June 17, 2024

Loading

ਕੁਲਵਿੰਦਰ ਕੜਵਲ
ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ, 8 ਮਈ  – ਲਵਾਰਸ ਪਸ਼ੂ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਵਿਜੇ ਕੁਮਾਰ (32) ਪੁੱਤਰ ਰਜਿੰਦਰ ਕੁਮਾਰ ਉਰਫ਼ ਕਾਕਾ ਗਰਗ ਵਾਸੀ ਸਰਦੂਲਗੜ੍ਹ ਵਜੋਂ ਹੋਈ ਹੈ, ਜੋ ਕਿ ਸਥਾਨਕ ਚਿਲਿੰਗ ਸੈਂਟਰ ਰੋਡ ਸਥਿਤ ਅਰਪਣ ਫਿਟਨੇਸ ਜਿਮ ਠੇਕੇ ਤੇ ਚਲਾਉਂਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਜੇ ਕੁਮਾਰ ਰਾਤ ਸਾਢੇ 9 ਵਜੇ ਘਰ ਵਾਪਸ ਆ ਰਿਹਾ ਸੀ ਤਾਂ ਸਰਸਾ ਰੋਡ ਤੇ ਸਮਾਰਟ ਪੁਆਇੰਟ ਕੋਲ ਉਸ ਦੇ ਮੋਟਰਸਾਈਕਲ ਅੱਗੇ ਅਵਾਰਾ ਪਸ਼ੂ ਆਉਣ ਨਾਲ ਹਾਦਸਾ ਦਾ ਸ਼ਿਕਾਰ ਹੋ ਗਿਆ। ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਵੱਖ-ਵੱਖ ਹਸਪਤਾਲਾਂ ਚੋਂ ਰੈਫਰ ਕਰਨ ਉਪਰੰਤ ਸਿਰ ਤੇ ਗੰਭੀਰ ਸੱਟਾਂ ਹੋਣ ਕਾਰਨ ਹਿਸਾਰ (ਹਰਿਆਣਾ) ਦੇ ਚੂੜਾਮਣੀ ਹਸਪਤਾਲ ਵਿਖੇ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਆਪਣੇ ਪਿੱਛੇ ਇਕ ਲੜਕੀ, ਇਕ ਲੜਕਾ ਅਤੇ ਪਤਨੀ ਛੱਡ ਗਿਆ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿਚ ਮਾਤਮ ਛਾ ਗਿਆ ਹੈ ਅਤੇ ਸ਼ਹਿਰ ਵਾਸੀ ਗਊਸੈੱਸ ਇੱਕਠਾ ਕਰਨ ਵਾਲੀ ਸਰਕਾਰ ਤੇ ਅਵਾਰਾ ਪਸ਼ੂਆਂ ਦਾ ਸਥਾਈ ਹੱਲ ਨਾ ਕਰਨ ਦੇ ਦੋਸ਼ ਲਗਾ ਰਹੇ ਹਨ।
# Contact us for News and advertisement on 980-345-0601
Kindly Like,Share & Subscribe http://charhatpunjabdi.com
151290cookie-checkਅਮਰੀਕੀ ਢੱਠੇ ਨਾਲ ਟੱਕਰ ‘ਚ ਜਿੰਮ ਚਾਲਕ ਨੌਜਵਾਨ ਦੀ ਮੌਤ
error: Content is protected !!