December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ ,6 ਜਨਵਰੀ (ਪਰਦੀਪ ਸ਼ਰਮਾ) : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਹਲਕਾ ਰਾਮਪੁਰਾ ਫੂਲ ਦੇ ਇਤਿਹਾਸਕ ਪਿੰਡ ਮਹਿਰਾਜ ਦਾ ਵਿਕਾਸ ਪਹਿਲ ਦੇ ਅਧਾਰਤ ਕਰਾਂਗੇ ਅਕਾਲੀ ਦਲ ਤੇ ਕਾਂਗਰਸ ਦੇ ਦੋਵੇ ਸਾਬਕਾ ਮੰਤਰੀਆਂ ਮਲੂਕਾ ਤੇ ਕਾਂਗੜ ਨੇ ਮਹਿਰਾਜ ਵਾਸੀਆਂ ਨੂੰ ਗੁੰਮਰਾਹ ਕਰਕੇ ਵੋਟਾਂ ਲਈਆ।
ਪਿੰਡ ਮਹਿਰਾਜ ‘ਚ ਇੱਕ ਦਰਜਨ ਤੋ ਵੱਧ ਪਰਿਵਾਰਾਂ ਨੇ ਅਕਾਲੀ ਦਲ ਤੇ ਕਾਂਗਰਸ ਛੱਡ ਕੇ ਆਪ ਦਾ ਪੱਲਾ ਫੜਿਆ
ਪਿੰਡ ਮਹਿਰਾਜ ਵਿੱਚ ਆਪ ਦੀ ਜਨ ਸੰਪਰਕ ਮੁਹਿੰਮ ਦੌਰਾਨ ਆਪ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਇੱਕ ਦਰਜਨ ਤੋਂ ਵੱਧ ਪਰਿਵਾਰ ਕਾਂਗਰਸ ਅਤੇ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।ਸ਼ਾਮਲ ਹੋਏ ਸਾਰੇ ਪਰਿਵਾਰਾਂ ਨੂੰ ਜੀ ਆਇਆ ਕਹਿੰਦਿਆ ਸਿੱਧੂ ਨੇ ਉਹਨਾਂ ਨੂੰ ਪਾਰਟੀ ਚਿੰਨ ਪਾਕੇ ਸਨਮਾਨਿਤ ਕੀਤਾ। ਇਸ ਮੌਕੇ ਬਲਕਾਰ ਸਿੱਧੂ ਨੇ ਕਿਹਾ ਕਿ ਇਤਿਹਾਸਕ ਪਿੰਡ ਮਹਿਰਾਜ ਦੀਆਂ ਵੋਟਾਂ ਲੈਣ ਵੇਲੇ ਕਾਂਗਰਸ ਦਾ ਵਿਧਾਇਕ ਕਾਂਗੜ ਇਹ ਕਹਿਕੇ ਗੁੰਮਰਾਹ ਕਰਦਾ ਰਿਹਾ ਕਿ ਇਹ ਕੈਪਟਨ ਦੇ ਪੁਰਖਿਆਂ ਦਾ ਪਿੰਡ ਹੈ ਤੇ ਕੈਪਟਨ ਇਸ ਦਾ ਪਹਿਲ ਦੇ ਅਧਾਰਤ ਵਿਕਾਸ ਕਰੇਗਾ ਜਦੋ ਕਿ ਆਪਣੇ ਪੰਜ ਸਾਲ ਦੇ ਰਾਜ ਦੌਰਾਨ ਕੈਪਟਨ ਅਤੇ ਕਾਂਗੜ ਨੇ ਵਿਕਾਸ ਤਾਂ ਕੀ ਕਰਨਾ ਸੀ ਸਗੋ ਪਿੰਡ ਮਹਿਰਾਜ ਦਾ ਪਹਿਲਾਂ ਨਾਲੋ ਵੀ ਵੱਧ ਬੁਰਾ ਹਾਲ ਕਰਤਾ।
ਆਪ ਦੀ ਸਰਕਾਰ ਆਉਣ ਤੇ ਇਤਿਹਾਸਕ ਪਿੰਡ ਮਹਿਰਾਜ ਦਾ ਵਿਕਾਸ ਪਹਿਲ ਦੇ ਅਧਾਰਤ ਕਰਾਂਗੇ :ਬਲਕਾਰ ਸਿੱਧੂ
ਬਲਕਾਰ ਸਿੱਧੂ ਨੇ ਉਹਨਾਂ ਨੂੰ ਵਿਸਵਾਸ਼ ਦਵਾਇਆ ਜੇ ਤੁਸੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿਓਗੇ ਤਾਂ ਪਿੰਡ ਮਹਿਰਾਜ ਤੇ ਹਲਕੇ ਦਾ ਵਿਕਾਸ ਪਹਿਲ ਦੇ ਅਧਾਰਤ ਕਰਾਂਗੇ।ਇਸ ਮੌਕੇ ਉਹਨਾਂ ਨਾਲ ਨੌਜਵਾਨ ਆਗੂ  ਯੋਧਾ ਮਹਿਰਾਜ, ਜਗਤਾਰ ਸਿੰਘ ਗਿੱਲ ਬੂਟਾ ਸਿੰਘ ਹਰਦੇਵ ਸਿੰਘ ਜਗਮੇਲ ਸਿੰਘ ਵੀਰਪਾਲ ਕੌਰ ,ਗੁਰਮੇਲ ਕੌਰ ਜਗਮੀਤ ਸਿੰਘ , ਬਖਸ਼ੀਸ਼ ਸਿੰਘ , ਗੁਰਚਰਨ ਸਿੰਘ , ਲੱਖਾ ਸਿੰਘ , ਲਖਵਿੰਦਰ ਸਿੰਘ , ਐੱਮਸੀ ਤੋਤਾ ਸਿੰਘ , ਬੂਟਾ ਸਿੰਘ , ਗੁਰਮੇਲ ਕੌਰ, ਚਰਨਜੀਤ ਸਿੰਘ ਅਤੇ ਸੀਰਾ ਮੱਲੂਆਣਾ ਵੀ ਹਾਜ਼ਿਰ ਸਨ।
98620cookie-checkਪਿੰਡ ਮਹਿਰਾਜ ਵਿੱਚ ਆਪ ਨੇ ਅਕਾਲੀ ਦਲ ਤੇ ਕਾਂਗਰਸ ਦੀ ਵੋਟ ਬੈਂਕ ਨੂੰ ਲਾਇਆ ਖੋਰਾ
error: Content is protected !!