ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 11 ਮਈ,(ਪ੍ਰਦੀਪ ਸ਼ਰਮਾ):ਵਿਧਾਨ ਸਭਾ ਹਲਕਾ ਰਾਮਪੁਰਾ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਲਾਉਂਦੇ ਨੇ ਰੌਜਾਨਾ ਰਾਮਪੁਰਾ ਫੂਲ ਦੀ ਅਨਾਜ ਮੰਡੀ ਵਿੱਚ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਆਪ ਦਾ ਲੋਕ ਦਰਬਾਰ।ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾ ਕੋਲੇ ਰੌਜ਼ਾਨਾ ਹੀ ਹਲਕੇ ਦੇ ਸੈਂਕੜੇ ਲੋਕ ਆਪਣੀਆਂ ਨਿੱਜੀ ਅਤੇ ਸਾਂਝੀਆਂ ਸਮੱਸਿਆਵਾਂ ਲੈਕੇ ਆਉਂਦੇ ਹਨ ਤੇ ਉਹ ਸਵੇਰ ਤੋਂ ਲੈਕੇ ਦੇਰ ਰਾਤ ਤੱਕ ਲੋਕਾਂ ਦੀਆਂ ਸਮੱਸਿਆਂਵਾਂ ਸੁਣਨ ਲਈ ਆਪ ਦਾ ਲੋਕ ਦਰਬਾਰ ਲਾਉਂਦੇ ਹਨ। ਉਹਨਾਂ ਕਿਹਾ ਕਿ ਬਹੁਤੀਆਂ ਸਮੱਸਿਆਵਾਂ ਨਿੱਜੀ ਕੰਮਕਾਜ ਦੀਆਂ ਹੁੰਦੀਆਂ ਜਿੰਨਾ ਨੂੰ ਮੌਕੇ ਤੇ ਉਸ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦੇਕੇ ਨਬੇੜ ਦਿੱਤਾ ਜਾਂਦਾ ਹੈ।
ਹਲਕੇ ਦੇ ਪੰਚ, ਸਰਪੰਚ ,ਕਿਸਾਨ ਆਗੂ ਤੇ ਹੋਰਨਾਂ ਦੀਆਂ ਸਮੱਸਿਆਂਵਾਂ ਦਾ ਮੌਕੇ ਤੇ ਕੀਤਾ ਜਾਂਦਾ ਹਲ
ਇਸ ਤੋਂ ਇਲਾਵਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਨਿੱਜੀ ਸਮੱਸਿਆਵਾਂ ਤੋਂ ਇਲਾਵਾ ਹਲਕੇ ਦੇ ਪਿੰਡਾਂ ਦੇ ਕਲੱਬ, ਯੂਨੀਅਨਾਂ, ਪੰਚ, ਸਰਪੰਚ, ਪਤਵੰਤੇ ਆਗੂ ,ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਆਉਂਦੇ ਹਨ ਜਿੰਨਾ ਦੇ ਕੰਮ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਹਨ ਉਹਨਾਂ ਨੂੰ ਘੰਟਿਆਂ ਵਿੱਚ ਹੀ ਹਲ ਕਰ ਲਿਆ ਜਾਂਦਾ ਹੈ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਕਚਹਿਰੀਆਂ ਅਤੇ ਥਾਣਿਆਂ ਵਿੱਚ ਰਿਸ਼ਵਤ ਦੇਣ ਦੀ ਲੋੜ ਨਹੀਂ ਕਿਉਂਕਿ ਪਹਿਲਾਂ ਵਾਲੇ ਨੇਤਾਵਾਂ ਵਾਂਗ ਥਾਣਿਆਂ ਤੇ ਕਚਹਿਰੀਆਂ ਵਿਚ ਆਪਣੇ ਮਨਮਰਜ਼ੀ ਦੇ ਤੇ ਮਲਾਈ ਇਕੱਠੀ ਕਰਨ ਵਾਲੇ ਅਫ਼ਸਰ ਨਹੀਂ ਲਾਏ ਸਗੋਂ ਪਾਰਦਰਸ਼ੀ ਤੇ ਇਮਾਨਦਾਰੀ ਢੰਗ ਨਾਲ ਕੰਮ ਕਰਨ ਵਾਲੇ ਮਹਿਨਤੀ ਅਫਸਰਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾ ਰਿਹਾ।ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਖਤ ਨਿਰਦੇਸ਼ ਨੇ ਕੇ ਭ੍ਰਿਸ਼ਟਾਚਾਰ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਨਾ ਹੀ ਸਿਫਾਰਸੀ ਅਫਸਰਾਂ ਨੂੰ ਰੱਖਿਆਂ ਜਾਵੇਗਾ। ਉਹਨਾਂ ਕਿਹਾ ਕਿ ਹਲਕੇ ਦੇ ਲੋਕ ਵੀ ਸਿਰਫ ਆਪਣੇ ਜਾਇਜ਼ ਕੰਮ ਹੀ ਲੈਕੇ ਆਉਣ ਕਿਸੇ ਦਾ ਵੀ ਨਜਾਇਜ ਕੰਮ ਨਹੀਂ ਕੀਤਾ ਜਾਵੇਗਾ ਭਾਵੇਂ ਉਹ ਆਮ ਆਦਮੀ ਪਾਰਟੀ ਦਾ ਆਗੂ ਹੀ ਕਿਓਂ ਨਾ ਹੋਵੇ।
#For any kind of News and advertisement contact us on 980-345-0601
1184300cookie-checkਆਪ ਦੇ ਲੋਕ ਦਰਬਾਰ ‘ਚ ਵਿਧਾਇਕ ਬਲਕਾਰ ਸਿੱਧੂ ਸੁਣਦੇ ਨੇ ਦੇਰ ਰਾਤ ਤੱਕ ਲੋਕਾਂ ਦੀਆਂ ਸਮੱਸਿਆਵਾਂ