Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
March 18, 2025

Loading

ਚੜ੍ਹਤ ਪੰਜਾਬ ਦੀ

ਲੁਧਿਆਣਾ (ਰਵੀ ਵਰਮਾ)-ਹੈਬੋਵਾਲ ਮਾਤਾ ਰਾਜ ਰਾਜੇ਼ਸ਼ਵਰੀ ਮੰਦਿਰ ਵਿਖੇ ਮਾਂ ਸ਼ਾਰਦਾ ਸੰਗੀਤ ਪਰਿਵਾਰ ਵਲੋਂ ਭਗਵਾਨ ਸ਼ਿਵ ਜੀ ਮਹਾਰਾਜ ਜੀ ਉਸਤਤ ਸ਼ਿਵ ਸੰਧਿਆ ਦਾ ਆਯੋਜਨ ਕੀਤਾ । ਇਸ ਵਿਸ਼ਾਲ ਸ਼ਿਵ ਸੰਧਿਆ ਮੌਕੇ ਸ਼ਹਿਰ ਦੀਆਂ ਸਤਿਕਾਰਯੋਗ ਸ਼ਖਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਿਵ ਭਗਤਾਂ ਨੇ ਹਾਜ਼ਰੀ ਲੁਆਈ । ਆਰਤੀ ਮੌਕੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਵਲੋਂ ਭਗਵਾਨ ਸ਼ਿਵ ਦੀ ਆਰਤੀ ਕੀਤੀ ਅਤੇ ਪ੍ਰਾਰਥਨਾ ਕੀਤੀ ਕਿ ਭਗਵਾਨ ਸ਼ਿਵ ਸ਼ਮੁੱਚੇ ਭਾਰਤਵਾਸੀਆਂ ਤੇ ਕਿਰਪਾ ਦ੍ਰਿਸ਼ਟੀ ਬਨਾਈ ਰੱਖਣ ਤੇ ਹਰ ਦੇਸ਼ ਵਾਸੀ ਤੰਦਰੁਸਤ ਤੇ ਸਿਹਤਯਾਬ ਰਹੇ ।

ਇਸ ਮੌਕੇ ਐਡਵੋਕੇਟ ਸਿੱਧੂ ਨੇ ਕਿਹਾ ਕਿ ਅਜਿਹੇ ਧਾਰਮਿਕ ਤੇ ਸ਼ਰਧਾ ਦੇ ਪ੍ਰਤੀਕ ਸਮਾਗਮ ਦੇਸ਼ਵਾਸੀਆਂ ਨੂੰ ਰਾਸ਼ਟਰਹਿਤ ਦੀ ਪ੍ਰੇਰਣਾ ਦਿੰਦੇ ਹਨ । ਇਸ ਮੌਕੇ ਪ੍ਰਬੰਧਕਾਂ ਵਲੋਂ ਐਡਵੋਕੇਟ ਸਿੱਧੂ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਰਿਸ਼ੀ ਨਗਰ ਮੰਡਲ ਦੇ ਪ੍ਰਧਾਨ ਪ੍ਰਿੰਸ ਭੰਡਾਰੀ , ਜਤਿਨ ਸ਼ਰਮਾ , ਮੁਨੀਸ਼ ਸ਼ਰਮਾ ਤੋਂ ਇਲਾਵਾ ਇਸ ਸੁਰਮਈ, ਸ਼ਰਧਾਮਈ ਸ਼ਾਮ ਵਿੱਚ ਮਹੰਤ ਸੁਨੀਲ ਰਾਵਤ ,ਭਾਈ ਮੁਕੇਸ਼ ,ਦਵਿੰਦਰ ਭਾਰਦਵਾਜ ,ਸ਼ਿਵ ਭਾਰਦਵਾਜ ,ਪਵਨ ਬੌਬੀ ,ਐਮ ਆਰ ਚੋਪੜਾ ਨੇ ਆਪਣੇ ਫਨ ਦਾ ਮੁਜ਼ਾਹਰਾ ਕਰਦਿਆਂ ਸ਼ਿਵ ਲੀਲਾ ਦੇ ਭਜਨ ਗਾ ਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ।

71400cookie-checkਧਾਰਮਿਕ ਸਮਾਗਮ ਤੇ ਆਸਥਾ ਰਾਸ਼ਟਰਹਿਤ ਦਾ ਪ੍ਰੇਰਣਾ ਸਰੋਤ ਹਨ :ਐਡਵੋਕੇਟ ਬਿਕਰਮ ਸਿੰਘ ਸਿੱਧੂ
error: Content is protected !!