ਚੜ੍ਹਤ ਪੰਜਾਬ ਦੀ
ਬਠਿੰਡਾ 15 ਸਤੰਬਰ (ਪ੍ਰਦੀਪ ਸ਼ਰਮਾ): ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ. ਨੰ. 31 ਜਿਲਾ ਬਠਿੰਡਾ ਵੱਲੋਂ ਜਿਲਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ, ਜਨਰਲ ਸਕੱਤਰ ਸ਼ੇਰੇ ਆਲਮ, ਸਤਨਾਮ ਸਿੰਘ ਖਿਆਲਾ ਜਿਲਾ ਪ੍ਰਧਾਨ ਮਾਨਸਾ ਦੀ ਅਗਵਾਈ ਹੇਠ ਸਥਾਨਕ ਭਾਗੂ ਰੋਡ ਤੇ ਸਥਿਤ ਕਾਰਜਕਾਰੀ ਇੰਜੀਨੀਅਰਾਂ ਮੰਡਲ ਨੰ. 2 ਤੇ 3 ਦੇ ਦਫਤਰਾਂ ਅੱਗੇ ਚੱਲ ਰਿਹਾ ਧਰਨਾ ਅੱਜ ਦੂਜੇ ਦਿਨ ਵਿੱਚ ਸ਼ਾਮਲ ਹੋਇਆ। ਇਸ ਮੌਕੇ ਜਿਲਾ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਲ ਸਪਲਾਈ ਕਾਰਜਕਾਰੀ ਇੰਜੀਨੀਅਰਾਂ ਵੱਲੋਂ ਕੱਚੇ ਕਾਮਿਆਂ ਦੀਆਂ ਤਨਖਾਹਾਂ ਦੇ ਫੰਡ ਦੀ ਡਿਮਾਂਡ ਸਮੇ ਸਿਰ ਨਹੀ ਭੇਜੀ ਜਾਂਦੀ ਜਿਸ ਕਾਰਨ ਕੱਚੇ ਕਾਮਿਆਂ ਦਾ ਤਨਖਾਹਾਂ ਤੋ ਵਗੈਰ ਤੀਜਾ ਮਹੀਨਾ ਵੀ ਲੰਘਣ ਜਾ ਰਿਹਾ ਹੈ।
ਦੂਜੇ ਪਾਸੇ ਆਗੂ ਨੇ ਦੱਸਿਆ ਕਿ ਠੇਕੇਦਾਰਾਂ ਅਤੇ ਕੰਪਨੀਆਂ ਦੇ ਬਿੱਲਾਂ ਦੇ ਫੰਡ ਇੱਕ ਦਿਨ ਵੀ ਲੇਟ ਨਹੀ ਕੀਤੇ ਜਾਂਦੇ। ਆਪ ਸਰਕਾਰ ਦੇ ਸਾਰੇ ਹੀ ਐੱਮ ਐੱਲ ਏ ਸਾਹਿਬ ਨੂੰ ਸਮੇਂ ਸਮੇਂ ਸਿਰ ਉਕਤ ਮੰਗਾਂ ਦੇ ਮੰਗ ਪੱਤਰ ਦਿੱਤੇ ਗਏ ਹਨ ਪਰ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ ਜਥੇਬੰਦੀ ਨੇ ਬੱਚਿਆਂ ਤੇ ਪਰਿਵਾਰ ਸਮੇਤ ਰੋਸ ਰੋਸ ਵਿਚ ਆਪ ਐਮਐਲਏ ਜਗਰੂਪ ਸਿੰਘ ਗਿੱਲ ਦੀ ਕੋਠੀ ਦਾ ਘਿਰਾਓ ਕੀਤਾ ਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ। ਜਿੰਨਾ ਚਿਰ ਸਾਡੀਆਂ ਮੰਗਾਂ ਮਸਲਿਆਂ ਦਾ ਹੱਲ ਨਹੀਂ ਕੀਤਾ ਜਾਂਦਾ ਇਹ ਧਰਨਾ ਲਗਾਤਾਰ ਦਿਨ ਰਾਤ ਜਾਰੀ ਰਹੇਗਾ ਅਤੇ ਅੱਗੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਧਰਨੇ ਨੂੰ ਲਖਵਿੰਦਰ ਸਿੰਘ ਖਜਾਨਚੀ, ਹਰਵਿੰਦਰ ਸਿੰਘ ਹੈਰੀ,ਤਰਸੇਮ ਸਿੰਘ,ਨਿਰਮਲ ਸਿੰਘ ਨੇ ਵੀ ਸੰਬੋਧਨ ਕੀਤਾ।
For any kind of News and advertisment contact us on 980-345-0601
1279300cookie-checkਜਲ ਸਪਲਾਈ ਕੱਚੇ ਕਾਮਿਆਂ ਵੱਲੋਂ ਪਿਛਲੇ ਤਿੰਨ ਮਹੀਨਿਆਂ ਦੀਆਂ ਤਨਖਾਹਾਂ ਤੇ ਫੰਡ ਨਾ ਰਿਲੀਜ਼ ਹੋਣ ਦੇ ਰੋਸ ਵਜੋਂ ਆਪ ਐਮਐਲਏ ਜਗਰੂਪ ਸਿੰਘ ਗਿੱਲ ਦੀ ਕੋਠੀ ਦਾ ਕੀਤਾ ਘਿਰਾਓ