September 15, 2024

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 16 ਅਗਸਤ ( ਪ੍ਰਦੀਪ ਸ਼ਰਮਾ) : ਰਾਮਪੁਰਾ ਫੂਲ ਦੀ ਨਵੀਂ ਅਨਾਜ ਮੰਡੀ ਵਿਖੇ ਆਯੋਜਿਤ ਸਬ ਡਵੀਜ਼ਨ ਪੱਧਰ ਦੇ 75ਵੇਂ ਸੁਤੰਤਰਤਾ ਦਿਵਸ ਸਮਾਰੋਹ ਮੌਕੇ ਐਸਡੀਐਮ ਫੂਲ ਓਮ ਪ੍ਰਕਾਸ਼, ਵਿਧਾਇਕ ਬਲਕਾਰ ਸਿੰਘ ਸਿੱਧੂ, ਮੈਜਿਸਟ੍ਰੇਟ ਮੀਨਾਕਸ਼ੀ ਗੁਪਤਾ, ਮੈਜਿਸਟ੍ਰੇਟ ਦਲੀਪ ਕੁਮਾਰ ਅਤੇ ਡੀਐਸਪੀ ਅਸ਼ਵੰਤ ਸਿੰਘ ਵੱਲੋਂ ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਰਾਮਪੁਰਾ ਫੂਲ ਦੀ ਡਾਕਟਰ ਰੰਜੂ ਜਿੰਦਲ ਨੂੰ ਸਨਮਾਨਿਤ ਕੀਤਾ ਗਿਆ।
ਡਾਕਟਰ ਰੰਜੂ ਜਿੰਦਲ ਨੂੰ ਇਹ ਸਨਮਾਨ ਆਯੂਰਵੈਦਿਕ ਇਲਾਜ ਪ੍ਰਣਾਲੀ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਅਤੇ ਇਲਾਕੇ ਵਿੱਚ ਆਯੂਰਵੈਦ ਦੇ ਪ੍ਰਚਾਰ-ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਲਈ ਦਿੱਤਾ ਗਿਆ। ਡਾਕਟਰ ਰੰਜੂ ਜਿੰਦਲ ਨੂੰ ਇਹ ਸਨਮਾਨ ਮਿਲਣ ਤੇ ਨਗਰ ਕੌਂਸਲ ਰਾਮਪੁਰਾ ਫੂਲ ਦੇ ਸਾਬਕਾ ਪ੍ਰਧਾਨ ਸੁਨੀਲ ਬਿੱਟਾ, ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਕਮੇਟੀ ਦੇ ਸਰਪ੍ਰਸਤ ਮਾਸਟਰ ਹਰਬੰਸ ਲਾਲ, ਚੇਅਰਮੈਨ ਇੰਜੀਨੀਅਰ ਕਮਲੇਸ਼ ਸਰਾਫ, ਪ੍ਰਧਾਨ ਬਲਵਿੰਦਰ ਗੋਇਲ, ਜਨਰਲ ਸਕੱਤਰ ਕੈਲਾਸ਼ ਕੌਸ਼ਿਕ, ਖਜਾਨਚੀ ਹੇਮਰਾਜ ਮਿੱਤਲ, ਰਾਜ ਕਾਂਸਲ, ਇਸ਼ਵਰ ਗੋਇਲ,  ਪ੍ਰਕਾਸ਼ ਚੌਧਰੀ, ਪ੍ਰਦੀਪ ਸਰਾਫ, ਬਲਦੇਵ ਜਿੰਦਲ, ਸੁਰੇਸ਼ ਰਿੱਕੀ, ਨਰਿੰਦਰ ਬਾਂਸਲ, ਪ੍ਰੀਤਮ ਸਿੰਘ ਆਰਟਿਸਟ ਅਤੇ ਪਵਨ ਮੇਹਤਾ ਨੇ ਉਹਨਾਂ ਨੂੰ ਵਧਾਈ ਦਿੱਤੀ।
#For any kind of News and advertisment contact us on 980-345-0601
125730cookie-checkਸ਼ਲਾਘਾਯੋਗ ਸੇਵਾਵਾਂ ਲਈ ਸੁਤੰਤਰਤਾ ਦਿਵਸ ਸਮਾਰੋਹ ਮੌਕੇ ਡਾਕਟਰ ਰੰਜੂ ਜਿੰਦਲ ਨੂੰ ਕੀਤਾ ਸਨਮਾਨਿਤ
error: Content is protected !!