April 19, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ ਭਾਈਰੂਪਾ,16 ਦਸੰਬਰ,(ਪਰਦੀਪ ਸ਼ਰਮਾ):ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਹਲਕਾ ਰਾਮਪੁਰਾ ਫੂਲ ‘ਚ ਚੋਣ ਸਰਗਰਮੀਆਂ ਵਿੱਚ ਤੇਜ਼ੀ ਲਿਆਉਦਿਆ ਪਿੰਡ ਢਪਾਲੀ ਵਿਖੇ ਵੋਟਰਾਂ ਨਾਲ ਰਾਬਤਾ ਕਾਇਮ ਕਰਦਿਆਂ ਜਨ ਸਭਾ ਨੂੰ ਸੰਬੋਧਨ ਕੀਤਾ
ਪਿੰਡ ਢਪਾਲੀ ‘ਚ ਦਰਜ਼ਨ ਤੋਂ ਵੱਧ ਪਰੀਵਾਰਾ ਨੇ ਆਪ ਪਾਰਟੀ ਚ ਕੀਤੀ ਸਮੂਹਲੀਅਤ

ਇਸ ਮੌਕੇ ਕੇਜਰੀਵਾਲ ਦੀਆਂ ਨੀਤੀਆਂ ਤੋ ਪ੍ਰਭਾਵਿਤ ਹੋਕੇ ਇੱਕ ਦਰਜ਼ਨ ਤੋ ਵੱਧ ਪਰੀਵਾਰਾ ਨੇ ਦੂਸਰੀਆ ਪਾਰਟੀਆਂ ਨੂੰ ਨਿਕਾਰਦਿਆ ਆਮ ਆਦਮੀ ਪਾਰਟੀ ਵਿੱਚ ਸਮੂਹਲੀਅਤ ਕੀਤੀ। ਆਮ ਆਦਮੀ ਪਾਰਟੀ ਵਿੱਚ ਸਾਮਲ ਹੋਣ ਵਾਲਿਆ ਨੂੰ ਪਾਰਟੀ ਚਿੰਨ ਨਾਲ ਸਨਮਾਨਿਤ ਕਰਦਿਆਂ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ‘ਚ ਸਮੂਹਲੀਅਤ ਕਰਨ ਵਾਲਿਆ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।
ਉਹਨਾਂ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ  ਅਰਵਿੰਦ ਕੇਜਰੀਵਾਲ ਦੁਆਰਾ ਮਹਿਲਾਵਾਂ ਨੂੰ ਦਿੱਤੀ ਗਈ ਤੀਜੀ ਗਾਰੰਟੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਸ ਗਰੰਟੀ  ਤਹਿਤ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਹਰੇਕ ਮਹਿਲਾ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ ਅਤੇ ਜਿਨ੍ਹਾਂ ਮਹਿਲਾਵਾਂ ਦੀ ਬੁਢਾਪਾ ਪੈਨਸਨ ਜਾਂ ਵਿਧਵਾ ਪੈਨਸਨ ਚੱਲਦੀ ਹੈ । ਉਹਨਾਂ ਨੂੰ ਵੀ ਇਹ 1000 ਰੁਪਏ ਪ੍ਰਤੀ ਮਹੀਨਾ ਮਿਲਣਗੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਅਥਾਹ ਪਿਆਰ ਤੇ ਸਤਿਕਾਰ ਮਿਲ ਰਿਹਾ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਲੈਕੇ ਜਾਣਗੇ ਤੇ ਲੋਕ ਰਵਾਇਤੀ ਵਿਰੋਧੀਆਂ ਤੋ ਅੱਕ ਚੁੱਕੇ ਹਨ।ਇਸ ਮੌਕੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਪਿੰਡ ਦੇ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਿਰ ਸਨ।

 

95190cookie-checkਆਪ ਦੇ ਉਮੀਦਵਾਰ ਬਲਕਾਰ ਸਿੱਧੂ ਨੇ ਭਖਾਈ ਚੋਣ ਮੁਹਿੰਮ
error: Content is protected !!