April 20, 2024

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ, 16 ਸਤੰਬਰ (ਪ੍ਰਦੀਪ ਸ਼ਰਮਾ) : ਪਿਛਲੇ ਦਿਨੀਂ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਗੁਜਰਾਤ ਸੂਬੇ ਦੇ ਚੋਣ ਦੌਰੇ ਤੇ ਗਏ ਸਨ। ਉੱਥੇ ਉਹਨਾਂ ਨੇ ਗੁਜਰਾਤ ਸੂਬੇ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਕੀਤਾ ਤੇ ਉਹ ਇੱਕ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਦੇ ਤੌਰ ‘ਤੇ ਉੱਭਰ ਕੇ ਸਾਹਮਣੇ ਆਏ ਤੇ ਉਹਨਾਂ ਇੱਕ ਹਫਤਾ ਗੁਜ਼ਰਾਤ ਵਿਖੇ ਵੱਖ ਵੱਖ ਚੋਣ ਸਭਾਵਾਂ ਨੂੰ ਸੰਬੋਧਨ ਵੀ ਕੀਤਾ। ਬੀਤੇ ਦਿਨੀਂ ਵਿਧਾਇਕ ਬਲਕਾਰ ਸਿੱਧੂ ਆਪਣੇ ਹਲਕਾ ਰਾਮਪੁਰਾ ਫੂਲ ਵਿਖੇ ਆਏ ਤੇ ਉਹਨਾਂ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਪਹਿਲਾਂ ਦੀ ਤਰ੍ਹਾਂ ਫੇਰ ਲੋਕ ਦਰਬਾਰ ਲਗਾਇਆ।
ਕੇਜਰੀਵਾਲ ਦੀ ਅਗਵਾਈ ਹੇਠ ਆਪ ਬਹੁਤ ਜਲਦੀ ਰਾਸ਼ਟਰੀ ਪਾਰਟੀ ਬਣੇਗੀ
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਕੋਈ ਖੇਤਰੀ ਪਾਰਟੀ ਨਹੀਂ ਰਹੀ ਸਗੋ ਦੇਸ਼ ਦੀ ਨੰਬਰ ਇੱਕ ਰਾਸਟਰੀ ਪਾਰਟੀ ਬਣਨ ਵੱਲ ਵਧ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਫਲਤਾ ਹਾਸਲ ਕੀਤੀ ਉਸ ਤੋਂ ਬਾਅਦ ਪੰਜਾਬ ਵਰਗੇ ਸੂਬੇ ਵਿੱਚ ਜਿੱਤ ਦੇ ਝੰਡੇ ਬੁਲੰਦ ਕਰਦਿਆਂ ਸਫਲ ਸਰਕਾਰ ਬਣਾਈ ਹੁਣ ਦੇਸ ਦੇ ਸੂਬਾ ਗੁਜਰਾਤ ਤੋਂ ਇਲਾਵਾ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਆਮ ਆਦਮੀ ਪਾਰਟੀ ਦੀ ਲੋਕ ਪ੍ਰਿਅਤਾ ਦਿਨੋ ਦਿਨ ਵੱਧਦੀ ਜਾ ਰਹੀ ਹੈ। ਉਹ ਦਿਨ ਦੂਰ ਨਹੀਂ ਜਦੋਂ ਆਮ ਆਦਮੀ ਪਾਰਟੀ ਭਾਰਤ ਤੇ ਰਾਜ ਕਰੇਗੀ।
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਆਪਣੇ ਹਲਕੇ ਦੀ ਤਰੱਕੀ ‘ਤੇ ਖੁਸ਼ਹਾਲੀ ਲਈ ਦਿਨ ਰਾਤ ਮਹਿਨਤ ਕਰ ਰਹੇ ਹਨ, ਉਹਨਾਂ ਨੂੰ ਆਪਣੇ ਲੋਕਾਂ ਵਿੱਚ ਵਿਚਰ ਕੇ ਸਕੂਨ ਆਉਂਦਾ ਭਾਵੇਂ ਉਹਨਾਂ ਨੂੰ ਪਾਰਟੀ ਦੇ ਨੀਤੀਆਂ ਤੇ ਨਿਰਦੇਸਾ ਤਹਿਤ ਚੋਣ ਪ੍ਰਚਾਰ ਲਈ ਬਾਹਰ ਜਾਣਾ ਪੈਂਦਾ ਪਰ ਉਹਨਾਂ ਦਾ ਦਿਲ ‘ਤੇ ਦਿਮਾਗ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਵਿੱਚ ਰਹਿੰਦਾ ਹੈ। ਉਹਨਾਂ ਦੱਸਿਆ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਲਈ ਰੋਜ਼ਾਨਾ ਲੋਕ ਦਰਬਾਰ ਲਾਉਂਦੇ ਹਨ ਤੇ ਜ਼ਿਆਦਾਤਰ ਸਮੱਸਿਆਵਾਂ ਨੂੰ ਮੌਕੇ ਤੇ ਹੱਲ ਕਰ ਦਿੱਤਾ ਜਾਂਦਾ ਜਾਂ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਹਿਦਾਇਤਾ ਜਾਰੀ ਕਰਕੇ ਲੋਕਾਂ ਦੇ ਕੰਮ ਕਰਵਾਏ ਜਾਂਦੇ ਹਨ।
ਇਸ ਮੌਕੇ ਹਲਕੇ ਦੇ ਵੱਖ ਵੱਖ ਪਿੰਡਾਂ ਤੋਂ ਆਏ ਲੋਕਾਂ ਨਾਲ ਜਦੋਂ ਆਪ ਦੇ ਲੋਕ ਦਰਬਾਰ ਵਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਦੇ ਉਹ ਪਹਿਲੇ ਵਿਧਾਇਕ ਹਨ ਜਿਹੜੇ ਇਸ ਤਰ੍ਹਾਂ ਲੋਕ ਦਰਬਾਰ ਲਾਕੇ ਸਾਡੀਆਂ ਸਮੱਸਿਆਵਾਂ ਸੁਣਦੇ ਹਨ। ਇਸ ਤੋਂ ਪਹਿਲਾਂ ਅਕਾਲੀ ਦਲ ਜਾਂ ਕਾਂਗਰਸ ਦੇ ਕਿਸੇ ਵਿਧਾਇਕ ਜਾਂ ਮੰਤਰੀ ਨੇ ਇਸ ਤਰ੍ਹਾਂ ਖੁੱਲ੍ਹਾ ਲੋਕ ਦਰਬਾਰ ਲਾਕੇ ਸਮੱਸਿਆਵਾਂ ਨਹੀ ਸੁਣੀਆਂ ਅਜਿਹਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਹੋ ਰਿਹਾ ਹੈ।
For any kind of News and advertisment contact us on 980-345-0601 
128040cookie-checkਗੁਜਰਾਤ ਦੇ ਚੋਣ ਦੌਰੇ ਤੋਂ ਵਾਪਸ ਆ ਕੇ ਵਿਧਾਇਕ ਬਲਕਾਰ ਸਿੱਧੂ ਨੇ ਲਾਇਆ ਲੋਕ ਦਰਬਾਰ
error: Content is protected !!