April 20, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 16 ਦਸੰਬਰ(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਰਾਮਪੁਰਾ ਡਵੀਜਨ ਜੇ.ਏ ਕੌਂਸਲ ਮੰਡਲ ਰਾਮਪੁਰਾ ਦੀ ਮੀਟਿੰਗ ਇੰਜੀਨੀਅਰ ਕੇਵਲ ਕਿ੍ਰਸਨ ਸੇਠੀ ਅਤੇ ਇੰਜ. ਜਰਨੈਲ ਸਿੰਘ  ਦੀ ਪ੍ਰਧਾਨਗੀ ਹੇਠ ਹੋਈ। 17 ਨਵੰਬਰ ਨੂੰ ਮੇਨੇਜਮੈਂਟ ਵੱਲੋਂ ਮੰਨੀਆਂ ਮੰਗਾਂ ਤੋ ਟਾਲਮਟੋਲ ਕਰਨ ਕਰਕੇ ਜੇ.ਏ ਕੌਂਸਲ ਵੱਲੋਂ ਆਰੰਭੇ ਸੰਘਰਸ ਅਨੁਸਾਰ 10 ਤੋਂ 15 ਦਸੰਬਰ ਤੱਕ ਸਮੂਹ ਜੇ.ਈ ਛੁੱਟੀ ਉਪਰ ਚੱਲ ਰਹੇ ਸਨ
16 ਤੋਂ 21 ਦਸੰਬਰ ਤੱਕ ਜੇ.ਈ ਸਮੂਹਿਕ ਛੁੱਟੀ ਤੇ ਰਹਿਣਗੇ  
ਆਗੂਆਂ ਨੇ ਕਿਹਾ ਕਿ ਹੁਣ ਫਿਰ 16 ਤੋਂ 21 ਦਸੰਬਰ ਤੱਕ ਸਾਰੇ ਜੇ ਈ ਸਮੂਹਿਕ ਛੁੱਟੀ ਤੇ ਰਹਿਣਗੇ। ਇਸ ਦੌਰਾਨ ਮਹਿਕਮੇ ਦਾ ਕੋਈ ਵੀ ਵਿੱਤੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰੀ ਬੋਰਡ ਮੈਨੇਜਮੈਂਟ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਹੈਡ ਆਫਿਸ ਪਟਿਆਲਾ ਦੇ ਮੇਨ ਗੇਟ ਤੇ ਭੁੱਖ ਹੜਤਾਲ ਲਗਾਤਾਰ ਜਾਰੀ ਹੈ। ਇਸ ਤੋਂ ਇਲਾਵਾ ਮਿਤੀ 21 ਦਸੰਬਰ ਨੂੰ ਪੰਜਾਬ ਦੇ ਸਮੂਹ ਇੰਜਨੀਅਰ ਹੈਡ ਆਫਿਸ ਪਟਿਆਲਾ ਧਰਨਾ ਦੇਣਗੇ।ਇਸ ਮੌਕੇ ਮੰਡਲ ਦੇ ਆਗੂ ਹਾਜਰ ਸਨ। 
95600cookie-check21 ਦਸੰਬਰ ਨੂੰ ਪੰਜਾਬ ਦੇ ਸਮੂਹ ਇੰਜਨੀਅਰ ਹੈਡ ਆਫਿਸ ਪਟਿਆਲਾ ਵਿਖੇ ਧਰਨਾ ਦੇਣਗੇ
error: Content is protected !!