April 19, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 9 ਜਨਵਰੀ (ਪਰਦੀਪ ਸ਼ਰਮਾ): ਸਵ: ਜਸਵਿੰਦਰ ਕੁਮਾਰ ਉਰਫ ਬਬਲੀ ਦੀ ਪਤਨੀ ਦੋ ਧੀਆਂ ਦੇ ਸ਼ਿਕਾਰ ਤੋਂ ਬਾਅਦ ਅੱਜ ਪੱਤਰ ਦਾ ਵੀ ਸ਼ਿਕਾਰ ਰਾਮਪੁਰਾ ਫੂਲ ਦੇ ਰਾਮਬਾਗ ਵਿੱਚ ਕੀਤੀ ਗਿਆ। ਜਾਣਕਾਰੀ ਅਨੁਸਾਰ ਬਬਲੀ ਬਾਹੀਆ ਦੇ ਪੁੱਤਰ ਪੀਰੂ ਦੀ ਲਾਸ਼ ਤਲਵੰਡੀ ਸਾਬੋ ਦੇ ਨੇੜੇ ਪਿੰਡ ਡੇਰੇਵਾਦ ਦੇ ਹੈਡਰੇ ਵਿੱਚੋ ਬਰਾਮਦ ਕੀਤੀ ਗਈ। ਬਬਲੀ ਬਾਹੀਆ ਉਸ ਪਤਨੀ ਤੇ ਧੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੀਰੂ ਦੀ ਭਾਲ ਵੀ ਸਰਗਰਮੀ ਨਾਲ ਕੀਤੀ ਜਾ ਰਹੀ ਸੀ। ਪੀਰੂ ਦੀ ਲਾਸ਼ ਨੂੰ ਅੱਜ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਪੋਸਟ ਮਾਰਟਮ ਤੋਂ ਬਾਅਦ ਰਾਮ ਬਾਗ ਵਿੱਚ ਸੰਸਕਾਰ ਕੀਤਾ ਗਿਆ। ਜਿਥੇ ਸੈਂਕੜੇ ਨਮ ਅੱਖਾਂ ਨੇ ਨੀਰੂ ਨੇ ਅੰਤਿਮ ਦਿੱਤੀ ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਪਟਿਆਲਾ ਨੇੜੇ ਭਾਖੜਾ ਨਹਿਰ ਵਿੱਚ ਵਾਪਰੇ ਹਾਦਸੇ ਦੌਰਾਨ ਸਥਾਨਕ ਸ਼ਹਿਰ ਵਾਸੀ ਜਸਵਿੰਦਰ ਕੁਮਾਰ ਉਰਫ ਬਬਲੀ ਦਾ ਪਰਿਵਾਰ ਕਾਰ ਸਮੇਤ ਭਾਖੜਾ ਨਹਿਰ ਵਿੱਚ ਡਿੱਗ ਗਿਆ ਸੀ ਤੇ ਗੋਤੇਖੋਰਾਂ ਵੱਲੋਂ ਹਾਦਸਾ ਗ੍ਰਸਤ ਕਾਰ ਵਿੱਚ ਸਵਾਰ ਜਸਵਿੰਦਰ ਕੁਮਾਰ ਦੀ ਪਤਨੀ ਨੀਲਮ ਰਾਣੀ ਤੇ ਉਸਦੀ ਵੱਡੀ ਬੇਟੀ ਸੁਮੀਤਾ ਰਾਣੀ ਉਰਫ਼ ਸੀਖਾਂ ਦੀ ਲਾਸ਼ ਭਾਖੜਾ ਵਿੱਚ ਭਾਲ ਲਈ ਸੀ ਤੇ ਘਟਨਾ ਦੇ ਤੀਸਰੇ ਦਿਨ ਜਸਵਿੰਦਰ ਕੁਮਾਰ ਉਰਫ ਬਬਲੀ ਤੇ ਉਸਦੀ ਛੋਟੀ ਬੇਟੀ ਈਸਿਕਾ ਦੀ ਲਾਸ਼ ਵੀ ਡੱਬਵਾਲੀ ਪੜਿਓ ਨਹਿਰ ਵਿੱਚ ਮਿਲ ਗਈ ਹੈ ਪਰ ਨੋ ਸਾਲ ਨੰਨੇ ਬੱਚੇ ਪੀਰੂ ਦੀ ਭਾਲ ਕੀਤੀ ਜਾ ਰਹੀ ਸੀ, ਜਿਸ ਦੀ ਲਾਸ਼ ਤਲਵੰਡੀ ਸਾਬੋ ਦੇ ਨੇੜੇ ਪਿੰਡ ਡੇਰੇਵਾਦ ਦੇ ਹੈਡਰੇ ਵਿੱਚੋ ਬਰਾਮਦ ਕੀਤੀ ਗਈ।

 

99130cookie-checkਪਤਨੀ ਤੇ ਦੋ ਧੀਆਂ ਤੋਂ ਬਾਅਦ ਅੱਜ ਪੁੱਤਰ ਪੀਰੂ ਦਾ ਵੀ ਕੀਤਾ ਸੰਸਕਾਰ
error: Content is protected !!