December 22, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ) : ਆਗਾਮੀ ਪੰਜਾਬੀ ਫੀਚਰ ਫਿਲਮ ‘ਅੱਲ੍ਹੜ ਵਰੇਸ’ ਇਕ ਪ੍ਰੇਮ ਕਹਾਣੀ ਹੈ ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਅਰਮਾਨ ਬੇਦਿਲ ਦੇ ਨਾਲ ਇੰਡਸਟਰੀ ‘ਚ ਆ ਰਹੇ  ਨਵੇਂ ਚਿਹਰਾ ਜਾਨਵੀਰ ਕੌਰ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ। ਇੰਨਾ ਹੀ ਨਹੀਂ ਇਹ ਫਿਲਮ ਦੋਵੇਂ ਕਲਾਕਾਰਾਂ ਲਈ ਡੈਬਿਊ ਫਿਲਮ ਹੋਵੇਗੀ ਜੋ 12 ਫਰਵਰੀ 2022 ਤੋਂ ਆਪਣੀ ਸ਼ੂਟ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਨਿਰਦੇਸ਼ਕ ਸ਼ਿਵਮ ਸ਼ਰਮਾ ਅਤੇ ਨਿਰਮਾਤਾ ਟੌਪ ਹਿੱਲ ਮੂਵੀਜ਼ ਦੀ ਇਸ ਫਿਲਮ ਦੀ ਕਹਾਣੀ ਕੇ.ਐਸ. ਰੰਧਾਵਾ ਨੇ ਲਿਖੀ ਹੈ ਅਤੇ ਸਕਰੀਨਪਲੇ ਅਤੇ ਸੰਵਾਦ ਹੰਸਪਾਲ ਸਿੰਘ ਅਤੇ ਜੱਸ ਬਰਾੜ ਵੱਲੋਂ ਕੀਤਾ ਗਿਆ ਹੈ। ਫਿਲਮ ਦੇ ਗੀਤਾਂ ਦੇ ਬੋਲ ਮਸ਼ਹੂਰ ਗੀਤਕਾਰ ‘ਬਚਨ ਬੇਦਿਲ’ ਨੇ ਲਿਖੇ ਹਨ। ਫਿਲਮ ਦੀ ਘੋਸ਼ਣਾ ਲਈ ਆਯੋਜਿਤ ਪ੍ਰੈੱਸ ਕਾਨਫਰੰਸ ਦੇ ਮੌਕੇ ‘ਤੇ, ਸਾਰੇ ਕਲਾਕਾਰਾਂ ਅਤੇ ਟੀਮ ਨੇ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਦੱਸਿਆ ਕਿ ਉਹ ਦਰਸ਼ਕਾਂ ਤੋਂ ਕੀ ਉਮੀਦ ਰੱਖਦੇ ਹਨ।
ਗਾਇਕ ਅਤੇ ਹੁਣ ਅਭਿਨੇਤਾ, ਅਰਮਾਨ ਬੇਦਿਲ ਤੋਂ ਜਦੋਂ ਫਿਲਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਮੈਂ ਫਿਲਮ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਉਤਸੁਕ ਹਾਂ। ਜਦੋਂ ਮੈਨੂੰ ਪਹਿਲੀ ਵਾਰ ਇਹ ਸਕ੍ਰਿਪਟ ਮਿਲੀ ਤਾਂ ਮੈਂ ਆਪਣੇ ਕਿਰਦਾਰ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਮੈਨੂੰ ਭਰੋਸਾ ਹੈ ਕਿ ਦਰਸ਼ਕ ਇਸ ਕਿਰਦਾਰ ਨੂੰ ਬਹੁਤ ਪਸੰਦ ਕਰਨਗੇ। ਜਾਨਵੀਰ ਕੌਰ ਨੇ ਵੀ ਆਪਣੀ ਪਹਿਲੀ ਫਿਲਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਕਿਰਦਾਰ ਦੀ ਭੂਮਿਕਾ ਲਈ ਚੁਣੇ ਜਾਣ ਤੇ ਖੁਸ਼ੀ ਸਾਂਝੀ ਕੀਤੀ ਤੇ ਕਿਹਾ, “ਮੈਨੂੰ ਇਸ ਫਿਲਮ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਹੋ ਰਿਹਾ ਹੈ, ਅਤੇ ਮੈਨੂੰ ਪੰਜਾਬ ਦੇ ਸਭ ਤੋਂ ਮਸ਼ਹੂਰ ਗਾਇਕ ਅਰਮਾਨ ਬੇਦਿਲ ਨਾਲ ਸਕ੍ਰੀਨ ਸਾਂਝਾ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਜਦੋਂ ਤੋਂ ਮੈਂ ਪਹਿਲੀ ਵਾਰ ਸਕ੍ਰਿਪਟ ਪੜ੍ਹੀ ਹੈ, ਇਸ ਫਿਲਮ ਨੇ ਮੇਰੀ ਦਿਲਚਸਪੀ ਨੂੰ ਵਧਾ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਫਿਲਮ ਨੂੰ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਦੇਖਣਗੇ”।ਟੌਪ ਹਿੱਲ ਮੂਵੀਜ਼ ਨੇ ਵੀ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਕਿਹਾ, “ਸਾਨੂੰ ਪੂਰਾ ਯਕੀਨ ਹੈ ਕਿ ‘ਅੱਲ੍ਹੜ ਵਰੇਸ’ ਹਰ ਕਿਸੇ ਦੀਆਂ ਭਾਵਨਾਵਾਂ ਨੂੰ ਉਜਾਗਰ ਕਰੇਗੀ। ਇਸ ਦੇ ਗੀਤ ਵੀ ਬੇਸ਼ੱਕ, ਫਿਲਮ ਨੂੰ ਦੇਖਣ ਦਾ ਇਕ ਹੋਰ ਠੋਸ ਕਾਰਨ ਹਨ ਕਿਉਂਕਿ ਇਹ ਖੁਸ਼ੀ, ਰੰਗ ਅਤੇ ਪਿਆਰ ਨਾਲ ਭਰਪੂਰ ਹੋਣਗੇ”।
104480cookie-checkਸੁੱਚੀਆਂ ਮੁਹੱਬਤਾਂ ਦੀ ਬਾਤ ਪਾਉਂਦੀ ਇੱਕ ਰੁਮਾਂਟਿਕ, ਭਾਵਨਾਤਮਿਕ ਅਤੇ ਪਰਿਵਾਰਕ  ਫ਼ਿਲਮ ‘ਅੱਲ੍ਹੜ ਵਰੇਸ’, ਸ਼ੂਟ ਹੋਇਆ ਸ਼ੁਰੂ
error: Content is protected !!