April 29, 2024

Loading

ਚੜ੍ਹਤ ਪੰਜਾਬ ਦੀ
ਸਤ ਪਾਲ ਸੋਨੀ
ਲੁਧਿਆਣਾ – ਵਿਸ਼ਵ ਪ੍ਰਸਿਧ ਭਗਤੀ ਦਾ ਘਰ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਗੁਰਦੁਆਰਾ ਨਾਨਕਸਰ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ 80ਵੀ  ਸਾਲਾਨਾ ਬਰਸੀ ਤੇ ਮਨੁੱਖਤਾ ਦੇ ਭਲੇ ਲਈ ਬਾਬਾ ਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਵਲੋਂ ਵਰੋਸਾਏ ਨਾਨਕਸਰ ਦੇ ਸਮੂਹ ਮਹਾਂਪੁਰਖਾਂ ਦੀ ਪ੍ਰੇਰਣਾ ਸਦਕਾ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋ ਮੁੱਖ ਸੇਵਾਦਾਰ ਭਾਈ ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ 556ਵਾਂ ਤਿੰਨ ਰੋਜ਼ਾ ਮਹਾਨ ਖੂਨਦਾਨ ਕੈਂਪ ਆਰੰਭ ਬਾਬਾ ਈਸ਼ਰ ਸਿੰਘ,ਡਾ: ਬਲਵਿੰਦਰ ਸਿੰਘ ਅਤੇ ਸੁਖ ਸਾਗਰ ਚੈਰੀਟੇਬਲ ਸੁਸਾਇਟੀ (ਰਜਿ) ਜਗਰਾਉਂ ਦੇ ਸਹਿਯੋਗ ਨਾਲ ਕੀਤਾ ਗਿਆ।
ਖੂਨ- ਦਾਨ ਕਰਨ ਨਾਲ ਸ਼ਰੀਰ ਵਿੱਚ ਕਿਸੇ ਪ੍ਰਕਾਰ ਦੀ ਕਮਜ਼ੋਰੀ ਨਹੀਂ ਆਉਂਦੀ – ਬਾਬਾ ਗੁਰਚਰਨ ਸਿੰਘ
ਇਸ ਮੌਕੇ ਤੇ ਮਹਾਨ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਪੁੱਜੇ ਬਾਬਾ ਗੁਰਚਰਨ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਸ਼ਰੀਰ ਦੇ ਖੂਨ ਦੇ ਹਿਸੇ ਵਿਚੋਂ ਇੱਕ ਯੂਨਿਟ ਖੂਨਦਾਨ ਕਰਨ ਨਾਲ ਕਿਸੇ ਪ੍ਰਕਾਰ ਦੀ ਕਮਜ਼ੋਰੀ ਨਹੀਂ ਆਉਂਦੀ ਅਤੇ ਇਕ ਯੂਨਿਟ ਖ਼ੂਨ ਨਾਲ ਚਾਰ ਕੀਮਤੀ ਮਨੁੱਖੀ ਜ਼ਿੰਦਗੀ ਬਚਾਇਆ ਜਾ ਸਕਦਾ ਹੈ ਸੰਸਾਰ ਵਿੱਚ ਖੂਨਦਾਨ ਸੱਭ ਤੋਂ ਵੱਡਾ ਪਰਉਪਕਾਰ ਦਾ ਮਹਾਦਾਨ ਹੈ ।
ਇਸ ਮੌਕੇ ਬਾਬਾ ਈਸ਼ਰ ਸਿੰਘ ਜੀ ਨੇ ਖੂਨਦਾਨ ਕਰਨ ਵਾਲੇ ਪ੍ਰਾਣੀਆ ਨੂੰ ਪ੍ਰਮਾਣ ਪਤਰ ਅਤੇ ਸਨਮਾਨ ਚਿੰਨ ਭੇਂਟ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਡਾ: ਲਛਮਨ ਸਿੰਘ ਢਿਲੋਂ, ਡਾ: ਮੇਜਰ ਸਿੰਘ, ਡਾ: ਸ਼ਾਇਨੀ ਚਲੋਤਰਾ ਐਸੋਸੀਏਟ ਪ੍ਰੋਫੈਸਰ ਲਾਰਡ ਮਹਾਂਵੀਰ ਹੋਮੀਓਪੈਥਿਕ ਮੈਡੀਕਲ ਕਾਲਜ, ਡਾ: ਕਰਮਜੀਤ ਸਿੰਘ, ਦਰਸ਼ਨ ਸਿੰਘ,ਰਾਜਿੰਦਰ ਸਿੰਘ ਮਿੱਠਾ, ਸਿਕੰਦਰ ਸਿੰਘ ਗਿੱਲ,ਕੁਲਦੀਪ ਸਿੰਘ, ਦਰਸ਼ਨ ਸਿੰਘ ਲੱਕੀ, ਬਲਦੇਵ ਸਿੰਘ ਜੇ ਪੀ,ਦਿਲਬਾਗ ਸਿੰਘ,ਗੁਰਿੰਦਰ ਸਿੰਘ ਕਿਰਤੋਂਵਾਲ, ਬਾਬਾ ਗੁਰਦੌਰ ਸਿੰਘ, ਰਾਣਾ ਸਿੰਘ ਦਾਦ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।
#For any kind of News and advertisement contact us on 980-345-0601
Kindly Like,share and subscribe our News Portal http://charhatpunjabdi.com/wp-login.php
159200cookie-checkਨਾਨਕਸਰ ਸੰਪਰਦਾ ਦੇ ਸਮੂਹ ਮਹਾਂਪੁਰਖਾਂ ਦੀ ਪ੍ਰੇਰਣਾ ਸਦਕਾ ਬਾਬਾ ਨੰਦ ਸਿੰਘ ਜੀ ਦੀ 80ਵੀ ਬਰਸੀ ਮੌਕੇ  ਤਿੰਨ ਰੋਜ਼ਾ ਖੂਨਦਾਨ ਕੈਂਪ ਆਰੰਭ ਹੋਇਆ 
error: Content is protected !!