December 22, 2024

Loading

ਲੁਧਿਆਣਾ, ( ਬਿਊਰੋ ) : ਆਲ ਮੀਡੀਆ ਪ੍ਰੈੱਸ ਕਲੱਬ ਵਲੋਂ ਸਰਕਟ ਹਾਊਸ ਵਿਖੇ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ , ਜਿਸ ਵਿੱਚ ਕਲੱਬ ਦੇ ਪਦਅਧਿਕਾਰੀ ਅਤੇ ਮੈਂਬਰ ਸ਼ਾਮਿਲ ਹੋਏ ।ਅੱਜ ਦੀ ਮੀਟਿੰਗ ਵਿੱਚ ਆਲ ਮੀਡੀਆ ਪ੍ਰੈੱਸ ਕਲੱਬ ਦੇ ਸਰਪ੍ਰਸਤ ਸਵਰਗਵਾਸੀ ਐੱਸ  ਪੀ ਸਿੰਘ ਜੀ ਦੀ ਧਰਮ ਪਤਨੀ ਸ਼੍ਰੀ ਮਤੀ ਲਵਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਪੁੱਜੇ । ਸਾਰੇ ਮੈਂਬਰਾਂ ਨੇ ਸ਼੍ਰੀ ਮਤੀ ਲਵਪ੍ਰੀਤ ਕੌਰ ਦਾ ਮੀਟਿੰਗ ਵਿੱਚ ਪੁੱਜਣ ਲਈ  ਧੰਨਵਾਦ ਕੀਤਾ । ਬਾਦ ਵਿੱਚ ਸਾਰੇ ਮੈਂਬਰਾਂ ਵਲੋਂ ਸ਼੍ਰੀ ਮਤੀ ਲਵਪ੍ਰੀਤ ਕੌਰ ਨੂੰ ਸਰਪ੍ਰਸਤ ਬਣਾਇਆ ਗਿਆ ਅਤੇ ਅਮਿਤ ਥਾਪਰ ਨੂੰ ਨਿਰਵਿਰੋਧ ਕਲੱਬ ਦਾ ਪ੍ਰਧਾਨ ਚੁਣਿਆ । ਇਸ ਬਾਰੇ ਸਾਰੇ ਮੈਂਬਰਾਂ ਨੇ ਆਪਣੀ ਸਹਿਮਤੀ ਜਤਾਈ। ਇਸ ਮੌਕੇ ਕਲੱਬ ਦੇ ਪ੍ਰਧਾਨ ਅਮਿਤ ਥਾਪਰ ਨੇ ਮੀਟਿੰਗ ਵਿੱਚ ਆਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਜੋ ਜਿੰਮੇਵਾਰੀ ਮੈਨੂੰ ਸੌਂਪੀ ਗਈ ਹੈ ਉਸਨੂੰ ਤਹਿ ਦਿਲੋੰ ਅਤੇ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ । ਇਸ ਮੌਕੇ ਦਵਿੰਦਰ ਰਾਜਪੂਤ, ਰਿੰਕੂ ਕੁਮਾਰ, ਹਰੀ ਸਿੰਘ, ਕਮਲ ਅਗਰਵਾਲ, ਮੈਡਮ ਸੰਦੀਪ ਸ਼ਰਮਾ, ਹਰਪ੍ਰੀਤ ਸਿੰਘ , ਸੰਤੋਸ਼ ਸਿੰਘ, ਧਰਮ ਪਾਲ ਮੈਨਰਾ,ਬਲਵਿੰਦਰ ਸਿੰਘ ਸਿਆਣ, ਵਿਸ਼ਨੂੰ, ਬਲਜੀਤ ਸਿੰਘ, ਸਤਨਾਮ ਸਿੰਘ, ਵਿਕੀ ਭਗਤ, ਅਸ਼ੋਕ ਕੁਮਾਰ, ਮੋਹਨ ਸਿੰਘ, ਐੱਸ  ਕੇ ਖੰਨਾ, ਸੁਖਦੇਵ ਸਿੰਘ , ਵਿਕੀ ਸਿੰਘ , ਨੰਦ ਲਾਲ , ਰਾਮ ਚੰਦਰ , ਪਵਨ ਕੁਮਾਰ , ਰਾਮ ਕ੍ਰਿਸ਼ਨ ਅਰੋੜਾ , ਅਮਰਜੀਤ ਸਿੰਘ , ਦਰਸ਼ਨ ਰਾਣਾ , ਸੁਰਿੰਦਰ ਸਿੰਘ , ਸੰਦੀਪ ਸਿੰਘ , ਪਵਨ ਪਾਂਡੇ , ਰਾਜੂ, ਪਾਰਸ ਦਾਨੀਆ, ਵੀ ਕੇ ਬੱਤਰਾ, ਆਦਰਸ਼ ਸ਼ਾਹ, ਐੱਡਵੋਕੇਟ ਗੁਰਿੰਦਰ ਸੂਦ ਅਤੇ ਐੱਡਵੋਕੇਟ ਸੁਨੀਤਾ ਸ਼ਰਮਾ ਆਦਿ ਵਿਸ਼ੇਸ਼ ਤੌਰ ਤੇ ਹਾਜਿਰ ਹੋਏ ।

55060cookie-checkਅਮਿਤ ਥਾਪਰ ਨੂੰ ਨਿਰਵਿਰੋਧ ਆਲ ਮੀਡੀਆ ਪ੍ਰੈੱਸ ਕਲੱਬ ਦਾ ਪ੍ਰਧਾਨ ਚੁਣਿਆ
error: Content is protected !!