December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ ,1 ਨਵੰਬਰ , (ਪ੍ਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਹਨ। ਪਾਰਟੀ ਦੀਆਂ ਨੀਤੀਆਂ ਤੇ ਯੋਜਨਾਵਾਂ ਨੂੰ ਲੋਕਾ ਤੱਕ ਪਹੁੱਚਾਉਣ ਲਈ ਲਗਾਤਾਰ ਜਨ ਸੰਪਰਕ ਮੁਹਿੰਮ ਰਾਹੀ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਤੇ ਉੱਘੇ ਸਮਾਜਸੇਵੀ ਨੌਜਵਾਨ ਇੰਦਰਜੀਤ ਸਿੰਘ ਮਾਨ ਨੇ ਕੀਤਾ। ਉਨ੍ਹਾਂ ਕਿਹਾ ਕਿ ਚੋਣਾਂ ਤੋ ਪਹਿਲਾਂ ਹਲਕੇ ਦੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਜਾਣ ਲੈਣਾਂ ਬਹੁਤ ਜਰੂਰੀ ਹੈ। ਇਸ ਸਬੰਧੀ ਲੋਕਾਂ ਨਾਲ ਰਾਬਤਾ ਕਾਇਮ ਕਰਦਿਆ ਉਹਨਾਂ ਨਾਲ ਵਿਚਾਰ ਵਟਾਂਦਰਾ ਜਿਥੇ ਉਹਨਾਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਹਾਸਲ ਹੁੰਦੀ ਹੈ ਉੱਥੇ ਆਮ ਆਦਮੀ ਪਾਰਟੀ ਦੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਗੋਪਾਲ ਕੈਂਥ,ਅਸ਼ੋਕ ਮਹਿਤਾ,ਸੋਨੂੰ, ਸ਼ਿਵਾ, ਜੈ ਪ੍ਰਕਾਸ਼, ਰਿਸ਼ੀ ਮਿੱਤਲ,ਨਿਰਮਲ ਨਿੱਮਾ, ਬਿਕਰਮਜੀਤ ਸਿੰਘ, ਸਤੀਸ਼ ਐਮ ਸੀ,ਜਸਵੀਰ ਸਿੰਘ,ਇੰਦਰਜੀਤ ਬਾਵਾ,ਦਵਿੰਦਰ ਸਿੰਘ ਲੋਟਾ,ਸ਼ੇਰ ਬਹਾਦਰ ਸਿੰਘ, ਅਜੈਬ ਸਿੰਘ ਐਮ ਸੀ,ਜਗਤਾਰ ਸਿੰਘ ਮੈਂਬਰ, ਧੀਰਾ ਬਰਾੜ, ਕੈਪਟਨ ਸ਼ਰਮਾ,ਸਿਕੰਦਰ ਸਿੰਘ,ਇਕਬਾਲ ਸਿੰਘ ਅਤੇ ਗੌਤਮ ਕੁਮਾਰ ਆਦਿ ਸਮੇਤ ਸ਼ਹਿਰ ਰਾਮਪੁਰਾ ਦੇ ਸਰਾਭਾ ਨਗਰ ਚ ਘਰ ਘਰ ਜਾਕੇ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਪੰਜਾਬ ਦੇ ਸੁਨਿਹਰੀ ਭਵਿੱਖ ਲਈ 2022 ਚ ਇੱਕ ਮੌਕਾ “ਆਪ”ਨੂੰ ਦੇਣ ਦੀ ਅਪੀਲ ਕੀਤੀ।
89270cookie-checkਆਮ ਆਦਮੀ ਪਾਰਟੀ ਵੱਲੋ ਵੋਟਰਾਂ ਨਾਲ ਕੀਤਾ ਜਾ ਰਿਹਾ ਰਾਬਤਾ : ਇੰਦਰਜੀਤ ਸਿੰਘ ਮਾਨ
error: Content is protected !!