾਉਣਾ ਆਦਿ ਕੰਮਾਂ ਬਾਰੇ ਵੀ ਉਨ੍ਹਾਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ।
# Contact us for News and advertisement on 980-345-0601
Kindly Like,Share & Subscribe http://charhatpunjabdi.com
1554600cookie-checkਅੰਕੁਰ ਨਰੂਲਾ ਵੱਲੋਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨਾਲ ਮੁਲਾਕਾਤ