December 22, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, ( ਸਤ ਪਾਲ ਸੋਨੀ ):  ਅੱਜ ਦੇ ਦਿਨ ਸੰਨ 2014 ਨੂੰ ਪੰਜਾਬੀ ਸੂਫ਼ੀ ਸੰਗੀਤ ਦੇ ਬ੍ਰਹਿਮੰਡ ਵਿੱਚ ਆਪਣੀ ਗੌਰਵਮਈ ਸ਼ਾਨਦਾਰ ਕਲਾਂ ਦੀ ਅਮਿੱਟ ਛਾਪ ਛੱਡਣ ਵਾਲੇ ਵਿਸ਼ਵ ਪ੍ਰਸਿੱਧ ਸੁਰੀਲੇ , ਸਿਰਮੌਰ ਅਤੇ ਸੀਨੀਅਰ ਸੂਫ਼ੀ ਗਾਇਕ ਸਤਿਕਾਰਯੋਗ ਉਸਤਾਦਾਂ ਦੇ ਉਸਤਾਦ ਜਨਾਬ ਬਰਕਤ ਸਿੱਧੂ  ਆਪਣੇ ਦੁਨੀਆਂ ਵਿੱਚ ਵਸਦੇ ਅਣਗਿਣਤ ਸਰੋਤਿਆਂ , ਦਰਸ਼ਕਾਂ , ਪ੍ਰਸੰਸਕਾ ਅਤੇ ਉਪਾਸ਼ਕਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਰੁਖ਼ਸਤ ਹੋ ਗਏ ਸਨ।ਉਹ ਦਰਵੇਸ਼ ਗਾਇਕ ਦੀ ਸੂਫ਼ੀ ਸੰਗੀਤ ਮਹਿਫਲਾਂ ਨੂੰ ਵਡੇ ਵਡੇ ਧੰਨਤਰ ਗਵਈਏ ਆਪ ਸਰੋਤੇ ਬਣ ਕੇ ਸੁਣਦੇ ਸਨ।ਪੰਜਾਬੀ ਸੂਫ਼ੀ ਸੰਗੀਤ ਜਗਤ ਵਿਚ ਇਕ ਵਡੇਰਾ ਵਡਮੁੱਲਾ ਮਾਣਮੱਤਾ ਗੌਰਵਮਈ ਹਸਤਾਖਰ ਹਨ । ਸੰਗੀਤ ਜਗਤ ਵਿਚ ਅਜਿਹੇ ਬਹੁਤ ਘੱਟ ਬੁਧੀਜੀਵੀ ਵਿਦਵਾਨ ਸ਼ਖ਼ਸੀਅਤਾਂ ਦੀ ਹਨ । ਜਿਨ੍ਹਾਂ ਦੀ ਮਧੁਰ , ਮਖ਼ਮਲੀ ਅਤੇ ਸੁਰੀਲੀ ਆਵਾਜ਼ ਦੀ ਕੁਦਰਤੀ ਬਖਸ਼ਿਸ਼ ਹੁੰਦੀ ਹੈ ।
ਉਨ੍ਹਾਂ ਨੂੰ ਵਡੇ ਸੰਗੀਤ ਜਗਤ ਦੇ ਉਦਯੋਗਿਕ ਸ਼ਖ਼ਸੀਅਤਾਂ ਨੇ ਸੂਫ਼ੀ ਗਾਇਕੀ ਤੋਂ ਇਲਾਵਾ ਹੋਰ ਸਮੇਂ ਦੀ ਮੰਗ ਅਨੁਸਾਰ ਗਾਉਣ ਲਈ ਵਡੇਰੇ ਲਾਲਚ ਅਤੇ ਚਮਕ ਦਮਕ ਦੇ ਸਜ਼ਗਬਾਗ ਵਿਖਾਏ, ਪਰ ਉਸ ਫੱਕਰ ਗਾਇਕ ਦੀ ਸੰਗੀਤਕ ਇਬਾਦਤ ਅਗੇ ਸਭ ਫ਼ਿੱਕੇ ਪੈ ਗਏ । ਉਨ੍ਹਾਂ  ਦੀ ਮਿਹਨਤ , ਲਗਨ ਅਤੇ ਦ੍ਰਿੜ੍ਹਤਾ ਵਾਰੇ ਜੇ ਮੈਂ ਉਸਤਤ ਲਿਖ਼ਣ ਲਗਾਂ ਤਾਂ ਸਮੁੰਦਰ ਵਿੱਚ ਚੁਭੀਆਂ ਮਾਰ ਕੇ ਕੱਢੇ ਸ਼ਬਦ ਵੀ ਬੋਨੇ ਪੈ ਜਾਣਗੇ । ਉਨ੍ਹਾਂ ਦੇ ਗਾਏ ਗੀਤ ਅੱਜ ਵੀ ਕਈ ਗਾਇਕ ਗਾ ਕੇ ਸੁਰ ਵਿੱਚ ਹੁੰਦੇ ਹਨ ।  ਰੱਬਾ ਮੇਰੇ ਹਾਲ ਦਾ ਮਹਿਰਮ ਤੂੰ , ਤੁਰ ਚਲੇ ਗੁਆਂਢੋ ਯਾਰ ,  ਦੀਦਾਰ ਮਾਹੀ ਦਾ ਅਤੇ ਕੁਝ ਪਾਕਿਸਤਾਨੀ ਫੰਕਾਰਾਂ ਦੇ ਗੀਤ ਅਤੇ ਖਾਸ ਦੋਹਰੀ ਅਵਾਜ਼ ਵਿਚ ” ਗੋਰੀਏ ਮੈਂ ਜਾਣਾਂ ਪ੍ਰਦੇਸ  ” ਬਹੁਤ ਮਕਬੂਲ ਹਨ । ਉਨ੍ਹਾਂ ਦੇ ਨਾਲ ਬਹੁਤ ਹੀ ਸੁਰੀਲੀ ਅਤੇ ਅਦਬੀ ਗਾਇਕਾ ਸਤਿਕਾਰਯੋਗ ਸ੍ਰੀਮਤੀ ਜਮੀਲਾ ਬਾਨੋ ਜੀ ਨੇ ਬਹੁਤ ਖੂਬਸੂਰਤ ਹਰ ਪਖੋਂ ਸਾਥ ਦਿੱਤਾ ਹੈ ।
 ਸਤਿਕਾਰਯੋਗ ਉਸਤਾਦ ਬਰਕਤ ਸਿੱਧੂ ਜੀ ਅਖ਼ੀਰ ਵਿੱਚ ਕੈਂਸਰ ਦੀ ਨਾ-ਮਰਾਦ ਬਿਮਾਰੀ ਤੋਂ ਪੀੜਤ ਸਨ । ਪ੍ਰੀਵਾਰ ਵਲੋਂ ਅਤੇ ਪੰਜਾਬ ਸਰਕਾਰ ਵਲੋਂ ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿੱਚ ਬਹੁਤ ਵਧੀਆ ਇਲਾਜ ਕਰਵਾਇਆ । ਪਰਿਵਾਰ ਨੇ ਬਹੁਤ ਸੇਵਾ ਕੀਤੀ ਅਤੇ ਉਨ੍ਹਾਂ ਦੀ ਖ਼ਬਰ ਲੈਣ ਆਉਣ ਵਾਲੇ ਸਭ ਸ਼ੁਭਚਿੰਤਕਾਂ ਨੂੰ ਖਿੜੇ ਮੱਥੇ ਮਿਲਦੇ ਸਨ  । ਉਨ੍ਹਾਂ ਦੇ ਜੀਵਨ ਕਾਲ ਵਿੱਚ ਉਨ੍ਹਾਂ ਦੇ ਵਡੇਰੇ ਗੌਰਵਮਈ ਸਨਮਾਨਾ ਨਾਲ ਸਤਿਕਾਰ ਕੀਤਾ ਹੈ । ਪਰ ਅੱਜ ਵੀ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਜਿਸ ਸਨਮਾਨ ਪੁਰਸਕਾਰ ਦੇ ਉਹ ਹੱਕਦਾਰ ਸਨ । ਉਹ ਨਹੀਂ ਦਿੱਤਾ ਗਿਆ ਹੈ ।
ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਦੇ ਨਾਮ ਨੂੰ ਮਰਨੋਂ ਉਪਰੰਤ ਕੋਟੇ ਵਿਚੋਂ ” ਪਦੱਮ ਸ੍ਰੀ ਪੁਰਸਕਾਰ ” ਦੇ ਲਈ ਨਾਮਜ਼ਦ ਕਰਕੇ ਸਤਿਕਾਰ ਕੀਤਾ ਜਾਵੇ । ਪੰਜਾਬ ਸਰਕਾਰ ਵੀ ਉਸ ਫੱਕਰ ਸੂਫ਼ੀ ਗਾਇਕੀ ਦੇ ਬੇਤਾਜ਼ ਬਾਦਸ਼ਾਹ ਦੀ ਯਾਦ ਨੂੰ ਸਦੀਵੀ ਤਾਜ਼ਾ ਰੱਖਣ ਲਈ ਕੋਈ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰੇ । ਅਜਿਹੇ ਦੇਵ ਲੋਕ ਦੇ ਗਾਇਕ ਦੂਨੀਆਂ ਤੇ ਵਾਰ ਵਾਰ ਜਨਮ ਨਹੀਂ ਲੈਂਦੇ । ਅੱਜ ਉਨ੍ਹਾਂ ਦੀ ਬਰਸੀ ਤੇ ਮੈਂ ਉਨ੍ਹਾਂ ਨੂੰ ਪ੍ਰਣਾਮ ਕਰਦਾ ਹੋਇਆ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਦਾ ਹਾਂ ।
#For any kind of News and advertisment contact us on 980-345-0601
125760cookie-checkਉਸਤਾਦ ਬਰਕਤ ਸਿੱਧੂ ਜੀ ਦੀ ਬਰਸੀ ਤੇ ਭਾਵਭਿੰਨੀ ਸ਼ਰਧਾਂਜਲੀ
error: Content is protected !!